HOME » NEWS » Films

ਰਾਣੂ ਮੰਡਲ ਦੇ ਬਦਲੇ ਤੇਵਰ, ਵੀਡੀਓ ਵੇਖ ਭੜਕੇ ਲੋਕ, ਕਿਹਾ- ਇੰਨਾ ਘੁਮੰਡ ਠੀਕ ਨਹੀਂ, ਹੁਣ ਇੱਜ਼ਤ ਖਤਮ

News18 Punjab
Updated: November 5, 2019, 9:59 PM IST
share image

  • Share this:
  • Facebook share img
  • Twitter share img
  • Linkedin share img
ਕੁਝ ਸਮਾਂ ਪਹਿਲਾਂ ਰੇਲਵੇ ਸਟੇਸ਼ਨ ਉਤੇ ਗਾਣਾ ਗਾਉਣ ਵਾਲੀ ਰਾਣੂ ਮੰਡਲ ਨੂੰ ਇਕ ਵੀਡੀਓ ਨੇ ਇੰਟਰਨੈਟ ਸਨਸਨੀ ਬਣ ਦਿੱਤਾ ਸੀ। ਲੋਕਾਂ ਨੇ ਰਾਣੂ ਦੇ ਇਸ ਵੀਡੀਓ ਨੂੰ ਇੰਨਾਂ ਪਸੰਦ ਕੀਤਾ ਕਿ ਉਨ੍ਹਾਂ ਨੂੰ ਹਿਮੇਸ਼ ਰੇਸ਼ਮੀਆ ਦੇ ਜਰੀਏ ਬਾਲੀਵੁੱਡ ਵਿਚ ਡੈਬਿਊ ਕਰਨ ਦਾ ਮੌਕਾ ਮਿਲ ਗਿਆ।

 

ਰਾਣੂ ਜਦੋਂ ਲੋਕਾਂ ਦੇ ਸਾਹਮਣੇ ਆਈ ਤਾਂ ਕਾਫੀ ਨਿਮਰਤਾ ਨਾਲ ਬੋਲਦੀ ਦਿਖਾਈ ਦਿੱਤੀ। ਹੁਣ ਰਾਣੂ ਦਾ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਸ ਨੂੰ ਦੇਖ ਕੇ ਲਗਦਾ ਹੈ ਕਿ ਸਟਾਰ ਬਣਨ ਤੋਂ ਬਾਅਦ ਰਾਣੂੰ ਵਿਚ ਕਾਫੀ ਬਦਲਾਅ ਆ ਗਏ ਹਨ।
ਸੋਸ਼ਲ ਮੀਡੀਆ ਉਤੇ ਰਾਣੂ ਦਾ ਤਾਜ਼ਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਰਾਣੂ ਕਿਸੇ ਸੁਪਰ ਮਾਰਕੀਟ ਵਿਚ ਖਰੀਦਦਾਰੀ ਕਰ ਰਹੀ ਹੈ। ਇਸੇ ਦੌਰਾਨ ਇਕ ਮਹਿਲਾ ਨੇ ਪਿੱਛੇ ਤੋਂ ਆ ਕੇ ਰਾਣੂੰ ਦੀ ਬਾਂਹ ਉਤੇ ਹੱਥ ਰਖ ਕੇ ਉਨ੍ਹਾਂ ਨੂੰ ਬੁਲਾ ਕੇ ਸੈਲਫੀ ਲੈਣ ਲਈ ਕਹਿੰਦੀ ਹੈ। ਰਾਣੂ ਨੂੰ ਗੁੱਸਾ ਆ ਜਾਂਦਾ ਹੈ। ਪਹਿਲਾਂ ਤਾਂ ਉਹ ਮਹਿਲਾ ਨੂੰ ਦੂਰ ਹੋਣ ਲਈ ਕਹਿੰਦੀ ਹੈ ਅਤੇ ਫੇਰ ਉਸ ਨੂੰ ਛੂ ਕੇ ਪੁਛਦੀ ਹੈ ਕਿ ਅਜਿਹਾ ਕਰਨ ਦਾ ਕੀ ਮਤਲਬ ਹੈ। ਮਹਿਲਾਂ ਵੱਲੋਂ ਛੂਹਣ ਕਾਰਨ ਰਾਣੂ ਭੜਕ ਜਾਂਦੀ ਹੈ।

ਰਾਣੂ ਦੀ ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਬਹੁਤ ਨਾਰਾਜ਼ ਹਨ। ਸਾਰੇ ਇਸ ਵਿਵਹਾਰ ਨੂੰ ਬੁਰਾ ਕਹਿ ਰਹੇ ਹਨ। ਕਈ ਫੈਨਸ ਨੇ ਕਿਹਾ ਕਿ ਸਟਾਰ ਬਣਨ ਤੋਂ ਬਾਅਦ ਰਣੂ ਦਾ ਰਵੱਈਆ ਬਦਲ ਗਿਆ ਹੈ। ਰਾਣੂ ਨੂੰ ਸਲਾਹ ਦਿੰਦੇ ਹੋਏ, ਕੁਝ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਵਿਅਕਤੀ ਨੂੰ ਕਦੇ ਵੀ ਸਫਲਤਾ 'ਤੇ ਸ਼ੇਖੀ ਨਹੀਂ ਮਾਰਨੀ ਚਾਹੀਦੀ, ਨਹੀਂ ਤਾਂ ਇਸ ਨੂੰ ਥੱਲੇ ਆਉਣ ਵਿਚ ਸਮਾਂ ਨਹੀਂ ਲੱਗਦਾ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਰਾਣੂ ਨੂੰ ਛੂਹਣ ਵਾਲੀ ਔਰਤ ਦੀ ਗਲਤੀ ਵੀ ਦੱਸੀ ਹੈ ਪਰ ਕਿਸੇ ਨੂੰ ਵੀ ਰਾਣੂ ਦਾ ਵਤੀਰਾ ਪਸੰਦ ਨਹੀਂ ਆਇਆ।
First published: November 5, 2019, 5:39 PM IST
ਹੋਰ ਪੜ੍ਹੋ
ਅਗਲੀ ਖ਼ਬਰ