HOME » NEWS » Films

ਦੀਪਿਕਾ-ਰਣਵੀਰ ਦੀ ਰਿਸੈਪਸ਼ਨ: ਰਣਵੀਰ ਨੇ ਮੀਡੀਆ ਵਾਲਿਆਂ ਨੂੰ ਕਿਹਾ, "ਖਾਨਾ ਖਾ ਕੇ ਜਾਨਾ"

Damanjeet Kaur | News18 Punjab
Updated: November 21, 2018, 9:27 PM IST
ਦੀਪਿਕਾ-ਰਣਵੀਰ ਦੀ ਰਿਸੈਪਸ਼ਨ: ਰਣਵੀਰ ਨੇ ਮੀਡੀਆ ਵਾਲਿਆਂ ਨੂੰ ਕਿਹਾ,
ਦੀਪਿਕਾ-ਰਣਵੀਰ ਦੀ ਰਿਸੈਪਸ਼ਨ: ਰਣਵੀਰ ਨੇ ਮੀਡੀਆ ਵਾਲਿਆਂ ਨੂੰ ਕਿਹਾ, "ਖਾਨਾ ਖਾ ਕੇ ਜਾਨਾ"

  • Share this:
ਇਟਲੀ ਵਿਖੇ ਵਿਆਹ ਕਰਵਾਉਣ ਤੋਂ ਬਾਅਦ ਭਾਰਤ ਪਰਤੇ ਰਣਵੀਰ ਸਿੰਘ ਤੇ ਦੀਪਿਕਾ ਪਾਦੁਕੋਣ ਅੱਜ ਆਪਣੀ ਪਹਿਲੀ ਰਿਸੈਪਸ਼ਨ ਬੈਂਗਲੁਰੂ ਵਿਖੇ ਪਹੁੰਚੇ ਤੇ ਰਿਸੈਪਸ਼ਨ ਵਿੱਚ ਉਨ੍ਹਾਂ ਦੀ ਇਹ ਸ਼ਾਨਦਾਰ ਦਿੱਖ ਸਾਰਿਆਂ ਨੂੰ ਮੋਹ ਰਹੀ ਹੈ।

ਦੀਪਿਕਾ ਪਾਦੁਕੋਣ ਸੋਨੇ ਰੰਗ ਦੀ ਸਾੜੀ ਵਿੱਚ ਸੋਨੇ ਦੀ ਮੂਰਤ ਨਾਲੋਂ ਘੱਟ ਨਹੀਂ ਲੱਗ ਰਹੀ ਤੇ ਰਣਵੀਰ ਕਾਲੀ ਸ਼ੇਰਵਾਨੀ ਵਿੱਚ ਬਿਲਕੁਲ ਰਾਜਾ ਲੱਗ ਰਹੇ ਸਨ। ਦਰਅਸਲ ਦੀਪਿਕਾ ਨੇ ਅੱਜ ਦੀ ਰਿਸੈਪਸ਼ਨ ਲਈ ਆਪਣੀ ਮਾਂ ਉੱਜਲਾ ਪਾਦੁਕੋਣ ਵਲੋਂ ਗਿਫਟ ਕੀਤੀ ਸਾੜ੍ਹੀ ਪਹਿਨੀ ਹੈ, ਜਿਸ ਨੂੰ ਅੰਗਦੀ ਗਲੇਰੀਆ ਨੇ ਤਿਆਰ ਕੀਤਾ ਹੈ, ਉਥੇ ਰਣਵੀਰ ਸਿੰਘ ਨੇ ਰੋਹਿਤ ਬਲ ਵਲੋਂ ਤਿਆਰ ਕੀਤੀ ਇੰਡੋ-ਵੈਸਟਰਨ ਸ਼ੇਰਵਾਨੀ ਪਹਿਨੀ ਹੈ। ਦੋਵਾਂ ਨੂੰ ਸਟਾਈਲ ਸਬਿਆਸਾਚੀ ਵਲੋਂ ਕੀਤਾ ਗਿਆ ਹੈ। ਰਣਵੀਰ-ਦੀਪਿਕਾ ਦੇ ਵਿਆਹ ਦੀ ਦੂਜੀ ਰਿਸੈਪਸ਼ਨ 1 ਦਸੰਬਰ ਨੂੰ ਮੁੰਬਈ ਵਿਖੇ ਹੋਵੇਗੀ।

ਇਸ ਦੌਰਾਨ ਇੰਸਟਾਗ੍ਰਾਮ ਉੱਤੇ ਰਣਵੀਰ-ਦੀਪਿਕਾ ਦੇ ਰਿਸੈਪਸ਼ਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਰਣਵੀਰ ਮੀਡੀਆ ਵਾਲਿਆਂ ਨੂੰ ਕਹਿ ਰਿਹਾ ਹੈ ਕਿ 'ਖਾਨਾ ਖਾ ਕੇ ਜਾਨਾ'। ਇੰਸਟਾਗ੍ਰਾਮ ਉੱਤੇ ਰਣਵੀਰ-ਦੀਪਿਕਾ ਦੇ ਰਿਸੈਪਸ਼ਨ ਦੀਆਂ ਫੋਟੋਆਂ ਵਾਇਰਲ ਹੋ ਰਹੀਆਂ ਹਨ।
ਦੀਪਿਕਾ ਤੇ ਰਣਵੀਰ ਦੇ ਵਿਆਹ ਦੀਆਂ ਫੋਟੋਆਂ ਨੇ ਸੋਸ਼ਲ ਮੀਡੀਆ ਉੱਤੇ ਧੂਮ ਮੱਚਾਈ ਹੋਈ ਹੈ ਹਰ ਕੋਈ ਬੇਤਾਬ ਤੇ ਇੰਤਜ਼ਾਰ ਵਿੱਚ ਰਹਿੰਦਾ ਹੈ ਕਿ ਹੁਣ ਰਣਵੀਰ-ਦੀਪਿਕਾ ਕਿਹੜੀ ਤੇ ਕਿਹੋ ਜਿਹੀ ਆਪਣੇ ਵਿਆਹ ਦੀ ਫੋਟੋ ਸਾਂਝੀ ਕਰਨਗੇ।

ਰਿਸੈਪਸ਼ਨ ਲਈ ਦੀਪਿਕਾ ਨੇ ਆਪਣੀ ਮਾਂ ਵਲੋਂ ਗਿਫਟ ਕੀਤੀ ਸਾੜ੍ਹੀ ਪਾਈ ਹੈ।


ਰਣਵੀਰ ਸਿੰਘ ਨੇ ਰੋਹਿਤ ਬਲ ਵਲੋਂ ਤਿਆਰ ਕੀਤੀ ਇੰਡੋ-ਵੈਸਟਰਨ ਸ਼ੇਰਵਾਨੀ ਪਾਈ ਹੈ।




 




View this post on Instagram




 

mashallah 😭🦋


A post shared by Deepika Padukone Fanpage (@deepika.padukone.fanpage) on




 
First published: November 21, 2018
ਹੋਰ ਪੜ੍ਹੋ
ਅਗਲੀ ਖ਼ਬਰ