ਵਿਆਹ ਦੇ ਵਿੱਚ ਅੱਧੇ ਘੰਟੇ ਦੀ ਪਰਫਾਰਮੈਂਸ ਲਈ ਰਣਵੀਰ ਨੂੰ ਆਫ਼ਰ ਹੋਈ ਮੋਟੀ ਰਕਮ


Updated: February 14, 2018, 6:22 PM IST
ਵਿਆਹ ਦੇ ਵਿੱਚ ਅੱਧੇ ਘੰਟੇ ਦੀ ਪਰਫਾਰਮੈਂਸ ਲਈ ਰਣਵੀਰ ਨੂੰ ਆਫ਼ਰ ਹੋਈ ਮੋਟੀ ਰਕਮ

Updated: February 14, 2018, 6:22 PM IST
 

ਬਾਲੀਵੁੱਡ ਸਟਾਰਸ ਨੂੰ ਵਿਆਹ ਤੇ ਬੁਲਾਉਣ ਲਈ ਲੋਕਾਂ ਵਿੱਚ ਕਾਫੀ ਕਰੇਜ਼ ਰਹਿੰਦਾ ਹੈ।ਵੱਡੇ-ਵੱਡੇ ਲੋਕ ਆਪਣੇ ਘਰ ਦੇ ਵਿਆਹਾਂ ਵਿੱਚ ਸਟਾਰ ਐਲੀਮੈਂਟ ਪਾਉਣ ਦੇ ਲਈ ਬਹੁਤ ਜ਼ਿਆਦਾ ਪੈਸਾ ਲਗਾਉਂਦੇ ਹਨ।ਲੇਕਿਨ ਕਦੇ ਕਦੇ ਵਧੀਆ ਪੈਸੇ ਆਫਰ ਕਰਨ ਦੇ ਬਾਵਜੂਦ ਵੀ ਖਵਾਇਸ਼ ਪੂਰੀ ਨਹੀ ਹੁੰਦੀ ਹੈ।


ਹਾਲ ਹੀ ਵਿੱਚ ਅਜਿਹਾ ਇਕ ਆਫਰ ਰਣਵੀਰ ਸਿੰਘ ਨੂੰ ਮਿਲਿਆ ਸੀ।ਰਣਵੀਰ ਨੂੰ ਮਹਿਜ਼ ਅੱਧੇ ਘੰਟੇ ਦੀ ਪਰਫਾਰਮੈਂਸ ਦੇ ਲਈ ਮੋਟੀ ਰਕਮ ਦੀ ਪੇਸ਼ਕਸ਼ ਕੀਤੀ ਗਈ ਸੀ।ਇਹਨਾਂ ਸਮਝ ਲਓ ਕਿ ਇਹਨਾਂ ਪੈਸਿਆਂ ਨਾਲ ਕੋਈ ਆਮ ਆਦਮੀ ਇਕ ਲਗਜ਼ਰੀ ਘਰ ਖਰੀਦ ਸਕਦਾ ਹੈ।


ਜੇਕਰ ਤੁਸੀ ਹੁਣ ਤਕ ਰਕਮ ਦਾ ਅੰਦਾਜਾ ਨਹੀਂ ਲਗਾ ਸਕੇ ਹੋ ਤਾਂ ਦੱਸ ਦਈਏ ਕਿ ਰਣਵੀਰ ਨੂੰ ਇਸ ਪਰਫਾਰਮੈਂਸ ਦੇ ਲਈ 2 ਕਰੋੜ ਰੁਪਏ ਆਫ਼ਰ ਕੀਤੇ ਗਏ ਸੀ।ਲੇਕਿਨ ਇਕ ਕਾਰਨ ਕਰਕੇ ਰਣਵੀਰ ਇਸ ਵਿਆਹ ਵਿੱਚ ਨੱਚਦੇ ਨੱਚਦੇ ਰਹਿ ਗਏ


ਦਰਅਸਲ ਰਣਵੀਰ ਆਪਣੀ ਫਿਲਮ ਗਲੀ ਬੁਆਏ ਵਿੱਚ ਬਿਜ਼ੀ ਹਨ।ਇਸ ਫਿਲਮ ਦੇ ਕਾਰਨ ਰਣਵੀਰ ਨੇ ਮੋਟੀ ਰਕਮ ਨੂੰ ''NO'' ਕਹਿ ਦਿੱਤਾ।ਉਹ ਥੋੜ੍ਹਾ ਜਿਹਾ ਟਾਈਮ ਕੱਢ ਸਕਦੇ ਸੀ ਪਰ


ਉਹਨਾਂ ਦਾ ਸ਼ਡਿਊਲ ਕਾਫ਼ੀ ਟਾਈਟ ਚੱਲ ਰਿਹਾ ਹੈ।ਉਹ ਸਵੇਰੇ 6 ਵਜੇ ਤੋ ਲੈਕੇ ਸ਼ਾਮ ਨੂੰ 6 ਵਜੇ ਤੱਕ ਸ਼ੂਟਿੰਗ ਕਰਦੇ ਹਨ।ਸ਼ੂਟਿੰਗ ਤੋ ਬਾਅਦ ਉਹ ਆਪਣੀ ਫਿੱਟਨੈੱਸ ਨੂੰ ਬਣਾਏ ਰੱਖਣ ਲਈ ਅਤੇ ਰੈਸਟ ਦੇ ਚੱਲਦੇ ਉਹ ਕਿਸੇ ਵੀ ਕੰਮ ਲਈ ਸਮਾਂ ਨਹੀਂ ਕੱਢ ਪਾ ਰਹੇ ਹਨ।
First published: February 14, 2018
ਹੋਰ ਪੜ੍ਹੋ
ਅਗਲੀ ਖ਼ਬਰ