HOME » NEWS » Films

ਰਾਨੂ ਮੰਡਲ ਦਾ ਪਹਿਲਾ ਗਾਣਾ ਅੱਜ ਰਿਲੀਜ਼, ਰੇਸ਼ਮਿਆ ਨੇ ਦਿੱਤੀ ਜਾਣਕਾਰੀ

News18 Punjab
Updated: September 11, 2019, 11:03 AM IST
ਰਾਨੂ ਮੰਡਲ ਦਾ ਪਹਿਲਾ ਗਾਣਾ ਅੱਜ ਰਿਲੀਜ਼, ਰੇਸ਼ਮਿਆ ਨੇ ਦਿੱਤੀ ਜਾਣਕਾਰੀ
News18 Punjab
Updated: September 11, 2019, 11:03 AM IST
ਸੋਸ਼ਲ ਮੀਡੀਆ ਤੋਂ ਸੈਲੀਬ੍ਰਿਟੀ ਬਣ ਕੇ ਲੋਕਾਂ ਦੀ ਚਹੇਤੀ ਬਣੀ ਰਾਨੂ ਮੰਡਲ ਦੇ ਪਹਿਲੇ ਗਾਣੇ ‘ਤੇਰੀ ਮੇਰੀ ਕਹਾਣੀ’ ਦਾ ਟੀਜਰ ਰਿਲੀਜ਼ ਕਰ ਦਿੱਤਾ ਹੈ। ਹਿਮੇਸ਼ ਰੇਸ਼ਮਿਆ ਨੇ ਇਹ ਟੀਜਰ 18 ਘੰਟੇ ਪਹਿਲਾਂ ਇੰਸਟਾਗ੍ਰਾਮ ਉਤੇ ਸ਼ੇਅਰ ਕੀਤਾ ਹੈ। ਪੂਰਾ ਗਾਣਾ ਅੱਜ ਰਿਲੀਜ਼ ਹੋ ਸਕਦਾ ਹੈ। ਹੁਣ ਤਕ ਇਹ ਜਾਣਕਾਰੀ ਹੈ ਕਿ ਪੂਰਾ ਗਾਣਾ 11 ਸਤੰਬਰ ਨੂੰ ਰਿਲੀਜ਼ ਕੀਤਾ ਜਾਵੇਗਾ।
ਇਸ ਗਾਣੇ ਦੀ ਲਾਚਿੰਗ ਲਈ ਇਕ ਵੱਡਾ ਇਵੈਂਟ ਪਲਾਨ ਹੈ। ਹਿਮੇਸ਼ ਨੇ ਟੀਜਰ ਨੂੰ ਸ਼ੇਅਰ ਕਰਦਿਆਂ ਲਿਖੀਆ ਹੈ ਕਿ ਆਫੀਸ਼ਿਅਲ ਟੀਜਰ, ਰੱਬ ਦੀ ਕ੍ਰਿਪਾ ਨਾਲ ‘ਹੈਪੀ ਹਾਰਡੀ ਅਤੇ ਹੀਰ’ ਦਾ ਸਾਡਾ ਏਪਿਕ ਬਲਾਕਬਸਟਰ ਟਰੈਕ ‘ਤੇਰੀ ਮੇਰੀ ਕਹਾਣੀ’ ਪੂਰਾ ਗੀਤ 11 ਸਤੰਬਰ ਨੂੰ ਆ ਰਿਹਾ ਹੈ। ਹੌਂਸਲਾ ਅਫਜਾਈ ਲਈ ਧੰਨਵਾਦ।
Loading...

 

ਦੱਸਣਯੋਗ ਹੈ ਕਿ ਇੰਡਸਟਰੀ ਵਿਚ ਰਾਨੂ ਨੂੰ ਹਰ ਪਾਸਿਉਂ ਪੂਰਾ ਸਾਥ ਮਿਲ ਰਿਹਾ ਹੈ। ਉਨ੍ਹਾਂ ਦਾ ਕੰਮਕਾਜ ਸੰਭਾਲ ਰਹੇ ਅਤਿੰਦਰ ਨੇ ਦੱਸਿਆ ਕਿ ਸੋਨੂੰ ਨਿਗਮ ਵੀ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ ਰਾਨੂ ਨੂੰ ਕਈ ਲਾਈਵ ਸ਼ੋਅ ਦੇ ਆਫਰ ਆ ਰਹੇ ਹਨ।
ਮੀਡੀਆ ਰਿਪੋਰਟ ਅਨੁਸਾਰ 60 ਸਾਲ ਪਹਿਲਾਂ ਰਾਨੂ ਇਕ ਅਮੀਰ ਪਰਿਵਾਰ ਵਿਚ ਪੈਦਾ ਹੋਈ ਸੀ। ਬਦਕਿਸਮਤੀ ਨਾਲ ਉਹ ਆਪਣੇ ਮਾਤਾ ਪਿਤਾ ਤੋਂ ਅਲੱਗ ਹੋ ਗਈ ਸੀ। ਬਾਅਦ ਵਿਚ ਉਨ੍ਹਾਂ ਨੇ ਇਕ ਰਸੋਈਏ ਨਾਲ ਵਿਆਹ ਕੀਤਾ, ਜੋ ਸਾਬਕਾ ਬਾਲੀਵੁੱਡ ਸਟਾਰ ਫਿਰੋਜ ਖਾਨ ਦੇ ਘਰ ਕੰਮ ਕਰਦੇ ਸਨ। ਉਸ ਤੋਂ ਬਾਅਦ ਉਹ ਪੱਛਮੀ ਬੰਗਾਲ ਤੋਂ ਮੁੰਬਈ ਆ ਗਈ। ਬਾਅਦ ਵਿਚ ਪਰਿਵਾਰ ਅੰਦਰ ਮਤਭੇਦ ਪੈਦਾ ਹੋ ਗਏ ਅਤੇ ਉਨ੍ਹਾਂ ਨੂੰ ਜੀਵਨ ਗੁਜਾਰਾ ਕਰਨ ਲਈ ਸੰਘਰਸ਼ ਕਰਨਾ ਪਿਆ। ਪਰ ਅੱਜ ਦੇ ਸਮੇਂ ਵਿਚ ਉਹ ਇੰਟਰਨੈਟ ਸਟਾਰ ਬਣ ਚੁੱਕੀ ਹੈ।
First published: September 11, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...