Home /News /entertainment /

Chamkeela Chehra Out: ਰੈਪਰ ਬਾਦਸ਼ਾਹ ਦਾ ਨਵਾਂ ਗੀਤ "Chamkeela Chehra" ਰਿਲੀਜ਼, ਦੇਖੋ ਵੀਡੀਓ

Badshah New Song Chamkeela Chehra Release: ਰੈਪਰ ਬਾਦਸ਼ਾਹ ਦਾ ਨਵਾਂ ਗੀਤ ਚਮਕੀਲਾ ਚਿਹਰਾ (Chamkeela Chehra) ਰਿਲੀਜ਼ ਹੋ ਚੁੱਕਾ ਹੈ। ਬਾਦਸ਼ਾਹ (Badshah) ਬਾਲੀਵੁੱਡ ਅਤੇ ਪਾਲੀਵੁੱਡ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਰੈਪਰ ਹਨ। ਬਾਦਸ਼ਾਹ (Badshah) ਨੇ ਕਈ ਹਿੰਦੀ ਫਿਲਮਾਂ 'ਚ ਆਪਣੇ ਰੈਪ ਦਾ ਜਾਦੂ ਬਿਖੇਰਿਆ ਹੈ। ਦੱਸ ਦੇਈਏ ਕਿ ਗਾਇਕ ਇੱਕ ਤੋਂ ਬਾਅਦ ਇੱਕ ਸ਼ਾਨਦਾਰ ਟ੍ਰੇਕ ਨਾਲ ਫੈਨਜ਼ ਦਾ ਦਿਲ ਜਿੱਤ ਰਹੇ ਹਨ। ਹੁਣ ਉਹ ਚਮਕੀਲਾ ਚਿਹਰਾ ਲੈ ਕੇ ਹਾਜ਼ਰ ਹੋਏ ਹਨ। ਤੁਸੀ ਵੀ ਸੁਣੋ ਰੈਪਰ ਬਾਦਸ਼ਾਹ ਦਾ ਇਹ ਸ਼ਾਨਦਾਰ ਗੀਤ।

ਹੋਰ ਪੜ੍ਹੋ ...
  • Share this:

View this post on Instagram

A post shared by BADSHAH (@badboyshah)

ਕਲਾਕਾਰ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੇ ਗੀਤ ਦੇ ਰਿਲੀਜ਼ ਹੋਣ ਦੀ ਜਾਣਕਾਰੀ ਦਿੱਤੀ ਹੈ। ਕਲਾਕਾਰ ਨੇ ਗੀਤ ਦਾ ਵੀਡੀਓ ਸ਼ੇਅਰ ਕਰ ਲਿਖਿਆ- ਚਮਕੀਲਾ ਚਿਹਰਾ ਵੀਡੀਓ 6 ਜੁਲਾਈ ਨੂੰ ਮੇਰੇ ਯੂਟਿਊਬ ਚੈਨਲ 'ਤੇ ਆਉਟ ਹੈ। ਇਸ ਗੀਤ ਵਿੱਚ ਬਾਦਸ਼ਾਹ ਨਾਲ ਸੋਨੀਆ ਰਾਥੀ ਨਜ਼ਰ ਆ ਰਹੀ ਹੈ। ਗੀਤ ਵਿੱਚ ਦੋਵਾਂ ਦੇ ਅੰਦਾਜ਼ ਨੂੰ ਪ੍ਰਸ਼ੰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

ਕਾਬਿਲੇਗੌਰ ਹੈ ਕਿ ਬਾਦਸ਼ਾਹ ਭਾਰਤ ਦੇ ਸਭ ਤੋਂ ਪ੍ਰਸਿੱਧ ਰੈਪਰਾਂ ਵਿੱਚੋਂ ਇੱਕ ਹੈ। ਬਾਦਸ਼ਾਹ ਦਾ ਸਿੰਗਲ ਟਰੈਕ 'ਡੀਜੇ ਵਾਲੇ ਬਾਬੂ', ਜਿਸ ਵਿੱਚ ਹਾਰਦਿਕ ਪੰਡਯਾ ਦੀ ਪਤਨੀ ਨਤਾਸਾ ਸਟੈਨਕੋਵਿਚ ਸੀ, ਇੱਕ ਸ਼ਾਨਦਾਰ ਹਿੱਟ ਸੀ। ਇਸ ਗੀਤ ਨੂੰ ਪ੍ਰਸ਼ੰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਸੀ। ਬਾਦਸ਼ਾਹ ਦਾ ਦਾਅਵਾ ਹੈ ਕਿ ਉਸ ਦਾ ਗੈਰ-ਫ਼ਿਲਮੀ ਸੰਗੀਤ ਹਮੇਸ਼ਾ ਉਸ ਦੇ ਫ਼ਿਲਮੀ ਸੰਗੀਤ ਨਾਲੋਂ ਉੱਚਾ ਬੋਲਦਾ ਰਿਹਾ ਹੈ। ਉਹ ਦੇਸੀ ਹਿਪ ਹੌਪ, ਬਾਲੀਵੁੱਡ ਅਤੇ ਪੌਪ ਸਮੇਤ ਵੱਖ-ਵੱਖ ਗੀਤਾਂ ਵਿੱਚ ਵਧੀਆ ਪ੍ਰਦਰਸ਼ਨ ਕਰਦਾ ਹੈ। ਉਸ ਦੇ ਖਾਤੇ 'ਤੇ ਲਗਭਗ 35 ਸੋਲੋ ਸੰਗੀਤ ਵੀਡੀਓਜ਼ ਹਨ। ਇਸ ਤੋਂ ਇਲਾਵਾ ਇੱਕ ਵਾਰ ਫਿਰ ਤੋਂ ਬਾਦਸ਼ਾਹ ਜੈਕਲੀਨ ਨਾਲ ਨਜ਼ਰ ਆਉਣਗੇ। ਇਸਦੀ ਜਾਣਕਾਰੀ ਰੈਪਰ ਵੱਲੋਂ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤੀ ਗਈ ਸੀ। ਫਿਲਹਾਲ ਪ੍ਰਸ਼ੰਸ਼ਕ ਜੈਕਲੀਨ ਅਤੇ ਬਾਦਸ਼ਾਹ ਨੂੰ ਇੱਕ ਵਾਰ ਫਿਰ ਤੋਂ ਦੇਖਣ ਲਈ ਬੇਸਬਰੀ ਨਾਲ ਇਤਜ਼ਾਰ ਕਰ ਰਹੇ ਹਨ।

ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਬਾਦਸ਼ਾਹ ਦਾ ਗੀਤ ਤੋਬਾ ਰਿਲੀਜ਼ ਹੋਇਆ ਸੀ। ਇਸ ਗੀਤ ਵਿੱਚ ਉਨ੍ਹਾਂ ਦੇ ਨਾਲ ਪਾਇਲ ਨੂੰ ਵੇਖਿਆ ਗਿਆ ਸੀ। ਬਾਦਸ਼ਾਹ ਅਤੇ ਪਾਇਲ ਦੀ ਕੈਮਿਸਟਰੀ ਵੀ ਪ੍ਰਸ਼ੰਸ਼ਕਾਂ ਨੂੰ ਬੇਹੱਦ ਪਸੰਦ ਆਈ। ਫਿਲਹਾਲ ਦਰਸ਼ਕ ਇਸ ਗੀਤ ਦਾ ਆਨੰਦ ਚੁੱਕ ਰਹੇ ਹਨ।

Published by:rupinderkaursab
First published:

Tags: Badshah, Entertainment news, Pollywood, Punjabi industry