
ਮੂੰਹ ਬੋਲੇ ਭੈਣ-ਭਰਾ ਦੇ ਰਿਸ਼ਤੇ ਵੀ ਸਤਰੰਗੀ ਪੀਂਘ ਵਾਂਗ ਹੁੰਦੇ ਹਨ -ਸੁਨੰਦਾ ਸ਼ਰਮਾ
Manpreet Kaur
ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਪਾਲੀਵੁੱਡ ਇੰਡਸਟਰੀ ਦਾ ਇਕ ਬਹੁਤ ਹੀ ਮਸ਼ਹੂਰ ਚਿਹਰਾ ਹੈ ਅਤੇ ਉਹ ਇੰਡਸਟਰੀ ਨੂੰ ਹਿੱਟ ਗਾਣੇ ਦੇ ਕੇ ਪ੍ਰਸ਼ੰਸਕਾਂ ਦੇ ਦਿਲਾਂ ’ਤੇ ਰਾਜ ਕਰ ਰਹੀ ਹੈ। ਸੁਨੰਦਾ ਸ਼ਰਮਾ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਆਏ ਦਿਨੀਂ ਆਪਣੇ ਪ੍ਰਸ਼ੰਸਕਾਂ ਲਈ ਤਸਵੀਰਾਂ ਅਤੇ ਵੀਡੀਓਜ ਸਾਂਝੀਆਂ ਕਰਦੀ ਰਹਿੰਦੀ ਹੈ।ਹਾਲ ਹੀ ’ਚ ਉਨ੍ਹਾਂ ਨੇ ਇੰਸਟਾਗ੍ਰਾਮ ’ਤੇ ਆਪਣੇ ਇਕ ਪ੍ਰਸ਼ੰਸਕ ਦੇ ਨਾਲ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਕਿ ਬੇਹੱਦ ਵਾਇਰਲ ਹੋ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਹਰਪ੍ਰੀਤ ਨਾਂ ਦਾ ਪ੍ਰਸ਼ੰਸਕ ਸੁਨੰਦਾ ਦਾ ਬਹੁਤ ਵੱਡਾ ਫੈਨ ਹੈ ਉਸ ਨੇ ਆਪਣੀ ਬਾਂਹ ’ਤੇ ਸੁਨੰਦਾ ਦੀ ਤਸਵੀਰ ਦਾ ਟੈਟੂ ਗੁਦਵਾਇਆ ਹੈ।
ਹਰਪ੍ਰੀਤ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਸੁਨੰਦਾ ਨੇ ਲਿਖਿਆ ਕਿ ‘ਮੁਹੱਬਤ ਕਿਸੇ ਵੀ ਰਿਸ਼ਤੇ ਨੂੰ ਕੀਤੀ ਜਾ ਸਕਦੀ ਹੈ, ਮੂੰਹ ਬੋਲੇ ਭੈਣ ਭਰਾ ਦੇ ਰਿਸ਼ਤੇ ਵੀ ਸਤਰੰਗੀ ਪੀਂਘ ਵਾਂਗ ਹੁੰਦੇ ਹਨ। ਇਹ ਤੁਹਾਡਾ ਸਾਰਿਆਂ ਦਾ ਪਿਆਰ ਹੀ ਹੈ ਜਿਹੜਾ ਮੈਨੂੰ ਇਸ ਮੁਕਾਮ ’ਤੇ ਲੈ ਆਇਆ।ਹਰਪ੍ਰੀਤ ਵੀਰਾ ਰਾਏਸਰ ਪਿੰਡ ਤੋਂ ਹੈ, ਬਾਬਾ ਜੀ ਵੀਰ ਨੂੰ ਬਹੁਤ ਖੁਸ਼ੀਆਂ ਦੇਣ’। ਸੁਨੰਦਾ ਵੱਲੋਂ ਸਾਂਝੀਆਂ ਕੀਤੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਖ਼ੂਬ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਬੀ ਪਰਾਕ ਦਾ ਹਾਲ ਹੀ ’ਚ ‘ਬਾਰਿਸ਼ ਕੀ ਜਾਏ’ ਗੀਤ ਰਿਲੀਜ਼ ਹੋਇਆ ਸੀ। ਜਿਸ ’ਚ ਸੁਨੰਦਾ ਸ਼ਰਮਾ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨਾਲ ਨਜ਼ਰ ਆਈ ਸੀ। ਇਸ ਗਾਣੇ ਨੂੰ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਸੁਨੰਦਾ ਦੀ ਉਸ ਦੇ ਪ੍ਰਸ਼ੰਸਕਾਂ ਵਲੋਂ ਖੂਬ ਸ਼ਲਾਘਾ ਕੀਤੀ ਗਈ। ਜਿਥੇ ਆਪਣੇ ਗੀਤਾਂ ਰਾਹੀਂ ਵੀ ਕਿਸਾਨ ਅੰਦੋਲਨ ਦਾ ਸਮਰਥਨ ਕਰ ਰਹੇ ਹਨ, ਉਥੇ ਸੋਸ਼ਲ ਮੀਡੀਆ ’ਤੇ ਵੀ ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰ ਰਹੇ ਹਨ।
Published by:Ashish Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।