Home /News /entertainment /

Ranjit Bawa React On Good Luck Jerry: ਬਾਲੀਵੁੱਡ ਫਿਲਮ 'ਗੁੱਡ ਲੱਕ ਜੈਰੀ' 'ਤੇ ਭੜਕੇ ਰਣਜੀਤ ਬਾਵਾ, ਜਾਣੋ ਕੀ ਹੈ ਵਜ੍ਹਾ

Ranjit Bawa React On Good Luck Jerry: ਪੰਜਾਬੀ ਗਾਇਕ ਅਤੇ ਅਦਾਕਾਰ ਰਣਜੀਤ ਬਾਵਾ (Ranjit Bawa) ਨੇ ਬਾਲੀਵੁੱਡ ਫਿਲਮ 'ਗੁੱਡ ਲੱਕ ਜੈਰੀ' (Good Luck Jerry) ਦਾ ਵਿਰੋਧ ਕੀਤਾ ਹੈ। ਜਿਸ ਕਾਰਨ ਇੱਕ ਵਾਰ ਫਿਰ ਤੋਂ ਬਾਲੀਵੁੱਡ ਅਤੇ ਪਾਲੀਵੁੱਡ ਆਹਮੋ-ਸਾਹਮਣੇ ਆ ਗਏ ਹਨ। ਕਲਾਕਾਰ ਦਾ ਕਹਿਣਾ ਹੈ ਕਿ ਫਿਲਮ ਵਿੱਚ ਪੰਜਾਬ ਨੂੰ ਫਿਰ ਤੋਂ ਨਸ਼ੇ ਵਜੋਂ ਦਿਖਾਇਆ ਗਿਆ ਹੈ। ਉਨ੍ਹਾਂ ਨੇ ਟਵੀਟ ਕਰ ਫਿਲਮ ਉੱਪਰ ਆਪਣੀ ਭੜਾਸ ਕੱਢੀ ਹੈ।

ਹੋਰ ਪੜ੍ਹੋ ...
  • Share this:

ਦਰਅਸਲ, ਗਾਇਕ ਅਤੇ ਅਦਾਕਾਰ ਬਾਵਾ ਨੇ ਟਵੀਟ ਕਰ ਲਿਖਿਆ- ਇਸ ਫਿਲਮ ਵਿੱਚ ਇੱਕ ਵਾਰ ਫਿਰ ਪੰਜਾਬ ਨੂੰ ਚਿੱਟੇ (ਨਸ਼ੇ) ਵਜੋਂ ਦਿਖਾਇਆ ਗਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਬਾਲੀਵੁੱਡ ਫਿਲਮਾਂ 'ਚ ਪੰਜਾਬ ਨੂੰ ਸਿਰਫ ਨਸ਼ੇ ਵਾਲੇ ਸੂਬੇ ਵਜੋਂ ਹੀ ਦਿਖਾਇਆ ਜਾਵੇਗਾ। ਇਸਦੇ ਨਾਲ ਹੀ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਵੀ ਬਾਵਾ ਦਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਬਾਲੀਵੁਡ ਹਮੇਸ਼ਾ ਹੀ ਪੰਜਾਬ ਨੂੰ ਬੇਫ਼ਿਕਰ ਦਿਖਾ ਰਿਹਾ ਹੈ। ਇਸ ਦਾ ਕਾਰਨ ਪੰਜਾਬ ਸਰਕਾਰ ਦੀ ਕੋਈ ਕਲਚਰ ਪਾਲਿਸੀ ਨਾ ਹੋਣਾ ਹੈ।

ਉਡਤਾ ਪੰਜਾਬ ਤੋਂ ਹੋਈ ਸ਼ੁਰੂਆਤ

ਪੰਜਾਬ 'ਚ ਨਸ਼ਿਆਂ ਦੀ ਸਮੱਸਿਆ 'ਤੇ ਪਹਿਲੀ ਫਿਲਮ 'ਉਡਤਾ ਪੰਜਾਬ' ਬਣੀ ਸੀ। ਜਿਸ ਕਾਰਨ ਪੰਜਾਬ ਦਾ ਅਕਸ ਨਸ਼ਿਆਂ ਨਾਲ ਜੁੜਿਆ ਹੋਇਆ ਸੀ। ਇਸ ਫਿਲਮ ਵਿੱਚ ਦੱਸਿਆ ਗਿਆ ਸੀ ਕਿ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਕਿੰਨੀ ਵੱਧ ਗਈ ਹੈ। ਇਸ ਫਿਲਮ ਤੋਂ ਬਾਅਦ ਪੰਜਾਬ ਦਾ 'ਉਡਤਾ ਪੰਜਾਬ' ਕਹਿ ਕੇ ਮਜ਼ਾਕ ਉਡਾਇਆ ਜਾਣ ਲੱਗਾ।

ਕਿਸਾਨ ਅੰਦੋਲਨ 'ਤੇ ਆਹਮੋ-ਸਾਹਮਣੇ

ਕਿਸਾਨ ਅੰਦੋਲਨ ਨੂੰ ਲੈ ਕੇ ਇਸ ਤੋਂ ਪਹਿਲਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਬਾਲੀਵੁੱਡ ਆਹਮੋ-ਸਾਹਮਣੇ ਆ ਚੁੱਕੇ ਹਨ। ਸਾਰੇ ਪੰਜਾਬੀ ਕਲਾਕਾਰਾਂ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ। ਹਾਲਾਂਕਿ ਬਾਲੀਵੁੱਡ ਦੇ ਜ਼ਿਆਦਾਤਰ ਕਲਾਕਾਰਾਂ ਨੇ ਇਸ 'ਤੇ ਚੁੱਪ ਧਾਰੀ ਰੱਖੀ। ਜਿਸ ਨੂੰ ਲੈ ਕੇ ਬਾਲੀਵੁੱਡ ਅਦਾਕਾਰਾਂ ਤੋਂ ਤਿੱਖੇ ਸਵਾਲ ਵੀ ਪੁੱਛੇ ਗਏ। ਇੱਥੋਂ ਤੱਕ ਕਿਹਾ ਗਿਆ ਕਿ ਉਹ ਫਿਲਮਾਂ ਵਿੱਚ ਸਰਦਾਰ ਬਣ ਕੇ ਕਮਾਈ ਕਰਦੇ ਹਨ ਅਤੇ ਜਦੋਂ ਸਿੱਖ ਅੰਦੋਲਨ ਕਰ ਰਹੇ ਸੀ ਤਾਂ ਉਨ੍ਹਾਂ ਨੇ ਕਿਸੇ ਸਾਥ ਨਹੀਂ ਦਿੱਤਾ।

ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਕਲਾਕਾਰ ਫਿਲਮ ਖਾਓ ਪੀਓ ਐਸ਼ ਕਰੋ ਵਿੱਚ ਨਜ਼ਰ ਆਏ ਸੀ। ਇਸ ਤੋਂ ਇਲਾਵਾ ਉਨ੍ਹਾਂ ਦਾ ਗੀਤ ਲੁੱਟ ਲੈ ਗਈ ਨੂੰ ਵੀ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ।
Published by:rupinderkaursab
First published:

Tags: Entertainment news, Pollywood, Punjabi industry, Ranjit bawa

ਅਗਲੀ ਖਬਰ