HOME » NEWS » Films

ਰਣਵੀਰ ਨੇ ਹੱਥ 'ਤੇ ਲਿਖਵਾਇਆ ਦੀਪਿਕਾ ਦਾ ਨਾਂਅ

News18 Punjab
Updated: November 19, 2018, 2:09 PM IST
ਰਣਵੀਰ ਨੇ ਹੱਥ 'ਤੇ ਲਿਖਵਾਇਆ ਦੀਪਿਕਾ ਦਾ ਨਾਂਅ

  • Share this:
ਰਣਵੀਰ ਸਿੰਘ ਅਤੇ ਦੀਪਿਕਾ ਪਾਦੁਕੋਣ ਦੇਸ਼ ਵਾਪਿਸ ਆਉਣ ਤੋਂ ਬਾਅਦ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੁਰਖ਼ੀਆਂ ਵਿੱਚ ਹਨ। ਉਹਨਾਂ ਦੇ ਮੈਚਿੰਗ ਕਪੜਿਆਂ ਤੋਂ ਲੈ ਕੇ ਜੁੱਤੀ ਤੱਕ ਹਰ ਚੀਜ਼ 'ਤੇ ਚਰਚਾ ਹੋ ਰਹੀ ਹੈ। ਪਰ ਹੁਣ ਸਾਡੀ ਨਜ਼ਰ ਇੱਕ ਹੋਰ ਚੀਜ਼ 'ਤੇ ਪਈ ਹੈ ਜੋ ਹਾਲੇ ਤੱਕ ਲੁਕੀ ਹੋਈ ਹੈ। ਦਰਅਸਲ ਰਣਵੀਰ ਸਿੰਘ ਦੇ ਹੱਥਾਂ 'ਚ ਲੱਗੀ ਮਹਿੰਦੀ ਦਾ ਖ਼ਾਸ ਡਿਜ਼ਾਈਨ ਸਭ ਦੇ ਸਾਹਮਣੇ ਆਇਆ ਹੈ।

ਬੌਲੀਵੁੱਡ ਦੇ ਸਪਨਿਆਂ ਦੇ ਰਾਜਕੁਮਾਰ ਟਾਈਪ ਪਤੀ ਰਣਵੀਰ ਨੇ ਆਪਣੇ ਹੱਥ 'ਚ ਇੱਕ ਡਿਜ਼ਾਈਨ ਦੀ ਮਹਿੰਦੀ ਲਗਾਈ ਹੈ ਕਿ ਕੁੜੀਆਂ ਇੱਕ ਵਾਰ ਫੇਰ ਦਿਲ ਹਾਰ ਬੈਠੀਆਂ ਹਨ। ਮੀਡੀਆ ਨੂੰ ਹੈਲੋ ਕਹਿੰਦੇ ਹੋਏ ਰਣਵੀਰ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਰਣਵੀਰ ਦੇ ਹੱਥ ਦੀ ਮਹਿੰਦੀ ਸਾਫ ਦਿੱਖ ਰਹੀ ਹੈ।

ਤੁਸੀਂ ਦੇਖ ਸਕਦੇ ਹੋ ਕਿ ਰਣਵੀਰ ਨੇ ਆਪਣੇ ਹੱਥ ਤੇ ਇੱਕ ਦੀਵਾ ਬਣਵਾਇਆ ਅਤੇ ਉੱਥੇ ਦੀਪਿਕਾ ਲਿੱਖਿਆ ਹੈ। ਇਹ ਵਾਕਿਆ ਹੀ ਬੇਹੱਦ ਖ਼ਾਸ ਹੈ।

First published: November 19, 2018
ਹੋਰ ਪੜ੍ਹੋ
ਅਗਲੀ ਖ਼ਬਰ