HOME » NEWS » Films

ਵੀਡੀਓ ਕਾਲ ‘ਤੇ ਸੀ ਦੀਪਿਕਾ ਪਾਦੂਕੋਣ, ਰਣਬੀਰ ਸਿੰਘ ਨੇ ਕੋ-ਸਟਾਰ ਨੂੰ ਕੀਤਾ KISS

News18 Punjabi | News18 Punjab
Updated: January 31, 2020, 6:46 PM IST
share image
ਵੀਡੀਓ ਕਾਲ ‘ਤੇ ਸੀ ਦੀਪਿਕਾ ਪਾਦੂਕੋਣ, ਰਣਬੀਰ ਸਿੰਘ ਨੇ ਕੋ-ਸਟਾਰ ਨੂੰ ਕੀਤਾ KISS
ਵੀਡੀਓ ਕਾਲ ‘ਤੇ ਸੀ ਦੀਪਿਕਾ ਪਾਦੂਕੋਣ, ਰਣਬੀਰ ਸਿੰਘ ਨੇ ਕੋ-ਸਟਾਰ ਨੂੰ ਕੀਤਾ KISS

ਅਦਕਾਰ ਰਣਬੀਰ ਸਿੰਘ (Ranveer Singh) ਦਾ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ। ਇਸ ਵਿਚ ਉਹ ਆਪਣੀ ਆਉਣ ਵਾਲੀ ਫਿਲਮ 83 (83 Movie) ਦੇ ਕੋ-ਸਟਾਰ ਦੇ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ।

  • Share this:
  • Facebook share img
  • Twitter share img
  • Linkedin share img
-ਬਾਲੀਵੁੱਡ ਅਦਾਕਾਰ ਰਣਬੀਰ ਸਿੰਘ (Ranveer Singh) ਆਪਣੇ ਡੈਡੀਕੇਸ਼ਨ ਅਤੇ ਹੱਸ ਮੁੱਖ ਸੁਭਾਅ ਦੇ ਨਾਲ ਮਨਮੌਜੀ ਸੁਭਾਅ ਲਈ ਵੀ ਜਾਣੇ ਜਾਂਦੇ ਹਨ। ਫਿਰ ਚਾਹੇ ਫਿਲਮ ਦੀ ਸ਼ੂਟਿੰਗ ਹੋਵੇ ਜਾਂ ਕੋਈ ਸਮਾਗਮ, ਰਣਬੀਰ ਸਿੰਘ ਦਾ ਇਹ ਸੁਭਾਅ ਹਰ ਥਾਂ ਦੇਖਣ ਨੂੰ ਮਿਲਦਾ ਹੈ। ਅਜਿਹਾ ਹੀ ਦਿੱਖ ਰਿਹਾ ਹੈ ਸੋਸ਼ਲ ਮੀਡੀਆ ਤੇ ਸਾਹਮਣੇ ਆਏ ਇਕ ਵੀਡੀਓ ਵਿਚ। ਇਸ ਵੀਡੀਓ ‘ਚ ਰਣਬੀਰ ਸਿੰਘ ਆਪਣੀ ਫਿਲਮ '83' (83 Movie) ਦੇ ਸਹਿਯੋਗੀ ਸਟਾਫ ਦੇ ਨਾਲ ਦਿਖਾਈ ਦੇ ਰਹੇ ਹਨ। ਇਸੀ ਦੌਰਾਨ ਉਹ ਆਪਣੇ ਇਕ ਕੋ-ਸਟਾਰ ਨੂੰ ਕਿਸ ਕਰਨ ਦਾ ਨਾਟਕ ਕਰਦੇ ਹਨ। ਇਸੀ ਵਿਚ ਉਨ੍ਹਾਂ ਨੂੰ ਯਾਦ ਆਉਂਦਾ ਹੈ ਕਿ ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਦੀਪਿਕਾ ਪਾਦੂਕੋਣ (Deepika Padukone) ਉਨ੍ਹਾਂ ਦੇ ਮੋਬਾਇਲ ‘ਚ ਵੀਡੀਓ ਕਾਲ ਤੇ ਹਨ।ਇੰਸਟਾਗਰਾਮ ਤੇ ਸਾਹਮਣੇ ਆਏ ਇਸ ਵੀਡੀਓ ‘ਚ ਦਿਖ ਰਿਹਾ ਹੈ ਕਿ ਰਣਬੀਰ ਸਿੰਘ ਆਪਣੀ ਫਿਲਮ '83' ਦੇ ਦੂਜੇ ਕੋ-ਸਟਾਰ ਦੇ ਨਾਲ ਬੱਸ ‘ਚ ਕਿਤੇ ਜਾ ਰਹੇ ਹਨ। ਇਸੀ ਵਿਚ ਉਹ ਅਤੇ ਉਨ੍ਹਾਂ ਦੇ ਕੋ-ਸਟਾਰ ਸੀਟ ਤੇ ਖੜੇ ਹੁੰਦੇ ਹਨ। ਇਸ ਤੋਂ ਬਾਅਦ ਸਾਰੇ ਲੋਕ ਚੀਕਾਂ ਮਾਰਨ ਲੱਗਦੇ ਹਨ। ਵੀਡੀਓ ‘ਚ ਪਿੱਛੋਂ ਆਵਾਜ ਸੁਣਾਈ ਦੇ ਰਹੀ ਹੈ ਕਿ ‘ਵਨ ਟੂ ਥ੍ਰੀ ਗੋ’। ਇਸ ਤੋਂ ਬਾਅਦ ਰਣਬੀਰ ਸਿੰਘ ਬੱਸ ਦੇ ਵਿਚ ਖੜੇ ਹੋ ਕੇ ਆਪਣੇ ਕੋ-ਸਟਾਰ ਜਤਿਨ ਸਰਨਾ ਨੂੰ ਕਿਸ ਕਰਨ ਦਾ ਡਰਾਮਾ ਕਰਨ ਲੱਗਦੇ ਹਨ। ਜਿਵੇਂ ਹੀ ਉਹ ਅਜਿਹਾ ਕਰਦੇ ਹਨ, ਪੂਰੀ ਬੱਸ ‘ਚ ਤੇਜੀ ਨਾਲ ਹੂਟਿੰਗ ਹੋਣ ਲੱਗਦੀ ਹੈ।


ਰਣਬੀਰ ਸਿੰਘ ਦੇ ਕੋ-ਸਟਾਰ ਇਸਤੋਂ ਬਾਅਦ ਕਹਿੰਦੇ ਹਨ ਕਿ ਇਹ ਤਾਂ ਬਹੁਤ ਧਮਾਕੇਦਾਰ ਸੀ। ਇੰਨਾ ਸਾਰਾ ਪਿਆਰ। ਇਸ ਤੋਂ ਬਾਅਦ ਰਣਬੀਰ ਸਿੰਘ ਆਪਣਾ ਮੋਬਾਇਲ ਲੈਂਦੇ ਹਨ। ਫਿਰ ਉਹ ਆਪਣੇ ਕੋ-ਸਟਾਰ ਨੂੰ ਕਹਿੰਦੇ ਹਨ, ਤੇਰੀ ਭਾਭੀ ਲਾਈਵ ਹੈ, ਉਹ ਸਭ ਦੇਖ ਰਹੀ ਹੈ। ਇਸ ਦੌਰਾਨ ਆਵਾਜ ਆਉਂਦੀ ਹੈ ਸਾੱਰੀ ਭਾਭੀ। ਦੱਸ ਦੇਈਏ ਕਿ ਅੱਜਕਲ ਰਣਬੀਰ ਸਿੰਘ ਆਪਣੀ ਆਉਣ ਵਾਲੀ ਫਿਲਮ '83' ਨੂੰ ਲੈ ਕੇ ਚਰਚਾ ‘ਚ ਹਨ। ਉਹ ਇਸ ਫਿਲਮ ‘ਚ ਕ੍ਰਿਕਟਰ ਕਪਿਲ ਦੇਵ ਦਾ ਕਿਰਦਾਰ ਨਿਭਾ ਰਹੇ ਹਨ।

 
First published: January 31, 2020, 6:46 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading