HOME » NEWS » Films

ਰੇਲਵੇ ਸਟੇਸ਼ਨ ‘ਤੇ ਗਾਉਣ ਵਾਲੀ ਔਰਤ ਨੂੰ ਬਾਲੀਵੁਡ ’ਚ ਮਿਲਿਆ ਮੌਕਾ, ਵੀਡੀਉ ਦੇਖੋ

News18 Punjab
Updated: August 28, 2019, 8:17 PM IST
share image
ਰੇਲਵੇ ਸਟੇਸ਼ਨ ‘ਤੇ ਗਾਉਣ ਵਾਲੀ ਔਰਤ ਨੂੰ ਬਾਲੀਵੁਡ ’ਚ ਮਿਲਿਆ ਮੌਕਾ, ਵੀਡੀਉ ਦੇਖੋ

  • Share this:
  • Facebook share img
  • Twitter share img
  • Linkedin share img
ਰੇਲਵੇ ਸਟੇਸ਼ਨ ‘ਤੇ ਗੀਤ ਗਾ ਕੇ ਭੀਖ ਮੰਗਦੀ ਇਕ ਔਰਤ ਰਾਨੂ ਮੰਡਲ ਨੂੰ ਮਸ਼ਹੂਰ ਸਿੰਗਰ ਅਤੇ ਅਦਾਕਾਰ ਹਿਮੇਸ਼ ਰੇਸ਼ਮਿਆ ਨੇ ਇੰਡਸਟਰੀ ਵਿਚ ਪਹਿਲਾ ਬ੍ਰੇਕ ਦਿੱਤਾ ਹੈ।ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ‘ਤੇ ਇਕ ਵੀਡੀਉ ਵਾਇਰਲ ਹੋਇਆ ਜਿਸ ਵਿਚ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਉਤੇ ਇਕ ਔਰਤ ਲਤਾ ਮੰਗੇਸ਼ਕਰ ਦਾ ਗਾਣਾ ’ਇਕ ਪਿਆਰ ਕਾ ਨਗਮਾ’ ਗਾ ਕੇ ਭੀਖ ਮੰਗ ਰਹੀ ਸੀ। ਉਥੇ ਕਿਸੇ ਵਿਅਕਤੀ ਨੇ ਇਸ ਗੀਤ ਗਾਉਂਦੀ ਔਰਤ ਦਾ ਗੀਤ ਸੋਸ਼ਲ ਮੀਡੀਆ ਉਪਰ ਸ਼ੇਅਰ ਕਰ ਦਿੱਤਾ, ਜਿਸ ਨਾਲ ਔਰਤ ਦੀ ਕਿਸਮਤ ਬਦਲ ਗਈ।


ਰਾਨੂ ਮੰਡਲ ਨੂੰ ਮਸ਼ਹੂਰ ਸਿੰਗਰ ਅਤੇ ਅਦਾਕਾਰ ਹਿਮੇਸ਼ ਰੇਸ਼ਮਿਆ ਨੇ ਆਪਣੀ ਆਉਣ ਵਾਲੀ ਫਿਲਮ ਵਿਚ ਗਾਉਣ ਦਾ ਮੌਕਾ ਦਿੱਤਾ ਹੈ। ਹਾਲ ਹੀ ਵਿਚ ਹਿਮੇਸ਼ ਨਾਲ ਰਾਨੂ ਦਾ ਇਕ ਵੀਡੀਉ ਵਾਇਰਲ ਹੋ ਰਿਹਾ ਹੈ, ਜਿਸ ਵਿਚ ਰਾਨੂ ਗੀਤ ਗਾ ਰਹੀ ਹੈ, ਨਾਲ ਹਿਮੇਸ਼ ਗੀਤ ਨੂੰ ਮਸਤੀ ਵਿਚ ਸੁਣ ਰਹੇ ਹਨ। ਵੀਡੀਉ ਨੂੰ ਸ਼ੇਅਰ ਕਰਦਿਆਂ ਹਿਮੇਸ਼ ਨੇ ਦਸਿਆ ’ਤੇਰੀ ਮੇਰੀ ਕਹਾਣੀ’ ਗੀਤ ਉਨ੍ਹਾਂ ਦੀ ਆਉਣ ਵਾਲੀ ਫਿਲਮ ’ਹੈਪੀ ਹਾਰਡੀ ਔਰ ਹੀਰ’ ਵਿਚੋਂ ਹੈ, ਜਿਸ ਨੂੰ ਰਾਨੂ ਨਾਲ ਰਿਕਾਰਡ ਕੀਤਾ ਹੈ।

ਦੱਸਿਆ ਜਾ ਰਿਹਾ ਹੈ ਕਿ ਰਾਨੂ ਆਉਣ ਵਾਲੇ ਸਿਗਿੰਗ ਰਿਐਲਿਟੀ ਸ਼ੋਅ ਵਿਚ ਹਿਮੇਸ਼ ਨਾਲ ਸ਼ੋਅ ਵਿਚ ਹਿੱਸਾ ਲਵੇਗੀ। ਮੀਡੀਆ ਨਾਲ ਗੱਲਬਾਤ ਕਰਦਿਆਂ ਹਿਮੇਸ਼ ਨੇ ਦੱਸਿਆ ਕਿ ਸਲਮਾਨ ਭਾਈ ਦੇ ਪਿਤਾ ਸਲੀਮ ਅੰਕਲ ਨੇ ਮੈਨੂੰ ਸਲਾਹ ਦਿੱਤੀ ਸੀ ਕਿ ਜਦੋਂ ਵੀ ਲਾਈਫ ਵਿਚ ਕਿਸੇ ਟੈਲੇਂਟਡ ਇਨਸਾਨ ਨੂੰ ਮਿਲੋ ਤਾਂ ਉਸਨੂੰ ਕਦੇ ਵੀ ਜਾਣ ਨਹੀਂ ਦੇਣਾ।ਰਾਨੂ ਨੇ ਕਿਹਾ ਕਿ ਇਹ ਮੇਰੀ ਦੂਜੀ ਜ਼ਿੰਦਗੀ ਹੈ, ਇਸ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਾਂਗੀ। ਉਸ ਨੂੰ ਹੁਣ ਤਕ ਕਈ ਆਫਰ ਮਿਲ ਚੁੱਕੇ ਹਨ। ਰਾਨੂ ਨੇ ਦੱਸਿਆ ਕਿ ਉਸ ਨੂੰ ਸਭ ਤੋਂ ਵੱਡਾ ਗਿਫਟ ਬੇਟੀ ਨਾਲ ਮੁਲਾਕਾਤ ਦੇ ਰੂਪ ਵਿਚ ਮਿਲਿਆ। ਰਾਨੂ ਨੂੰ 10 ਸਾਲ ਪਹਿਲਾਂ ਵਿਛੜੀ ਆਪਣੀ ਬੇਟੀ ਵੀਡੀਉ ਵਾਇਰਲ ਹੋਣ ਤੋਂ ਬਾਅਦ ਮਿਲੀ। ਰਾਨੂੰ ਦਾ ਭੀਖ ਮੰਗਣ ਤੋਂ ਲੈਕੇ ਬਾਲੀਵੁੱਡ ਤਕ ਦਾ ਸਫਰ ਕਿਸੇ ਫਿਲਮ ਦੀ ਕਹਾਣੀ ਦੀ ਤਰ੍ਹਾਂ ਲਗਦਾ ਹੈ।
First published: August 23, 2019
ਹੋਰ ਪੜ੍ਹੋ
ਅਗਲੀ ਖ਼ਬਰ