ਰਣਵੀਰ ਸਿੰਘ ਆਪਣੇ ਮਸਤੀ ਭਰੇ ਅੰਦਾਜ਼ ਲਈ ਪੂਰੀ ਇੰਡਸਟਰੀ 'ਚ ਮਸ਼ਹੂਰ ਹਨ। ਇੰਨੀ ਦਿਨੀਂ ਫ਼ਿਲਮ 'ਸਿਮਬਾ' ਦੀ ਪ੍ਰੋਮੋਸ਼ਨ ਦੇ ਦੌਰਾਨ ਵੀ ਉਹਨਾਂ ਦਾ ਏਹੀ ਅੰਦਾਜ਼ ਸੁਰਖ਼ੀਆਂ 'ਚ ਬਣਿਆ ਹੋਇਆ ਹੈ। ਹੁਣ ਹੋਇਆ ਇਹ ਹੈ ਕਿ ਰਣਵੀਰ ਸਿੰਘ ਦੀ ਪ੍ਰਮੋਸ਼ਨ ਦੇ ਦੌਰਾਨ ਬਿਨ੍ਹਾਂ ਬੁਲਾਏ ਇਕ ਵਿਆਹ 'ਚ ਵੜ ਗਏ। ਹੁਣ ਰਣਵੀਰ ਸਿੰਘ 'ਬਿਨ ਬੁਲਾਏ ਮਹਿਮਾਨ' ਬਣੇ ਸੀ ਤਾਂ ਤਸਵੀਰਾਂ ਤਾਂ ਵਾਇਰਲ ਹੋਣੀਆਂ ਹੀ ਸੀ।
ਗੱਲ ਦਰਅਸਲ ਇਹ ਹੈ ਕਿ ਰਣਵੀਰ ਸਿੰਘ ਇਕ ਹੋਟਲ 'ਚ ਠਹਿਰੇ ਹੋਏ ਸਨ। ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਹੋਟਲ ਚ ਇਕ ਵਿਆਹ ਚੱਲ ਰਿਹਾ ਹੈ ਤਾਂ ਮਹਿਮਾਨ ਬਣਨ ਦੇ ਮੂਡ 'ਚ ਆ ਗਏ ਅਤੇ ਉੱਥੇ ਪਹੁੰਚ ਗਏ। ਰਣਵੀਰ ਨੂੰ ਉੱਥੇ ਦੇਖ ਕੀ ਬਰਾਤੀ ਤੇ ਕੀ ਲਾੜੇ-ਲਾੜੀ ਸਾਰੇ ਹੈਰਾਨ ਰਹਿ ਗਏ। ਰਣਵੀਰ ਨੇ ਇੱਥੇ ਪਹੁੰਚ ਕੇ ਸਾਰੀਆਂ ਨਾਲ ਤਸਵੀਰਾਂ ਸ਼ੇਅਰ ਕੀਤੀਆਂ।
ਰਣਵੀਰ ਸਿੰਘ ਦੀ ਫ਼ਿਲਮ 'ਸਿਮਬਾ' ' 28 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਵਿਚ ਰਣਵੀਰ ਸਿੰਘ 'ਚੁਲਬੁਲ ਪਾਂਡੇ' ਅਤੇ 'ਸਿੰਘਮ' ਕਿਸਮ ਦੀ ਪੁਲਸ ਦੀ ਭੂਮਿਕਾ ਵਿਚ ਨਜ਼ਰ ਆਉਣਗੇ। ਉਹਨਾਂ ਨਾਲ ਸਾਰਾ ਅਲੀ ਖਾਨ ਆਪਣੀ ਮੁੱਖ ਭੂਮਿਕਾ ਵਿੱਚ ਨਜ਼ਰ ਆਏ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Deepika Padukone, Ranveer Singh, Wedding