ਰਣਜੀਤ ਬਾਵੇ ਦੀ ਦਿੱਤੀ 'ਫੁੱਲਕਾਰੀ' ਨੇ ਟੁੰਬਿਆਂ ਸਰੋਤਿਆਂ ਦਾ ਦਿਲ

Damanjeet Kaur | News18 Punjab
Updated: November 10, 2018, 1:25 PM IST
ਰਣਜੀਤ ਬਾਵੇ ਦੀ ਦਿੱਤੀ 'ਫੁੱਲਕਾਰੀ' ਨੇ ਟੁੰਬਿਆਂ ਸਰੋਤਿਆਂ ਦਾ ਦਿਲ
ਰਣਜੀਤ ਬਾਵੇ ਦੀ ਦਿੱਤੀ 'ਫੁੱਲਕਾਰੀ' ਨੇ ਟੁੰਬਿਆਂ ਸਰੋਤਿਆਂ ਦਾ ਦਿਲ
Damanjeet Kaur | News18 Punjab
Updated: November 10, 2018, 1:25 PM IST
ਰਣਜੀਤ ਬਾਵਾ ਹਮੇਸ਼ਾ ਆਪਣੀ ਲੋਕ ਗਾਇਕੀ, ਬੁਲੰਦ ਆਵਾਜ਼ ਲਈ ਜਾਣਿਆ ਜਾਂਦਾ ਹੈ। ਹਾਲ ਹੀ ਵਿੱਚ ਉਸਦਾ ਨਵਾਂ ਗਾਣਾ ਫੁੱਲਕਾਰੀ ਰਿਲrਜ਼ ਹੋਇਆ ਹੈ, ਜਿਸਦੇ ਆੱਡੀਓ ਨੂੰ ਪਹਿਲਾਂ ਹੀ ਸ੍ਰੋਤੇ ਸੁਣ ਚੁੱਕੇ ਹਨ ਤੇ ਹੁਣ ਇਹ ਵੀਡੀਓ ਸਮੇਤ ਗਾਣਾ ਰਿਲੀਜ਼ ਹੋਇਆ ਹੈ। ਗਾਣਾ ਰਿਲੀਜ਼ ਹੋਣ ਦੇ ਇੱਕ ਦਿਨ ਵਿੱਚ ਹੀ ਇਸਦੇ ਯੂ-ਟੀਊਬ ਉੱਤੇ ਹੁਣ ਤੱਕ 1.6 ਮਿਲੀਅਨ ਵਿਊਜ਼ ਹੋ ਚੁੱਕੇ ਹਨ ਤੇ ਲੋਕਾਂ ਵੱਲੋਂ ਇਹ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਹ ਗਾਣਾ ਰਣਜੀਤ ਬਾਵਾ ਨੇ ਗਾਇਆ ਹੈ ਤੇ ਇਸਨੂੰ ਲਿਖਿਆ ਹੈ ਪ੍ਰੀਤ ਜੱਜ ਨੇ। ਇਸਦਾ ਮਿਊਜ਼ਿਕ ਦਿੱਤਾ ਹੈ ਗੋਲਡੀ ਈ ਗਿੱਲ ਨੇ ਤੇ ਵੀਡੀਓ ਫਰੇਮ ਸਿੰਘ ਵੱਲੋਂ ਬਣਾਈ ਗਈ ਹੈ। ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਕੁੱਝ ਦਿਨ ਪਹਿਲਾਂ ਹੀ ਪੋਸਟ ਕੀਤਾ ਸੀ ਕਿ ਉਨ੍ਹਾਂ ਨੂੰ ਇਸ ਗਾਣੇ ਦੀ ਵੀਡੀਓ ਦਾ ਬੜੇ ਦਿਨਾਂ ਤੋਂ ਇੰਤਜ਼ਾਰ ਸੀ ਤੇ ਆਖਿਰ ਉਹ ਬਣ ਕੇ ਤਿਆਰ ਏ।


 


ਜ਼ਾਹਿਰ ਹੈ ਕਿ ਰਣਜੀਤ ਬਾਵਾ ਕਦੀਂ ਆਪਣੇ ਫੈਨਸ ਨੂੰ ਨਿਰਾਸ਼ ਨਹੀਂ ਕਰਦੇ, ਹੁਣ ਉਹ ਗਾਇਕੀ ਤੋਂ ਇਲਾਵਾ ਫ਼ਿਲਮਾਂ ਵੀ ਕਰ ਰਹੇ। ਉਨ੍ਹਾਂ ਦੀ 'ਤਾਰਾ-ਮੀਰਾ' ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ ਤੇ ਇਸ ਵਿੱਚ ਰਣਜੀਤ ਬਾਵਾ ਦੇ ਨਾਲ ਸੰਜੇ ਦੱਤ ਦੀ ਭਣੇਵੀ ਨਾਜ਼ੀਆ ਹੁਸੈਨ ਨਜ਼ਰ ਆਵੇਗੀ ਤੇ ਇਸ ਫਿਲਮ ਨੂੰ ਡਾਇਰੈਕਟ ਰਾਜੀਵ ਢੀਂਗਰਾ ਕਰ ਰਹੇ ਹਨ ਜੋ ਕਿ ਪਹਿਲਾਂ ਪੰਜਾਬੀ ਸਿਨੇਮਾ ਨੂੰ ਸੁਪਰਹਿੱਟ ਫ਼ਿਲਮ 'ਲਵ ਪੰਜਾਬ' ਦੇ ਚੁੱਕੇ ਹਨ।

First published: November 10, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...