Home /News /entertainment /

ਰਣਜੀਤ ਬਾਵਾ ਨੇ ਯੂਨੀਵਰਸਿਟੀ ਸਮੇਂ  ਦੀ ਵੀਡੀਓ ਸਾਂਝੀ ਕਰ ਕੀਤੀਆਂ ਯਾਦ ਤਾਜ਼ੀਆਂ

ਰਣਜੀਤ ਬਾਵਾ ਨੇ ਯੂਨੀਵਰਸਿਟੀ ਸਮੇਂ  ਦੀ ਵੀਡੀਓ ਸਾਂਝੀ ਕਰ ਕੀਤੀਆਂ ਯਾਦ ਤਾਜ਼ੀਆਂ

ਰਣਜੀਤ ਬਾਵਾ ਨੇ ਯੂਨੀਵਰਸਿਟੀ ਸਮੇਂ  ਦੀ ਵੀਡੀਓ ਸਾਂਝੀ ਕਰ ਕੀਤੀਆਂ ਯਾਦ ਤਾਜ਼ੀਆਂ

ਰਣਜੀਤ ਬਾਵਾ ਨੇ ਯੂਨੀਵਰਸਿਟੀ ਸਮੇਂ  ਦੀ ਵੀਡੀਓ ਸਾਂਝੀ ਕਰ ਕੀਤੀਆਂ ਯਾਦ ਤਾਜ਼ੀਆਂ

  • Share this:
    ਪੰਜਾਬੀ ਗਾਇਕ ਰਣਜੀਤ ਬਾਵਾ ਜਿਨ੍ਹਾਂ ਨੂੰ ਮਿੱਟੀ ਦਾ ਬਾਵਾ ਨਾਮ ਨਾਲ ਜਾਣਿਆ ਜਾਂਦਾ ਹੈ ,, ਰਣਜੀਤ ਬਾਵਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਤੇ ਕਈ  ਪੰਜਾਬੀ ਫ਼ਿਲਮਾਂ ਵਿਚ ਵੀ ਕੰਮ  ਕੀਤਾ ਤੇ ਲੋਕਾਂ ਦੇ ਦਿਲ ਚ ਘਰ ਕੀਤਾ। ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰਣਜੀਤ ਬਾਵਾ ਨੇ ਲਿਖਿਆ ਕਿ ‘ਗੁਰੂ ਨਾਨਕ ਦੇਵ ਯੂਨੀਵਰਸਿਟੀ ਐੱਮ ਏ ਮਿਊਜ਼ਿਕ (2011-13) ਡਿਗਰੀ ਲੈਣ ਵੇਲੇ ਦੀ ਇੱਕ ਯਾਦਗਾਰ ਕਲਿੱਪ ਕਲਾਸਮੇਟ ਨੇ ਭੇਜੀ। ਜਿਸ ਗਾਣੇ ਤੋਂ ਬਾਅਦ ਮੇਰਾ ਨਾਮ ਬਾਵਾ ਪੈ ਗਿਆ । 2018 ਦੀ ਵੀਡੀਓ’ … ਇਸ ਵੀਡੀਓ ਨੂੰ ਰਣਜੀਤ ਬਾਵਾ ਦੇ ਫੈਨਸ ਪਸੰਦ ਕਰ ਰਹੇ ਹਨ ਅਤੇ ਇਸ ‘ਤੇ ਲਗਾਤਾਰ ਕਮੈਂਟਸ ਦੇ ਰਹੇ ਹਨ ।ਰਣਜੀਤ ਬਾਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਇੰਡਸਟਰੀ ਨੂੰ ਦੇ ਰਹੇ ਹਨ । ਬੀਤੇ ਦਿਨੀਂ ਉਨ੍ਹਾਂ ਦਾ ਗੀਤ ਸੁੱਚਾ ਸੂਰਮਾ ਰਿਲੀਜ਼ ਹੋਇਆ ਸੀ ।ਜਿਸ ਨੂੰ ਦਰਸ਼ਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।ਗੀਤਾਂ ਦੇ ਨਾਲ ਨਾਲ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ । ਉਨ੍ਹਾਂ ਨੇ ਕੁਝ ਦਿਨ ਪਹਿਲਾਂ ਆਪਣੀ ਨਵੀਂ ਫ਼ਿਲਮ ‘ਖਾਓ ਪੀਓ ਐਸ਼ ਕਰੋ’ ਦਾ ਐਲਾਨ ਵੀ ਕੀਤਾ ਹੈ । ਉਨ੍ਹਾਂ ਦੇ ਫੈਨਸ ਉਨ੍ਹਾਂ ਦੇ ਗੀਤਾਂ ਅਤੇ ਫ਼ਿਲਮਾਂ ਦੀ ਬੇਸਬਰੀ ਦੇ ਨਾਲ ਉਡੀਕ ਕਰਦੇ ਹਨ ।ਰਣਜੀਤ ਬਾਵਾ ਅਕਸਰ ਚਰਚਾ ਵਿਚ ਰਹਿੰਦੇ ਨੇ ਫਿਰ ਭਾਵੇਂ  ਉਹ ਗਾਣਿਆਂ ਨੂੰ ਲੈ ਕੇ ਕਿਉਂ ਦਾ ਹੋਵੇ ਜਾਂ ਫਿਰ ਕੰਗਨਾ ਨਾਲ ਟਵਿੱਟਰ ਵਾਰ ਹੀ ਕਿਊ ਨਾ ਹੋਵੇ। ..
    ਰਣਜੀਤ ਬਾਵਾ ਨੇ ਕਿਸਾਨੀ ਧਰਨੇ ਵਿਚ ਵੀ ਕਿਸਾਨਾਂ ਦਾ ਖੁਲ ਕੇ ਸਾਥ ਦਿੱਤਾ  ਕਿਸਾਨਾਂ ਦੇ ਹੱਕਾਂ  'ਚ ਆਪਣੀ ਆਵਾਜ਼ ਚ ਕਈ  ਗਾਣੇ ਵੀ ਗਏ ਤੇ ਸਰਕਾਰ ਨੂੰ ਕਿਸਾਨਾਂ ਦੀਆ ਮੰਗਾ ਪੂਰੀਆਂ ਕਰਨ ਦੀ ਗੌਹਰ ਵੀ
    ਲਗਾਈ।  ਜੇਕਰ ਰਣਜੀਤ ਦੇ ਗਾਣਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਤਾਹਣੁ ਦੱਸ  ਦੀਏ ਕੇ ਰਣਜੀਤ ਬਾਵੇ ਦਾ ਹਰ ਗਾਣਾ ਸੁਪਰ ਡੁਪਰ  ਹਿੱਟ ਰਹਿੰਦਾ ਹੈ ਫਿਰ ਉਹ ਇਮਪ੍ਰੈੱਸ ਹੋਵੇ ਆ ਕੋਕਾ ਹੋਵੇ। ਰਣਜੀਤ ਬਾਵੇ ਦੇ ਗਾਣਿਆਂ ਚ ਵੱਖ ਵੱਖ ਮਾਡਲਸ ਨੂੰ ਆਪਣੀਆਂ ਅਦਾਵਾਂ ਦੇ ਜਲਵੇ ਬਿਖੇਰਦੇ  ਦੇਖਿਆ ਜਾਂਦਾ ਹੈ
    Published by:Ramanpreet Kaur
    First published:

    Tags: Ranjit bawa

    ਅਗਲੀ ਖਬਰ