HOME » NEWS » Films

ਰੈਪਰ ਬੋਹੇਮੀਆ ਨੇ ਬੇਸਹਾਰਾ ਬੱਚਿਆਂ ਨਾਲ ਮਨਾਇਆ ਨਵਾਂ ਸਾਲ

News18 Punjab
Updated: January 1, 2019, 4:11 PM IST
share image
ਰੈਪਰ ਬੋਹੇਮੀਆ ਨੇ ਬੇਸਹਾਰਾ ਬੱਚਿਆਂ ਨਾਲ ਮਨਾਇਆ ਨਵਾਂ ਸਾਲ
ਰੈਪਰ ਬੋਹੇਮੀਆ ਨੇ ਬੇਸਹਾਰਾ ਬੱਚਿਆਂ ਨਾਲ ਮਨਾਇਆ ਨਵਾਂ ਸਾਲ

  • Share this:
  • Facebook share img
  • Twitter share img
  • Linkedin share img
ਰੈਪਰ ਤੇ ਗਾਇਕ ਬੋਹੇਮੀਆ ਨੇ ਜਲੰਧਰ ਦੇ ਯੂਨੀਕ ਹੋਮ ਵਿਖੇ ਬੇਸਹਾਰਾ ਬੱਚਿਆਂ ਨਾਲ ਨਵਾਂ ਵਰ੍ਹਾ ਮਨਾਇਆ। ਜਲੰਧਰ ਦਾ ਯੂਨੀਕ ਹੋਮ ਬੇਸਹਾਰਾ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਹੈ ਤੇ ਪਿਛਲੇ 24 ਸਾਲ ਤੋਂ ਇਸ ਸੰਸਥਾ ਦੇ ਕੰਮ ਦੀਆਂ ਗੱਲ਼ਾਂ ਪੂਰੀ ਦੁਨੀਆਂ ਵਿੱਚ ਹੁੰਦੀਆਂ ਆ ਰਹੀਆਂ ਹਨ। ਬੋਹੇਮੀਆ ਅੱਜ ਕੱਲ ਪੰਜਾਬ ਦੇ ਦੌਰੇ ਤੇ ਹਨ ਤੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾਂਦੇ ਸਮੇਂ ਉਹ ਜਲੰਧਰ ਰੁਕੇ ਤੇ ਬੱਚਿਆਂ ਨੂੰ ਮਿਲੇ।

ਬੱਚਿਆਂ ਨੇ ਬੋਹੇਮੀਆ ਨੂੰ ਸ਼ਬਦ ਸੁਣਾਏ ਤੇ ਬੋਹੇਮੀਆ ਖ਼ੁਦ ਵੀ ਬੱਚਿਆਂ ਨਾਲ ਗਾਣਿਆਂ ਉੱਤੇ ਨੱਚੇ। ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਨਾਲ ਨਵਾਂ ਸਾਲ ਮਨਾ ਕੇ ਉਨ੍ਹਾਂ ਦਾ ਦਿਨ ਬਣ ਗਿਆ ਤੇ ਉਹ ਇੱਥੇ ਫਿਰ ਆਉਣਗੇ ਤੇ ਬੱਚਿਆਂ ਨਾਲ ਸਮਾਂ ਬਿਤਾਉਣਗੇ।
First published: January 1, 2019
ਹੋਰ ਪੜ੍ਹੋ
ਅਗਲੀ ਖ਼ਬਰ