ਪੰਜਾਬੀ ਗਾਇਕ ਰਣਜੀਤ ਬਾਵਾ ਸੋਸ਼ਲ ਮੀਡੀਆ 'ਤੇ ਹਰ ਦਿਨ ਨਵੀਆਂ ਪੋਸਟਾਂ ਨਾਲ ਫੈਨਸ ਨੂੰ ਆਪਣੇ ਬਾਰੇ update ਰੱਖਦੇ ਨੇ ਤੇ ਆਪਣੇ ਗੀਤਾਂ ਅਤੇ ਬੇਬਾਕ ਬੋਲਣ ਦੇ ਅੰਦਾਜ਼ ਕਰਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਰੇ ਲਗਾਤਾਰ ਵਾਇਰਲ ਹੋ ਰਿਹਾ ਹੈ ਅੱਜ ਵੀ ਨਵੀ ਵੀਡੀਓ ਨਵੀਂ ਲਗ ਰਹੀ ਹੈ ਜਦਕਿ ਇਹ ਵੀਡੀਓ ਪੁਰਾਣ ਹੈ ਤੇ ਖ਼ੁਦ ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ।
ਇਸ ਵੀਡੀਓ 'ਚ ਵੇਖ ਸਕਦੇ ਹੋ ਕਿ ਕਿਵੇਂ ਰਣਜੀਤ ਬਾਵਾ ਆਪਣੇ ਫੈਨ ਲਈ ਸਟੇਜ ਤੋਂ ਹੇਠ ਆਉਂਦਾ ਹੈ ਤੇ ਉਸ ਦੀ ਹੌਸਲਾ ਅਫਜਾਈ ਕਰਦਾ ਹੈ। ਜੀ ਹਾਂ ਨਾਰੀਅਲ ਗਿਰੀ ਵੇਚਣ ਵਾਲੇ ਫੈਨ ਨੂੰ ਜੱਫੀ ਪਾ ਕੇ ਮਿਲਦਾ ਹੈ ਤੇ ਉਨ੍ਹਾਂ ਨੂੰ ਕੁਝ ਪੈਸੇ ਵੀ ਦਿੰਦੇ ਹਨ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਰਣਜੀਤ ਬਾਵਾ ਨੇ ਲਿਖਿਆ ਹੈ, 'ਮਨ ਨੀਵਾਂ ਮੱਤ ਉੱਚੀ ' ਸ਼ੁਕਰ ਕਰਦਾ ਰੱਬ ਦਾ ਜਿੰਨ੍ਹੇ ਇੰਨੇ ਪਿਆਰ ਕਰਨ ਵਾਲੇ ਦਿੱਤੇ'.ਰਣਜੀਤ ਬਾਵਾ ਦੇ ਘਰ ਬੀਤੇ ਦਿਨ ਖ਼ੂਬ ਰੌਣਕਾਂ ਲੱਗੀਆਂ ਸਨ।
View this post on Instagram
ਦਰਅਸਲ, ਬੀਤੇ ਕੁਝ ਦਿਨ ਪਹਿਲਾਂ ਰਣਜੀਤ ਬਾਵਾ ਦੇ ਘਰ ਜਸਬੀਰ ਜੱਸੀ ਅਤੇ ਬੱਬੂ ਮਾਨ ਪਹੁੰਚੇ ਸਨ। ਇਸ ਦੌਰਾਨ ਸਾਰਿਆਂ ਨੇ ਇਕੱਠੇ ਬੈਠ ਕੇ ਖ਼ੂਬ ਮਸਤੀ ਕੀਤੀ। ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋਈ ਸੀ, ਜਿਸ 'ਚ ਬੱਬੂ ਮਾਨ, ਰਣਜੀਤ ਬਾਵਾ, ਅਮਿਤੋਜ ਮਾਨ ਅਤੇ ਜਸਬੀਰ ਜੱਸੀ ਨਜ਼ਰ ਆਏ ਸਨ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦ ਕੀਤਾ ਗਿਆ। ਵੀਡੀਓ 'ਚ ਬੱਬੂ ਮਾਨ, ਰਣਜੀਤ ਬਾਵਾ ਤੇ ਜਸਬੀਰ ਜੱਸੀ ਕਿਸੇ ਗੱਲ ਨੂੰ ਲੈ ਕੇ ਹੱਸਦੇ ਨਜ਼ਰ ਆ ਰਹੇ ਸੀ। ਇਸ ਵੀਡੀਓ ਨੂੰ ਕਾਲੀਆ ਸੰਦੀਪ ਨਾਂ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਗਿਆ ਸੀ। ਤੇ ਰਣਜੀਤ ਬਾਵਾ t ਏ ਵਿਵਾਦ ਦੀ ਅਲ ਕਰੀਏ ਤੇ ਅਕਸਰ ਉਹ ਵਿਵਾਦਾਂ ਚ ਘਿਰਦੇ ਨਜ਼ਰ ਆਉਂਦੇ ਨੇ ਚਾਹੇ ਉਹ ਬਾਵੇ ਦੇ ਗਾਣੇ ਹੋਣ ਜਾ ਫਿਰ ਕੰਗਨਾ ਰਣੌਤ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ranjit bawa