Ranveer Singh Emotional Video: ਬਾਲੀਵੁੱਡ ਦੇ ਦਿੱਗਜ ਅਭਿਨੇਤਾ ਰਣਵੀਰ ਸਿੰਘ(Ranveer Singh) 'ਫਿਲਮਫੇਅਰ ਮਿਡਲ ਈਸਟ ਆਰਚਰਸ ਐਵਾਰਡਸ'( Filmfare Middle East Achievers Night) ਲਈ ਇਨ੍ਹੀਂ ਦਿਨੀਂ ਦੁਬਈ 'ਚ ਹਨ। ਇਸ ਐਵਾਰਡ ਫੰਕਸ਼ਨ 'ਚ ਰਣਵੀਰ ਸਿੰਘ ਦਾ ਜਾਦੂ ਚੱਲਿਆ, ਉਨ੍ਹਾਂ ਨੇ ਜ਼ਬਰਦਸਤ ਡਾਂਸ ਨਾਲ ਲੋਕਾਂ ਦਾ ਦਿੱਲ ਜਿੱਤਿਆ। ਇਸ ਈਵੈਂਟ ਦੇ ਰਣਵੀਰ ਦੇ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ। ਵੀਡੀਓ 'ਚ ਉਹ ਕਾਫੀ ਭਾਵੁਕ ਨਜ਼ਰ ਆਏ।
ਅਸਲ 'ਚ ਜਦੋਂ ਰਣਵੀਰ ਸਟੇਜ 'ਤੇ ਪਹੁੰਚੇ ਤਾਂ ਮਾਂ ਦੀਆਂ ਅੱਖਾਂ 'ਚ ਹੰਝੂ ਆ ਗਏ, ਇਹ ਦੇਖ ਕੇ ਰਣਵੀਰ ਵੀ ਭਾਵੁਕ ਹੋ ਗਏ ਅਤੇ ਆਪਣੀ ਮਾਂ ਵੱਲ ਦੇਖਦੇ ਹੋਏ ਕਿਹਾ, 'ਦੇਖੋ ਮੇਰੀ ਮਾਂ ਰੋ ਰਹੀ ਹੈ'। ਮੰਮੀ ਤੁਸੀਂ 12 ਸਾਲ ਪਹਿਲਾਂ ਰੋ ਰਹੇ ਸੀ ਤੇ ਹੁਣ ਵੀ ਰੋਂਦੇ ਹੋ। ਦੱਸ ਦਿਓ ਕਿ ਇਹ ਖੁਸ਼ੀ ਦੇ ਹੰਝੂ ਹਨ, ਨਹੀਂ ਤਾਂ ਮੈਂ ਵੀ ਰੋਵਾਂਗਾ....
”Mum you were crying 12 years ago and you're crying now, please tell me these are happy tears, looking at you even i'll cry so please stop, you have a tissue in your purse right?” - Ranveer
Omg 😭😭💕💕💕#RanveerSingh pic.twitter.com/bOp7bpEpBv
— Khadeejah❤️Ranveer (@KhadeejahRS) November 19, 2022
ਇਸ ਤੋਂ ਇਲਾਵਾ ਉਨ੍ਹਾਂ ਦਾ ਇਕ ਹੋਰ ਵੀਡੀਓ ਇੰਟਰਨੈੱਟ 'ਤੇ ਸਾਹਮਣੇ ਆਇਆ ਹੈ, ਜਿਸ 'ਚ ਉਹ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦੇ ਨਜ਼ਰ ਆ ਰਹੇ ਹਨ। ਉਹ ਵੀਡੀਓ ਵਿੱਚ ਦੱਸ ਰਹੇ ਹਨ ਕਿ ਕਿਵੇਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਪਹਿਲੇ ਪੋਰਟਫੋਲੀਓ ਲਈ 50,000 ਰੁਪਏ ਦਿੱਤੇ ਸਨ। ਇਸ ਦੌਰਾਨ ਉਨ੍ਹਾਂ ਦੀਆਂ ਅੱਖਾਂ 'ਚੋਂ ਹੰਝੂ ਵੀ ਵਹਿ ਰਹੇ ਸਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੀ ਮੋਸਟ ਵੇਟਿਡ ਫਿਲਮ 'ਸਰਕਸ' 'ਚ ਰੁੱਝੇ ਹੋਏ ਹਨ।
View this post on Instagram
ਰਣਵੀਰ ਸਿੰਘ ਨੇ ਹਾਲ ਹੀ 'ਚ ਇਕ ਫੋਟੋ ਸ਼ੇਅਰ ਕਰਦੇ ਹੋਏ ਇਸ ਫਿਲਮ ਨਾਲ ਜੁੜੀ ਜਾਣਕਾਰੀ ਦਿੱਤੀ ਹੈ। ਫੋਟੋ 'ਚ ਰਣਵੀਰ ਅਤੇ ਰੋਹਿਤ ਦੇ ਨਾਲ ਫਿਲਮ ਦੀ ਟੀਮ ਵੀ ਨਜ਼ਰ ਆ ਰਹੀ ਸੀ। ਰਣਵੀਰ ਸਿੰਘ ਸਟਾਰਰ ਇਹ ਫਿਲਮ ਇਸ ਸਾਲ ਕ੍ਰਿਸਮਸ ਦੇ ਮੌਕੇ 'ਤੇ ਰਿਲੀਜ਼ ਹੋਵੇਗੀ।
ਜਾਣਕਾਰੀ ਮੁਤਾਬਕ ਫਿਲਮ 'ਚ ਦੀਪਿਕਾ ਅਤੇ ਅਜੇ ਵੀ ਖਾਸ ਭੂਮਿਕਾ 'ਚ ਨਜ਼ਰ ਆਉਣਗੇ। ਇਹ ਇੱਕ ਪੀਰੀਅਡ ਕਾਮੇਡੀ ਫਿਲਮ ਹੈ ਅਤੇ ਇਹ ਪੁਰਾਣੀ ਫਿਲਮ 'ਅੰਗੂਰ' 'ਤੇ ਆਧਾਰਿਤ ਹੈ। ਫਿਲਮ ਵਿੱਚ ਰਣਵੀਰ ਸਿੰਘ ਦੇ ਨਾਲ ਪੂਜਾ ਹੇਗੜੇ ਅਤੇ ਜੈਕਲੀਨ ਫਰਨਾਂਡੀਜ਼ ਹਨ। ਰਣਵੀਰ ਸਿੰਘ ਇਸ ਤੋਂ ਪਹਿਲਾਂ ਰੋਹਿਤ ਨਾਲ ਫਿਲਮ 'ਸਿੰਬਾ' 'ਚ ਕੰਮ ਕਰ ਚੁੱਕੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Hindi Films, Ranveer Singh, Viral, Viral news, Viral video