Home /News /entertainment /

Ranveer-Deepika Photos: ਦੀਪਿਕਾ-ਰਣਵੀਰ ਨੇ ਆਪਣੇ ਐਡਵੈਂਚਰ ਟ੍ਰਿਪ ਨੂੰ ਇਸ ਤਰਾਂ ਬਣਾਇਆ ਖਾਸ, ਦੇਖੋ ਰੋਮਾਂਟਿਕ ਤਸਵੀਰਾਂ

Ranveer-Deepika Photos: ਦੀਪਿਕਾ-ਰਣਵੀਰ ਨੇ ਆਪਣੇ ਐਡਵੈਂਚਰ ਟ੍ਰਿਪ ਨੂੰ ਇਸ ਤਰਾਂ ਬਣਾਇਆ ਖਾਸ, ਦੇਖੋ ਰੋਮਾਂਟਿਕ ਤਸਵੀਰਾਂ

Ranveer-Deepika Photos: ਦੀਪਿਕਾ-ਰਣਵੀਰ ਨੇ ਆਪਣੇ ਐਡਵੈਂਚਰ ਟ੍ਰਿਪ ਨੂੰ ਇਸ ਤਰਾਂ ਬਣਾਇਆ ਖਾਸ, ਦੇਖੋ ਰੋਮਾਂਟਿਕ ਤਸਵੀਰਾਂ

Ranveer-Deepika Photos: ਦੀਪਿਕਾ-ਰਣਵੀਰ ਨੇ ਆਪਣੇ ਐਡਵੈਂਚਰ ਟ੍ਰਿਪ ਨੂੰ ਇਸ ਤਰਾਂ ਬਣਾਇਆ ਖਾਸ, ਦੇਖੋ ਰੋਮਾਂਟਿਕ ਤਸਵੀਰਾਂ

Ranveer singh and deepika padukone On Adventure Trip: ਰਣਵੀਰ ਸਿੰਘ(Ranveer singh) ਅਤੇ ਦੀਪਿਕਾ ਪਾਦੂਕੋਣ (Deepika Padukone) ਨੇ ਅਮਰੀਕਾ 'ਚ ਬਿਤਾਏ ਆਪਣੇ ਖਾਸ ਪਲਾਂ ਨੂੰ ਯਾਦ ਕੀਤਾ ਹੈ। ਇਸ ਦੇ ਨਾਲ ਹੀ ਦੋਹਾਂ ਨੇ ਆਪਣੇ ਰੋਮਾਂਟਿਕ ਐਡਵੈਂਚਰ ਟ੍ਰਿਪ ਦੀਆਂ ਕੁਝ ਖਾਸ ਤਸਵੀਰਾਂ ਅਤੇ ਵੀਡੀਓਜ਼ ਵੀ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ।

ਹੋਰ ਪੜ੍ਹੋ ...
 • Share this:
  ਬਾਲੀਵੁੱਡ ਦੇ ਪਾਵਰ ਕਪਲ ਰਣਵੀਰ ਸਿੰਘ (Ranveer singh) ਅਤੇ ਦੀਪਿਕਾ ਪਾਦੂਕੋਣ (Deepika Padukone) ਨੇ ਆਪਣੇ-ਆਪਣੇ ਸੋਸ਼ਲ ਹੈਂਡਲ 'ਤੇ ਇਕ-ਦੂਜੇ ਨਾਲ ਆਪਣੀਆਂ ਕੁਝ ਨਵੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਇਸ ਰਾਹੀਂ ਲਵਬਰਡਜ਼ ਨੇ ਆਪਣੀ ਸਾਹਸੀ ਯਾਤਰਾ ਦੌਰਾਨ ਬਿਤਾਏ ਪਿਆਰ ਭਰੇ ਪਲਾਂ ਨੂੰ ਯਾਦ ਕੀਤਾ ਹੈ। ਜਿੱਥੇ ਦੀਪਿਕਾ ਨੇ ਆਪਣੀ ਰੋਮਾਂਟਿਕ ਐਡਵੈਂਚਰ ਟ੍ਰਿਪ ਨੂੰ 'ਰੋਮਾਂਚਕ' ਕਿਹਾ ਹੈ, ਉਥੇ ਹੀ ਉਸ ਦੇ ਪਤੀ ਰਣਵੀਰ ਸਿੰਘ ਨੇ ਇਸ ਨੂੰ 'ਪਿਆਰ' ਕਿਹਾ ਹੈ।

  ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਰਣਵੀਰ ਸਿੰਘ ਨੇ 6 ਜੁਲਾਈ ਨੂੰ ਆਪਣਾ 37ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਸੀ। ਇਸ ਵਾਰ ਉਨ੍ਹਾਂ ਨੇ ਆਪਣੀ ਪਤਨੀ ਦੀਪਿਕਾ ਪਾਦੁਕੋਣ ਨਾਲ ਅਮਰੀਕਾ 'ਚ ਆਪਣਾ ਜਨਮਦਿਨ ਮਨਾਇਆ। ਹੁਣ ਜਨਮਦਿਨ ਤੋਂ ਕਰੀਬ ਇਕ ਹਫਤੇ ਬਾਅਦ ਰਣਵੀਰ ਨੇ ਆਪਣੇ ਜਨਮਦਿਨ ਸੈਲੀਬ੍ਰੇਸ਼ਨ ਦੀਆਂ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ ਅਤੇ ਉਥੇ ਹੀ ਦੀਪਿਕਾ ਨੇ ਆਪਣੀ ਪੋਸਟ ਰਾਹੀਂ ਰਣਵੀਰ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਜੋੜੇ ਦੁਆਰਾ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਅਤੇ ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਅਭਿਨੇਤਾ ਦਾ ਜਨਮਦਿਨ ਸੈਲੀਬ੍ਰੇਸ਼ਨ ਕਾਫੀ ਰੋਮਾਂਚਕ ਅਤੇ ਬੀਅਰ ਗ੍ਰਿਲਸ ਦੇ ਐਡਵੈਂਚਰ ਸ਼ੋਅ ‘Man vs Wild’ ਵਾਂਗ ਰੋਮਾਂਸ ਨਾਲ ਭਰਪੂਰ ਸੀ।

  ਦੀਪਿਕਾ ਪਾਦੂਕੋਣ ਦੀ ਪੋਸਟ

  ਸਭ ਤੋਂ ਪਹਿਲਾਂ ਦੀਪਿਕਾ ਪਾਦੂਕੋਣ ਦੀ ਪੋਸਟ ਦੀ ਗੱਲ ਕਰੀਏ ਤਾਂ ਅਦਾਕਾਰਾ ਦੀਆਂ ਇੰਸਟਾਗ੍ਰਾਮ ਤਸਵੀਰਾਂ 'ਚ ਦੋਹਾਂ ਨੂੰ ਪਹਾੜਾਂ 'ਚ ਘੁੰਮਦੇ, ਸਾਈਕਲ ਚਲਾਉਂਦੇ ਅਤੇ ਬੀਚ 'ਤੇ ਬੈਠ ਕੇ ਇਕ-ਦੂਜੇ ਨਾਲ ਪਿਆਰ ਨਾਲ ਭਰੇ ਪਲ ਬਿਤਾਉਂਦੇ ਦੇਖਿਆ ਜਾ ਸਕਦਾ ਹੈ। ਫੋਟੋ ਦੇ ਨਾਲ ਅਦਾਕਾਰਾ ਨੇ ਵੀਡੀਓ ਵੀ ਸ਼ੇਅਰ ਕੀਤੀ ਹੈ। ਇੰਸਟਾਗ੍ਰਾਮ 'ਤੇ ਤਸਵੀਰਾਂ-ਵੀਡੀਓ ਪੋਸਟ ਕਰਦੇ ਹੋਏ, ਉਨ੍ਹਾਂ ਨੇ ਲਿਖਿਆ, "ਸਾਡੀ ਜ਼ਿੰਦਗੀ ਵਿੱਚ ਬਹੁਤ ਸਾਰੇ ਰੋਮਾਂਚ ਅਤੇ ਅਨੁਭਵ ਹੋਣ"। ਦੀਪਿਕਾ ਨੇ ਇਸ ਪੋਸਟ ਨੂੰ ਰਣਵੀਰ ਸਿੰਘ ਨਾਲ ਟੈਗ ਕੀਤਾ ਹੈ।

  @deepikapadukoneInstagram Printshot


  ਰਣਵੀਰ ਸਿੰਘ ਨੇ ਵੀ ਪੋਸਟ ਕੀਤੀ ਸ਼ੇਅਰ
  ਹੁਣ ਗੱਲ ਕਰੀਏ ਰਣਵੀਰ ਸਿੰਘ ਦੀ ਪੋਸਟ ਦੀ ਤਾਂ ਉਨ੍ਹਾਂ ਨੇ ਆਪਣੀ ਪੋਸਟ ਨੂੰ ਦੀਪਿਕਾ ਨੂੰ ਵੀ ਟੈਗ ਕੀਤਾ ਅਤੇ ਕੈਪਸ਼ਨ 'ਚ ਲਿਖਿਆ, ''Love to love you #baby #birthday #photodump..'' ਰਣਵੀਰ ਦੀ ਪੋਸਟ 'ਚ ਉਨ੍ਹਾਂ ਦੇ ਐਡਵੈਂਚਰ ਰਿਐਲਿਟੀ ਸ਼ੋਅ ਦੀ ਖਾਸ ਝਲਕ ਦੇ ਨਾਲ-ਨਾਲ ਰੋਮਾਂਟਿਕ ਜੋੜੇ ਦੀਆਂ ਵਕੈਸ਼ਨ ਅਤੇ ਉਨ੍ਹਾਂ ਦੇ ਜਨਮਦਿਨ ਦਾ ਜਸ਼ਨ ਵੀ ਦੇਖਿਆ ਜਾ ਸਕਦਾ ਹੈ।

  @ranveersingh Instagram Printshot


  ਆਉਣ ਵਾਲੀਆਂ ਫਿਲਮਾਂ
  ਹੁਣ ਕੰਮ ਗੱਲ ਕਰੀਏ ਤਾਂ ਰਣਵੀਰ ਸਿੰਘ ਨੇ ਹਾਲ ਹੀ ਵਿੱਚ ਨੈੱਟਫਲਿਕਸ ਐਡਵੈਂਚਰ ਰਿਐਲਿਟੀ ਸ਼ੋਅ 'ਰਣਵੀਰ Vs ਵਾਈਲਡ ਵਿਦ ਬੀਅਰ ਗ੍ਰਿਲਸ'(Ranveer vs Wild with Bear Grylls) ਨਾਲ ਆਪਣਾ OTT ਡੈਬਿਊ ਕੀਤਾ ਹੈ। ਉਸ ਦਾ ਸ਼ੋਅ OTT 'ਤੇ ਸਟ੍ਰੀਮ ਕੀਤਾ ਗਿਆ ਹੈ, ਜਿਸ ਵਿੱਚ ਉਹ ਬੀਅਰ ਗ੍ਰਿਲਜ਼ ਦੇ ਨਾਲ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਨਜ਼ਰ ਆਏ ਸਨ। ਸ਼ੋਅ ਦੀ ਸ਼ੂਟਿੰਗ ਸਰਬੀਆ ਵਿੱਚ ਹੋਈ ਸੀ। ਹੁਣ ਰਣਵੀਰ ਆਉਣ ਵਾਲੀ ਫਿਲਮ ਸਰਕਸ 'ਚ ਨਜ਼ਰ ਆਉਣਗੇ। ਦੂਜੇ ਪਾਸੇ ਦੀਪਿਕਾ ਪਾਦੂਕੋਣ ਫਿਲਮ 'ਪਠਾਨ' ਅਤੇ 'ਫਾਈਟਰ' 'ਚ ਨਜ਼ਰ ਆਉਣਗੀ।
  Published by:rupinderkaursab
  First published:

  Tags: Deepika Padukone, Hindi Films, Ranveer Singh

  ਅਗਲੀ ਖਬਰ