ਐਮੀ ਵਿਰਕ ਤੋਂ ਬਾਅਦ ਰਣਜੀਤ ਬਾਵਾ ਲਈ ਖੁੱਲ੍ਹਿਆ ਬਾਲੀਵੁੱਡ ਇੰਡਸਟਰੀ ਦਾ ਰਾਹ


Updated: February 6, 2019, 10:30 AM IST
ਐਮੀ ਵਿਰਕ ਤੋਂ ਬਾਅਦ ਰਣਜੀਤ ਬਾਵਾ ਲਈ ਖੁੱਲ੍ਹਿਆ ਬਾਲੀਵੁੱਡ ਇੰਡਸਟਰੀ ਦਾ ਰਾਹ

Updated: February 6, 2019, 10:30 AM IST
ਪੰਜਾਬੀ ਗਾਇਕ ਤੇ ਪਾਲੀਵੁੱਡ ਇੰਡਸਟਰੀ ਦੇ ਉੱਘੇ ਅਦਾਕਾਰ ਰਣਜੀਤ ਬਾਵਾ ਦੀ ਬਾਲੀਵੁੱਡ 'ਚ ਐਂਟਰੀ ਹੋ ਗਈ ਹੈ। ਹਾਲਾਂਕਿ ਕੁਝ ਦਿਨ ਪਹਿਲਾ ਹੀ ਐਮੀ ਵਿਰਕ ਨੇ ਬਾਲੀਵੁੱਡ ਫਿਲਮ ਇੰਡਸਟਰੀ 'ਚ ਐਂਟਰੀ ਕੀਤੀ ਹੈ, ਜਿਸ ਦੀ ਸੂਚਨਾ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਦਿੱਤੀ ਸੀ। ਦਰਅਸਲ ਐਮੀ ਵਿਰਕ '83' ਫਿਲਮ 'ਚ ਰਣਵੀਰ ਸਿੰਘ ਨਾਲ ਨਜ਼ਰ ਆਉਣਗੇ। ਦੱਸ ਦਈਏ ਕਿ ਰਣਜੀਤ ਬਾਵਾ ਦਾ ਪਹਿਲਾ ਬਾਲੀਵੁੱਡ ਗੀਤ 'ਕਿਸ ਮੋੜ 'ਤੇ' ਰਿਲੀਜ਼ ਵੀ ਹੋ ਚੁੱਕਾ ਹੈ।

ਇਸ ਗੀਤ ਦੀ ਜਾਣਕਾਰੀ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਦਿੱਤੀ ਹੈ। ਗੀਤ ਦੇ ਬੋਲ ਡਾ ਦਵਿੰਦਰਾ ਕਾਫਿਰ ਵਲੋਂ ਸ਼ਿੰਗਾਰੇ ਗਏ ਹਨ ਅਤੇ ਗੀਤ ਦਾ ਮਿਊਜ਼ਿਕ ਵਿਭਾਸ ਨੇ ਬਣਾਇਆ ਹੈ। ਦੱਸ ਦਈਏ ਕਿ ਰਣਜੀਤ ਬਾਵਾ ਦਾ ਇਹ ਗੀਤ ਬਾਲੀਵੁੱਡ ਫਿਲਮ 'ਐੱਸ ਪੀ ਚੌਹਾਨ' 'ਚ ਨਜ਼ਰ ਆਵੇਗਾ। ਇਸ ਗੀਤ ਨੂੰ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ। ਇਸ ਫਿਲਮ 'ਚ ਜਿੰਮੀ ਸ਼ੇਰਗਿੱਲ ਮੁੱਖ ਭੂਮਿਕਾ 'ਚ ਹਨ। ਜਿੰਮੀ ਨਾਲ ਯੁਵਿਕਾ ਚੌਧਰੀ ਤੇ ਯਸ਼ਪਾਲ ਸ਼ਰਮਾ ਵੀ ਨਜ਼ਰ ਆਉਣਗੇ। ਇਹ ਫਿਲਮ 7 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਦੀ ਕਹਾਣੀ 'ਐੱਸ ਪੀ ਚੌਹਾਨ' ਦੇ ਜੀਵਨ ਦੇ ਅਧਾਰਿਤ ਹੈ। 'ਐੱਸ ਪੀ ਚੌਹਾਨ' ਹਰਿਆਣਾ ਦੇ ਕਰਨਾਲ 'ਚ ਸਮਾਜ ਸੇਵਾ ਕਰਦੇ ਰਹੇ ਹਨ। ਇਸ ਫਿਲਮ 'ਚ ਦਿਖਾਇਆ ਗਿਆ ਹੈ ਕਿ ਸਮਾਜ ਸੇਵਾ ਕਰਨ 'ਚ ਚੌਹਾਨ ਨੂੰ ਕਿੰਨਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ।


First published: February 6, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...