Home /News /entertainment /

Ranjit Bawa New Song: ਰਣਜੀਤ ਬਾਵਾ ਦਾ ਨਵਾਂ ਗੀਤ 'Friend Zone' ਰਿਲੀਜ਼, ਦੇਖੋ ਕਿਵੇਂ ਪਿਆਰ ਨੂੰ ਕੀਤਾ ਪੇਸ਼

Ranjit Bawa New Song: ਰਣਜੀਤ ਬਾਵਾ ਦਾ ਨਵਾਂ ਗੀਤ 'Friend Zone' ਰਿਲੀਜ਼, ਦੇਖੋ ਕਿਵੇਂ ਪਿਆਰ ਨੂੰ ਕੀਤਾ ਪੇਸ਼

Ranjit Bawa s new song: ਰਣਜੀਤ ਬਾਵਾ ਦਾ ਨਵਾਂ ਗੀਤ 'Friend Zone' ਹੋਇਆ ਰਿਲੀਜ਼(insta pic)

Ranjit Bawa s new song: ਰਣਜੀਤ ਬਾਵਾ ਦਾ ਨਵਾਂ ਗੀਤ 'Friend Zone' ਹੋਇਆ ਰਿਲੀਜ਼(insta pic)

Ranjit Bawa s New Punjabi Song Friend Zone: ਪੰਜਾਬੀ ਸੰਗੀਤ ਤੇ ਫਿਲਮ ਇੰਡਸਟਰੀ 'ਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਦੇ ਨਾਮ ਤੋਂ ਅੱਜ ਹਰ ਕੋਈ ਜਾਣੂ ਹੈ। ਆਪਣੀ ਉੱਚੀ ਸੂਚੀ ਗਾਇਕੀ ਦੇ ਦਮ ਤੇ ਉਨ੍ਹਾਂ ਨੇ ਲੋਕਾਂ ਦੇ ਦਿਲਾਂ 'ਚ ਵੱਖਰੀ ਥਾਂ ਬਣਾਈ ਹੈ। ਉਨ੍ਹਾਂ ਦੇ ਗਾਏ ਹੁਣ ਤੱਕ ਦੇ ਹਰ ਇਕ ਗੀਤ ਨੂੰ ਲੋਕਾਂ ਨੇ ਸਿਰ ਮੱਥੇ ਲਗਾਇਆ ਹੈ, ਤੇ ਹੁਣ ਇਕ ਵਾਰ ਫਿਰ ਰਣਜੀਤ ਬਾਵਾ (Ranjit Bawa) ਆਪਣੇ ਨਵੇਂ ਗੀਤ "ਫ੍ਰੈਂਡ ਜ਼ੋਨ Friend Zone" ਦੇ ਨਾਲ ਦਰਸ਼ਕਾਂ ਵਿੱਚ ਹਾਜ਼ਿਰ ਹਨ। ਉਨ੍ਹਾਂ ਦੇ ਇਸ ਗੀਤ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ।

ਹੋਰ ਪੜ੍ਹੋ ...
  • Share this:

    ਦੱਸ ਦੇਈਏ ਕਿ ਰਣਜੀਤ ਬਾਵਾ ਦੁਆਰਾ ਗਾਏ ਗਏ ਗੀਤ "ਫ੍ਰੈਂਡ ਜ਼ੋਨ Friend Zone" ਨੂੰ ਇਲਮ ਦੁਆਰਾ ਲਿਖਿਆ ਗਿਆ ਹੈ। ਇਸਦਾ ਨਿਰੇਦਸ਼ਨ ਪੁੰਨੂੰ ਗਰਚਾ ਨੇ ਕੀਤਾ ਹੈ। ਇਸਦੇ ਨਾਲ ਹੀ ਵੀਕੇ ਫਿਲਮਸ ਦੁਆਰਾ ਇਸਦਾ ਪੋਸਟ ਪ੍ਰੋਡਕਸ਼ਨ ਕੀਤਾ ਗਿਆ ਹੈ। ਸਭ ਨੂੰ ਪਤਾ ਹੈ ਕਿ ਰਣਜੀਤ ਬਾਵਾ ਆਪਣੇ ਗੀਤਾਂ ਦੇ ਨਾਲ-ਨਾਲ ਦਰਸ਼ਕਾਂ ਦੇ ਦਿਲਾਂ 'ਚ ਅਦਾਕਾਰੀ ਦਾ ਲੋਹਾ ਵੀ ਮਨਵਾ ਚੁੱਕੇ ਹਨ। ਫਿਲਮਾ ਵਿੱਚ ਵੀ ਉਨ੍ਹਾਂ ਦੇ ਹਰ ਅੰਦਾਜ਼ ਨੂੰ ਦਰਸ਼ਕਾ ਦੁਆਰਾ ਖੂਬ ਪਸੰਦ ਕੀਤਾ ਜਾਂਦਾ ਹੈ। ਫ੍ਰੇਡ ਜ਼ੋਨ ਗੀਤ ਤੋਂ ਪਹਿਲਾ ਰਣਜੀਤ ਬਾਵਾ ਦਾ ਗੀਤ ਜੱਟਾ ਵੇ ਨੂੰ ਵੀ ਲੋਕਾਂ ਨੇ ਭਰਮਾ ਹੁੰਗਾਰਾ ਦਿੱਤਾ।

    ਰਣਜੀਤ ਬਾਵਾ ਨੇ ਆਪਣੇ ਰਿਕਾਰਡ ਤੋੜਵੇਂ ਗੀਤ, ਜੱਟ ਦੀ ਅਕਾਲ ਨਾਲ ਮਸ਼ਹੂਰ ਹੋਏ। ਨਾਲ ਹੀ ਰਣਜੀਤ ਬਾਵਾ ਨੇ ਆਪਣੀ ਪਹਿਲੀ ਐਲਬਮ 'ਮਿੱਟੀ ਦਾ ਬਾਵਾ' ਤੋਂ ਕਈ ਅਵਾਰਡ ਆਪਣੇ ਨਾਮ ਕੀਤੇ। ਉਨ੍ਹਾਂ ਨੇ "ਸਰਵਨ" ਨਾਲ ਸਿਲਵਰ ਸਕ੍ਰੀਨ 'ਤੇ ਸ਼ੁਰੂਆਤ ਕੀਤੀ। ਹੁਣ ਤੱਕ ਉਹ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਨਾਮੀ ਸਿਤਾਰਿਆਂ ਨਾਲ ਕੰਮ ਕਰ ਚੁੱਕੇ ਹਨ।

    ਵਰਕ ਫਰੰਟ ਦੀ ਗੱਲ ਕਰਿਏ ਤਾਂ ਪਿਛਲੇ ਦਿਨੀਂ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਪੇਜ਼ 'ਤੇ ਕੈਨੇਡਾ 'ਚ ਲਾਏ ਜਾ ਰਹੇ ਸਟੇਜ ਸ਼ੋਅ ਬਾਰੇ ਜਾਣਕਾਰੀ ਦਿੱਤੀ ਸੀ। ਜਿਸ ਦਾ ਨਾਂ 'ਪੰਜਾਬ ਬੋਲਦਾ ਕੈਨੇਡਾ ਟੂਰ' ਸੀ। ਇਹ ਸ਼ੋਅ ਇਕ ਅਪ੍ਰੈਲ ਤੋਂ ਟੋਰਾਂਟੋ 'ਚ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਰਣਜੀਤ ਬਾਵਾ ਨੇ ਆਪਣੇ ਫੈਨਜ਼ ਤੋਂ ਕੁਮੈਂਟ ਕਰ ਕੇ ਪੁੱਛਿਆ ਸੀ ਕਿ ਆਪਣੀ ਸਿਟੀ ਦਾ ਨਾਂ ਦੱਸੋ। ਉਨ੍ਹਾਂ ਦੇ ਫੈਨਜ਼ ਬੇਸਬਰੀ ਨਾਲ ਗਾਣਿਆਂ ਦਾ ਇੰਤਜ਼ਾਰ ਕਰ ਰਹੇ ਹਨ। ਫੈਨਜ਼ ਨੂੰ ਉਨ੍ਹਾਂ ਦੇ ਕੈਨੇਡਾ ਟੂਰ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਹੈ।

    Published by:rupinderkaursab
    First published:

    Tags: Pollywood, Punjabi Films, Punjabi industry, Ranjit bawa