HOME » NEWS » Films

ਸਿੱਧੂ ਮੂਸੇਵਾਲਾ ਦੀਆਂ ਫ਼ਿਲਮਾਂ ਦੀ ਰਿਲੀਜ਼ਿੰਗ ਡੇਟ ਫਾਈਨਲ , ਵੱਡੇ ਪਰਦੇ ਤੇ ਲਗਾਉਣਗੇ ਅੱਗ

News18 Punjabi | News18 Punjab
Updated: June 22, 2021, 1:17 PM IST
share image
ਸਿੱਧੂ ਮੂਸੇਵਾਲਾ ਦੀਆਂ ਫ਼ਿਲਮਾਂ ਦੀ ਰਿਲੀਜ਼ਿੰਗ ਡੇਟ ਫਾਈਨਲ , ਵੱਡੇ ਪਰਦੇ ਤੇ ਲਗਾਉਣਗੇ ਅੱਗ
ਸਿੱਧੂ ਮੂਸੇਵਾਲਾ ਦੀਆਂ ਫ਼ਿਲਮਾਂ ਦੀ ਰਿਲੀਜ਼ਿੰਗ ਡੇਟ ਫਾਈਨਲ , ਵੱਡੇ ਪਰਦੇ ਤੇ ਲਗਾਉਣਗੇ ਅੱਗ

  • Share this:
  • Facebook share img
  • Twitter share img
  • Linkedin share img
ਸਭ ਤੋਂ ਵਿਵਾਦਿਤ ਪੰਜਾਬੀ ਗਾਇਕ ਤੇ ਗੀਤਕਾਰ ਸਿੱਧੂ ਮੂਸੇ ਵਾਲਾ  ਨੇ ਆਪਣੇ ਗਾਣਿਆਂ ਨਾਲ ਤਾਂ ਪੂਰੀ ਦੁਨੀਆ ਦਾ ਦਿਲ ਜਿੱਤ ਹੀ  ਲਿਆ ਹੈ ਓਥੇ ਹੀ ਹੁਣ ਬੈਕ ਟੂ  ਬੈਕ ਫ਼ਿਲਮਾਂ ਦੇ ਨਾਲ ਕਰਨਗੇ ਲੋਕਾਂ ਦਾ ਫਨ ਤੇ Entertainment. ਤੇ ਹੁਣ ਸਿੱਧੂ ਮੂਸੇਵਾਲੇ ਦੀਆ ਦੋ ਫ਼ਿਲਮਾਂ ਬਣਕੇ ਪੂਰੀਆ ਤਿਆਰ ਨੇ ਜਿਸ ਚੋ  ਫ਼ਿਲਮ ‘ਯੈੱਸ ਆਈ ਐਮ ਸਟੂਡੈਂਟ’ ਦੀ ਰਿਲੀਜ਼ ਡੇਟ ਦਾ ਐਲਾਨ  ਕਰ ਦਿੱਤਾ ਗਿਆ ਸੀ,  ਇਹ ਸਿੱਧੂ ਮੂਸੇ ਵਾਲਾ ਦੀ ਪਹਿਲੀ  ਫ਼ਿਲਮ ਸੀ, ਜਿਸ ਦੀ ਸ਼ੂਟਿੰਗ ਸਿੱਧੂ ਨੇ ਕਾਫੀ ਸਮਾਂ ਪਹਿਲਾਂ ਪੂਰੀ ਹੋ ਚੁੱਕੀ ਸੀ ਤੇ ਇਸ ’ਚ ਉਹ ਮੈਂਡੀ ਤੱਖਰ ਦੇ ਨਾਲ ਨਜ਼ਰ ਆਉਣ ਵਾਲੇ ਹਨ।ਉਥੇ ਹੁਣ ਸਿੱਧੂ ਮੂਸੇ ਵਾਲਾ ਦੀ ਇਕ ਹੋਰ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਫ਼ਿਲਮ ਦਾ ਨਾਂ ਹੈ ‘ਮੂਸਾ ਜੱਟ’। ਖ਼ਾਸ ਗੱਲ ਇਹ ਹੈ ਕਿ ‘ਯੈੱਸ ਆਈ ਐਮ ਸਟੂਡੈਂਟ’ ਨੂੰ ਸਿੱਧੂ ਦੀ ਡੈਬਿਊ ਫ਼ਿਲਮ ਮੰਨਿਆ ਜਾ ਰਿਹਾ ਸੀ ਕਿਉਂਕਿ ਉਸ ਦੀ ਸ਼ੂਟਿੰਗ ਵੀ ਪਹਿਲਾਂ ਕੀਤੀ ਜਾ ਚੁੱਕੀ ਹੈ ਪਰ ਰਿਲੀਜ਼ ਦੇ ਮਾਮਲੇ ’ਚ ‘ਮੂਸਾ ਜੱਟ’ ‘ਯੈੱਸ ਆਈ ਐਮ ਸਟੂਡੈਂਟ’ ਤੋਂ ਅੱਗੇ ਨਿਕਲ ਗਈ ਹੈ, ਫਿਲਮ  ‘ਯੈੱਸ ਆਈ ਐਮ ਸਟੂਡੈਂਟ’ 22 ਅਕਤੂਬਰ, 2021 ਨੂੰ ਰਿਲੀਜ਼ ਕਰਨ ਦਾ ਫੈਂਸਲਾ ਹੋਇਆ ਸੀ  ਉਥੇ ‘ਮੂਸਾ ਜੱਟ’ ਅਕਤੂਬਰ ਮਹੀਨੇ ਦੀ 1 ਤਾਰੀਖ਼ ਨੂੰ ਰਿਲੀਜ਼ ਹੋਣ ਜਾ ਰਹੀ ਹੈ।  ਸਿੱਧੂ ਦੀਆਂ ਦੋ ਫ਼ਿਲਮਾਂ ਇਸ ਸਾਲ ਅਕਤੂਬਰ ਮਹੀਨੇ ਰਿਲੀਜ਼ ਹੋਣਗੀਆਂ। ਇਸ ਗੱਲ ਦੀ ਜਾਣਕਾਰੀ ‘ਮੂਸਾ ਜੱਟ’ ’ਚ ਸਿੱਧੂ ਦੀ ਅਦਾਕਾਰਾ ਬਣੀ ਸਵੀਤਾਜ ਬਰਾੜ ਨੇ ਸਾਂਝੀ ਕੀਤੀ ਹੈ। ਸਵੀਤਾਜ ਨੇ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ ਹੈ ਤੇ ਨਾਲ ਲਿਖਆ, ‘ਤਾਰੀਖ਼ ਨੋਟ ਕਰ ਲਓ। ਤੁਹਾਨੂੰ ‘ਮੂਸਾ ਜੱਟ’ ਨਾਲ ਸਿਨੇਮਾਘਰਾਂ ’ਚ ਮਿਲਾਂਗੇ।’ ਹੁਣ ਇਹ ਦੇਖਣਾ ਬੇਹੱਦ ਮਜ਼ੇਦਾਰ ਹੋਵੇਗਾ ਕਿ ਸਿੱਧੂ ਦੇ ਪ੍ਰਸ਼ੰਸਕ ਉਸ ਦੀ ਕਿਹੜੀ ਫ਼ਿਲਮ ਨੂੰ ਸਭ ਤੋਂ ਵੱਧ ਪਸੰਦ ਕਰਦੇ ਹਨ। ਦੱਸ ਦੇਈਏ ਕਿ ਦੋਵਾਂ ਹੀ ਫ਼ਿਲਮਾਂ ’ਚੋਂ ਕਿਸੇ ਦਾ ਪੋਸਟਰ ਤੇ ਰਿਲੀਜ਼ ਡੇਟ ਸਿੱਧੂ ਮੂਸੇ ਵਾਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਹੁਣ ਤਕ ਸਾਂਝੀ ਨਹੀਂ ਕੀਤੀ ਹੈ।ਸਿੱਧੂ ਮੂਸੇਵਾਲਾ ਦੇ ਕੱਟੜ ਫੈਨਸ ਇਹਨਾਂ ਫ਼ਿਲਮਾਂ ਦਾ ਬੇਸਬਰੀ ਨਾਲ ਇੰਤਜਾਰ ਹੈ
Published by: Ramanpreet Kaur
First published: June 22, 2021, 1:17 PM IST
ਹੋਰ ਪੜ੍ਹੋ
ਅਗਲੀ ਖ਼ਬਰ