HOME » NEWS » Films

ਰਣਵੀਰ-ਦੀਪਿਕਾ ਨੇ ਆਪਣੇ ਮਹਿਮਾਨਾਂ ਨੂੰ ਕਿਹੈ, 'ਸਾਨੂੰ ਸ਼ਗਨ ਨਾ ਦਿਓ, ਸਗੋਂ ਲੋੜਵੰਦਾਂ ਨੂੰ ਦਾਨ ਕਰੋ '

News18 Punjab
Updated: November 13, 2018, 1:55 PM IST
share image
ਰਣਵੀਰ-ਦੀਪਿਕਾ ਨੇ ਆਪਣੇ ਮਹਿਮਾਨਾਂ ਨੂੰ ਕਿਹੈ, 'ਸਾਨੂੰ ਸ਼ਗਨ ਨਾ ਦਿਓ, ਸਗੋਂ ਲੋੜਵੰਦਾਂ ਨੂੰ ਦਾਨ ਕਰੋ '
ਰਣਵੀਰ-ਦੀਪਿਕਾ ਨੇ ਆਪਣੇ ਮਹਿਮਾਨਾਂ ਨੂੰ ਕਿਹੈ, 'ਸਾਨੂੰ ਸ਼ਗਨ ਨਾ ਦਿਓ, ਸਗੋਂ ਲੋੜਵੰਦਾਂ ਨੂੰ ਦਾਨ ਕਰੋ '

  • Share this:
  • Facebook share img
  • Twitter share img
  • Linkedin share img
ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਆਪਣੇ ਵਿਆਹ ਤੋਂ ਬਾਅਦ ਰਿਸੈਪਸ਼ਨ ਵੀ ਕਰਨਗੇ। ਇੱਕ ਰਿਸੈਪਸ਼ਨ ਬੈਂਗਲੁਰੂ ਤਾਂ ਇੱਕ ਮੁੰਬਈ ਵਿੱਚ ਹੋਵੇਗੀ। ਦੋਨਾਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਰਿਸੈਪਸ਼ਨ ਵਿੱਚ ਕਿਸੇ ਵੀ ਮਹਿਮਾਨ ਤੋਂ ਕੋਈ ਤੋਹਫ਼ਾ ਨਹੀਂ ਲੈਣਗੇ ਇਹ ਅਪੀਲ ਉਨ੍ਹਾਂ ਨੇ ਇਨਵਿਟੇਸ਼ਨ ਕਾਰਡ ਨਾਲ ਵੀ ਕੀਤੀ ਹੈ।

ਕਾਰਡ ਵਿੱਚ ਲਿਖਿਆ ਹੈ: ਦੀਪਵੀਰ ਨੇ ਆਪਣੇ ਰਿਸੈਪਸ਼ਨ ਕਾਰਡ ਵਿੱਚ ਮਹਿਮਾਨਾਂ ਨੂੰ ਤੋਹਫ਼ੇ ਨਾ ਲਿਆਉਣ ਦੀ ਅਪੀਲ ਕੀਤੀ ਹੈ।  ਦਰਅਸਲ ਦੋਨੋਂ ਚਾਹੁੰਦੇ ਹਨ ਕਿ ਮਹਿਮਾਨ ਜੋ ਉਨ੍ਹਾਂ ਨੂੰ ਤੋਹਫ਼ੇ ਦੇਣਾ ਚਾਹੁੰਦੇ ਹਨ ਤਾਂ ਉਸਨੂੰ ਚੈਰਿਟੀ ਲਈ ਦਾਨ ਕਰਨ। ਦੀਪਵੀਰ ਇੱਕ ਸੰਸਥਾ ਦਿ ਲਿਵ ਲਵ ਲਾਈਫ਼ ਫਾਊਂਡੇਸ਼ਨ ਨਾਲ ਜੁੜੇ ਹਨ ਤੇ ਚਾਹੁੰਦੇ ਹਨ ਕਿ ਸਾਰੇ ਤੋਹਫ਼ੇ ਚੈਰਿਟੀ ਦੇ ਤੌਰ ਤੇ ਇਸ ਸੰਸਥਾ ਨੂੰ ਡੋਨੇਟ ਕੀਤੇ ਜਾਣ।

ਹਾਈਟੈੱਕ ਹੈ ਇਨਵਿਟੇਸ਼ਨ ਕਾਰਡ:  ਰਣਵੀਰ ਤੇ ਦੀਪਿਕਾ ਦਾ ਰਿਸੈਪਸ਼ਨ ਕਾਰਡ ਆਮ ਕਾਰਡਾਂ ਦੀ ਤੁਲਨਾ ਵਿੱਚ ਕਾਫ਼ੀ ਅਲੱਗ ਤੇ ਹਾਈਟੈੱਕ ਹੈ। ਇਸ ਕਾਰਡ ਤੇ ਸਾਫ਼-ਸਾਫ਼ ਲਿਖਿਆ ਹੈ ਕਿ ਰਿਸੈਪਸ਼ਨ ਉੱਤੇ ਆਉਣ ਵਾਲੇ ਮਹਿਮਾਨਾਂ ਨੂੰ ਆਪਣੇ ਮੋਬਾਇਲ ਉੱਤੇ ਇਸ ਕਾਰਡ ਦਾ 'ਈ-ਇਨਵਾਈਟ' ਲੈ ਕੇ ਆਉਣਾ ਹੋਵੇਗਾ। ਸਕਿਓਰਿਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਐਂਟਰੀ ਦੇ ਸਮੇਂ ਮਹਿਮਾਨਾਂ ਦੇ ਈ-ਇਨਵਾਈਟਸ ਉੱਤੇ ਮੌਜੂਦ QR ਕੋਡ ਨੂੰ ਸਕੈਨ ਕੀਤਾ ਜਾਵੇਗਾ।
First published: November 13, 2018
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading