ਰੈਪਰ ਅਤੇ ਮਿਊਜ਼ਿਕ ਕੰਪੋਜ਼ਰ ਯੋ ਯੋ ਹਨੀ ਸਿੰਘ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹਨ। ਬੀਤੇ ਦਿਨੀਂ ਉਨ੍ਹਾਂ ਦਾ ਗੀਤ ਆਇਆ ਸੀ, ਪਰ ਅੱਜ ਚਰਚਾ ਦਾ ਵਿਸ਼ਾ ਕ੍ਰਿਕਟ ਅਤੇ ਖਾਸ ਕਰਕੇ ਆਈ.ਪੀ.ਐੱਲ. ਉਤੇ ਹਨੀ ਸਿੰਘ ਦਾ ਇੱਕ ਵੀਡੀਓ ਹੈ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ 'ਚ ਹਨੀ ਸਿੰਘ ਆਪਣੇ ਪ੍ਰਸ਼ੰਸਕਾਂ ਨੂੰ ਸੰਦੇਸ਼ ਦਿੰਦੇ ਹੋਏ ਕਹਿ ਰਹੇ ਹਨ ਕਿ ਉਹ ਅੱਜ ਸ਼ਾਮ ਆਈ.ਪੀ.ਐੱਲ ਮੈਚ 'ਚ ਲਾਈਵ ਪ੍ਰਦਰਸ਼ਨ ਕਰਦੇ ਨਜ਼ਰ ਆਉਣਗੇ। ਲਖਨਊ ਸੁਪਰ ਜਾਇੰਟਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਿਚਕਾਰ ਅਹਿਮ ਆਈਪੀਐਲ 2022 ਪਲੇਆਫ ਅੱਜ ਹੋਣ ਜਾ ਰਿਹਾ ਹੈ, ਜਿਸ ਦੌਰਾਨ ਹਨੀ ਸਿੰਘ ਸਟਾਰ ਸਪੋਰਟਸ 'ਤੇ ਲਾਈਵ ਹੋਣਗੇ।
ਵੀਡੀਓ ਵਿੱਚ, ਹਨੀ ਸਿੰਘ ਪ੍ਰਸ਼ੰਸਕਾਂ ਨੂੰ 25 ਮਈ ਨੂੰ ਸ਼ਾਮ 6:00 ਵਜੇ ਹਿੰਦੀ ਵਿੱਚ ਸਟਾਰ ਸਪੋਰਟਸ 'ਤੇ ਕ੍ਰਿਕਟ ਲਾਈਵ ਦੇਖਣ ਲਈ ਵੀ ਕਹਿ ਰਿਹਾ ਹੈ। ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕ੍ਰੇਜ਼ ਹੈ। ਇਹ ਵੀਡੀਓ ਇੰਨਾ ਵਾਇਰਲ ਹੋਇਆ ਕਿ ਸਵਦੇਸ਼ੀ ਸੋਸ਼ਲ ਮੀਡੀਆ ਪਲੇਟਫਾਰਮ Ku ਐਪ #honeysinghIPL ਟ੍ਰੈਂਡ ਕਰਨ ਲੱਗਾ।
ਦੱਸ ਦਈਏ ਕਿ ਹਨੀ ਸਿੰਘ ਨੇ ਹਾਲ ਹੀ 'ਚ ਗਾਇਕ ਗੁਰੂ ਰੰਧਾਵਾ ਨਾਲ 'ਡਿਜ਼ਾਈਨਰ' ਗੀਤ ਕੀਤਾ ਹੈ, ਜਿਸ 'ਚ ਦਿਵਿਆ ਖੋਸਲਾ ਕੁਮਾਰ ਵੀ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।