ਰੁਪਿੰਦਰ ਕੋਰ
Ranjit Bawa: ਪੰਜਾਬੀ ਸੰਗੀਤ ਤੇ ਫਿਲਮ ਇੰਡਸਟਰੀ 'ਚ ਆਪਣੀ ਗਾਇਕੀ ਤੇ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੇ ਸਟਾਰ ਰਣਜੀਤ ਬਾਵਾ
(Ranjit Bawa) ਦੇ ਨਾਮ ਤੋਂ ਅੱਜ ਹਰ ਕੋਈ ਜਾਣੂ ਹੈ। ਆਪਣੀ ਉੱਚੀ ਸੂਚੀ ਗਾਇਕੀ ਦੇ ਦਮ ਤੇ ਉਨ੍ਹਾਂ ਨੇ ਲੋਕਾਂ ਦੇ ਦਿਲਾਂ 'ਚ ਵੱਖਰੀ ਥਾਂ ਬਣਾਈ ਹੈ। ਉਨ੍ਹਾਂ ਦੇ ਗਾਏ ਹੁਣ ਤੱਕ ਦੇ ਹਰ ਇਕ ਗੀਤ ਨੂੰ ਲੋਕਾਂ ਨੇ ਸਿਰ ਮੱਥੇ ਲਗਾਇਆ ਹੈ। ਇਸ ਵਿਚਕਾਰ ਰਣਜੀਤ ਬਾਵਾ ਨੇ ਆਪਣੇ ਪ੍ਰਸ਼ੰਸ਼ਕਾਂ ਦਾ ਧੰਨਵਾਦ ਕੀਤਾ ਹੈ।
ਦਰਅਸਲ, ਰਣਜੀਤ ਬਾਵਾ ਹਾਲ ਹੀ ਵਿੱਚ ਆਪਣੇ ਕੈਨੇਡਾ ਵਰਲਡ ਟੂਰ ਨੂੰ ਪੂਰਾ ਕਰਕੇ ਪਰਤੇ ਹਨ। ਇਸ ਦੌਰਾਨ ਉਨ੍ਹਾਂ ਨੇ ਵਿਦੇਸ਼ ਵਾਸਿਆਂ ਦੇ ਪਿਆਰ ਅਤੇੇ ਸਤਿਕਾਰ ਲਈ ਉਨ੍ਹਾਂ ਦਾ ਖਾਸ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸਾਂਝੀ ਕਰ ਲਿਖਿਆ- #ਕੈਨੇਡਾ ਤੁਹਾਡੇ ਲਈ ਪ੍ਰਦਰਸ਼ਨ ਕਰਨਾ ਬਹੁਤ ਵਧੀਆ ਅਨੁਭਵ ਸੀ 🙏🏻ਅਸੀਂ 17 ਦਿਨਾਂ ਵਿੱਚ ਦੇਸ਼ ਭਰ ਵਿੱਚ 10 ਸੰਗੀਤ ਸਮਾਰੋਹ ਕੀਤੇ 🇨🇦😊#punjabbolda ਟੂਰ ਸਫਲਤਾਪੂਰਵਕ ਸਮਾਪਤ ਹੋ ਗਿਆ ਹੈ 🇨🇦 ਤੁਹਾਨੂੰ ਸਾਰੀਆਂ ਨੂੰ ਬਹੁਤ ਸਾਰਾ ਪਿਆਰ, ਤੁਸੀਂ ਸਾਰੇ ਸਾਡੇ ਪਰਿਵਾਰ ਹੋ। ਇਹ ਤੁਹਾਡੇ ਪਿਆਰ ਅਤੇ ਸਹਿਯੋਗ ਕਾਰਨ ਹੋਇਆ ਹੈ। ਇਸਦੇ ਅੱਗ ਉਨ੍ਹਾਂ ਨੇ ਕਿਹਾ ਤੁਹਾਡੇ ਸਭ ਕਰਕੇ ਸਫਲ ਹੋਇਆ🙏🏻😊 ਸੱਚੀ ਇਵੇਂ ਲੱਗਿਆ ਕਿ ਪੰਜਾਬ ਵੱਸਿਆ ਪਿਆ ਕਨੇਡਾ ਵਿੱਚ 🙏🏻🇨🇦 ਜਿਉਦੇਂ ਵੱਸਦੇ ਰਹੋ ਪਰਦੇਸੀਓ ਫਿਰ ਜਲਦੀ ਮਿਲਾਂਗੇ 🙏🏻 ਸਰਬੱਤ ਦਾ ਭਲਾ. ਮਿੱਟੀ ਦਾ ਬਾਵਾ।
ਰਣਜੀਤ ਬਾਵਾ ਹੁਣ ਤੱਕ ਫਿਲਮ ਇੰਡਸਟਰੀ ਦ ਕਈ ਸਿਤਾਰਿਆਂ ਨਾਲ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਨਾ ਸਿਰਫ਼ ਆਪਣੀ ਗਾਇਕੀ ਬਲਕਿ ਆਪਣੀ ਅਦਾਕਾਰੀ ਨਾਲ ਵੀ ਦਰਸ਼ਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਵਰਕ ਫਰੰਟ ਦੀ ਗੱਲ ਕਰਿਏ ਤਾਂ ਰਣਜੀਤ ਬਾਵਾ ਦੇ ਵੇ ਗੀਤਾਂ ਵਾਲਿਆ ਐਲਬਮ (VE GEETAN WALYA) ਜੋ ਕਿ 20 ਮਾਰਚ ਨੂੰ ਰਿਲੀਜ਼ ਹੋਇਆ ਸੀ, ਉਸ ਨੂੰ ਪ੍ਰਸ਼ੰਸ਼ਕਾ ਨੇ ਖੂਬ ਪਸੰਦ ਕੀਤਾ। ਇਸ ਐਲਬਮ ਦੇ ਹਰ ਗੀਤ ਵਿੱਚ ਆਪਣੀ ਸੂਚੀ ਗਾਇਕੀ ਨਾਲ ਰਿਣਜੀਤ ਬਾਵਾ ਨੇ ਸਭ ਦਾ ਮਨ ਮੋਹ ਲਿਆ। ਰਣਜੀਤ ਬਾਵਾ ਆਪਣੇ ਗੀਤਾਂ ਦੇ ਨਾਲ-ਨਾਲ ਦਰਸ਼ਕਾਂ ਦੇ ਦਿਲਾਂ 'ਚ ਅਦਾਕਾਰੀ ਦਾ ਲੋਹਾ ਵੀ ਮਨਵਾ ਚੁੱਕੇ ਹਨ। ਫਿਲਮਾ ਵਿੱਚ ਵੀ ਉਨ੍ਹਾਂ ਦੇ ਹਰ ਅੰਦਾਜ਼ ਨੂੰ ਦਰਸ਼ਕਾ ਦੁਆਰਾ ਖੂਬ ਪਸੰਦ ਕੀਤਾ ਜਾਂਦਾ ਹੈ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।