Home /News /entertainment /

Kokka Trailer: ਨੀਰੂ ਅਤੇ ਗੁਰਨਾਮ ਦੀ ਫਿਲਮ 'ਕੋਕਾ' ਦੇ ਟ੍ਰੇਲਰ ਦੀ ਰਿਲੀਜ਼ ਡੇਟ OUT

Neeru Bajwa Gurnam Bhullar New Movie Kokka Trailer: ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ (Neeru Bajwa) ਅਤੇ ਪੰਜਾਬੀ ਗਾਇਕ ਤੇ ਅਦਾਕਾਰ ਗੁਰਨਾਮ ਭੁੱਲਰ (Gurnam Bhullar) ਦੀ ਫਿਲਮ ਕੋਕਾ ਦੇ ਟ੍ਰੇਲਰ ਦੀ ਰਿਲੀਜ਼ ਡੇਟ ਦਾ ਐਲਾਨ ਹੋ ਚੁੱਕਾ ਹੈ। ਇਸਦੀ ਜਾਣਕਾਰੀ ਨੀਰੂ ਬਾਜਵਾ ਅਤੇ ਗੁਰਨਾਮ ਭੁੱਲਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਹੈ। ਅਦਾਕਾਰ ਨੇ ਫਿਲਮ ਦੇ ਨਵੇਂ ਪੋਸਟਰ ਦੇ ਨਾਲ ਟ੍ਰੇਲਰ ਦੀ ਰਿਲੀਜ਼ ਡੇਟ ਦਾ ਐਲਾਨ ਕਰਦੇ ਹੋਏ ਲਿਖਿਆ- ਟ੍ਰੇਲਰ ਕੱਲ ਰਿਲੀਜ਼ ਹੋ ਰਿਹਾ ਹੈ ❤️❤️❤️.

ਹੋਰ ਪੜ੍ਹੋ ...
  • Share this:

ਜਾਣਕਾਰੀ ਲਈ ਦੱਸ ਦੇਈਏ ਕਿ ਸੰਤੋਸ਼ ਸੁਭਾਸ਼ ਥਿਤੇ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਨੀਰੂ ਬਾਜਵਾ ਅਜੂਨੀ ਅਤੇ ਗੁਰਮਾਨ ਭੁੱਲਰ ਅਕਾਲ ਦੀ ਅਹਿਮ ਭੂਮਿਕਾ ਨਿਭਾਓਦੇ ਹੋਏ ਨਜ਼ਰ ਆਓਣਗੇ। ਇਸ ਫਿਲਮ ਦੇ ਜਰਿਏ ਇੱਕ ਵਾਰ ਫਿਰ ਤੋਂ ਨੀਰੂ ਬਾਜਵਾ ਆਪਣੀਆਂ ਕਾਤਿਲ ਅਦਾਵਾਂ ਨਾਲ ਦਰਸ਼ਕਾਂ ਨੂੰ ਦੀਵਾਨਾ ਬਣਾਓਣ ਆ ਰਹੀ ਹੈ। ਨੀਰੂ ਨੇ ਆਪਣੇ ਸੋਸ਼ਲ ਅਕਾਊਂਟ ਤੇ ਫਿਲਮ ਦੀ ਰਿਲੀਜ਼ ਡੇਟ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ "ਕਹਿੰਦੇ ਪਿਆਰ ਉਮਰ ਦੇਖ ਕੇ ਨਹੀਂ ਹੁੰਦਾ, ਪਰ ਸਮਝਦਾਰ ਦੁਨੀਆ ਦਾ ਸਮਝਦਾਰ ਪਿਆਰ ਇਹ ਜ਼ਰੂਰ ਦੇਖਦਾ ਹੋਣਾ ਕੇ ਉਮਰ 'ਚ ਫਰਕ ਭਾਵੇ ਹੋਵੇ ਪਰ ਮੁੰਡਾ ਵੱਡਾ ਹੋਵੇਂ ਤੇ ਕੁੜੀ ਛੋਟੀ, ਪਰ ਜਦੋਂ ਪਿਆਰ ਹੁੰਦਾ ਹੋਣਾ ਤਾਂ ਸਾਨੂੰ ਲੱਗਦਾ ਉਹ ਸਮਝਦਾਰ ਨੀਂ, ਪਾਗਲਾਂ ਚ ਹੁੰਦਾ ਹੋਣਾ, ਫਿਰ ਮੁੰਡਾ ਭਾਵੇਂ ਛੋਟਾ ਹੋਵੇ ਤੇ ਕੁੜੀ ਵੱਡੀ, ਇਹ ਕਹਾਣੀ ਬੜੀ ਵੱਖਰੀ ਹੈ ਪਰ ਕੋਕਾ ਹੈ।" ਇਹ ਫਿਲਮ 13 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਵਾਰ ਉਹ ਆਪਣੀ ਨਵੀਂ ਫਿਲਮ ਕੋਕਾ (KOKKA) ਰਾਹੀ ਦਰਸ਼ਕਾਂ ਦੇ ਸਾਹਮਣੇ ਕੁਝ ਨਵਾਂ ਪੇਸ਼ ਕਰਨ ਆ ਰਹੀ ਹੈ। ਜੀ ਹਾਂ, ਇਸ ਵਾਰ ਨੀਰੂ ਬਾਜਵਾ ਅਤੇ ਗੁਰਨਾਮ ਭੁੱਲਰ (Gurnam Bhullar) ਦੀ ਜੋੜੀ ਰਾਹੀਂ ਤੁਸੀ ਜਾਣੋਗੇ ਕਿ ਪਿਆਰ ਵਿੱਚ ਉਮਰ ਦੀ ਕੋਈ ਸੀਮਾ ਨਹੀਂ ਹੁੰਦੀ। ਦੱਸਣਯੋਗ ਹੈ ਕਿ ਨੀਰੂ ਬਾਜਵਾ ਅਤੇ ਗੁਰਨਾਮ ਭੁੱਲਰ ਪਹਿਲੀ ਵਾਰ ਇੱਕ-ਦੂਜੇ ਨਾਲ ਕੰਮ ਕਰਦੇ ਹੋਏ ਨਜ਼ਰ ਆਓਣਗੇ। ਆਪਣੀ ਨਵੀਂ ਫਿਲਮ ਰਾਹੀਂ ਉਹ ਲੋਕਾਂ ਨੂੰ ਦੱਸਣਗੇ ਕਿ ਕਿੰਝ ਪਿਆਰ ਵਿੱਚ ਪਏ ਇਨਸਾਨ ਲਈ ਉਮਰ ਮਾਅਨੇ ਨਹੀਂ ਰੱਖਦੀ। ਇਸ ਤੋਂ ਪਹਿਲਾ ਨੀਰੂ ਅਤੇ ਗੁਰਨਾਮ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਤੇ ਇੱਕ ਛੋਟੀ ਵੀਡੀਓ ਕਲਿੱਪ ਸ਼ੇਅਰ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਆਪਣੇ ਕਿਰਦਾਰ ਦੇ ਨਾਂਅ ਦਾ ਵੀ ਜ਼ਿਕਰ ਕੀਤਾ ਸੀ।

ਵਰਕਫਰੰਟ ਦੀ ਗੱਲ ਕਰਿਏ ਤਾਂ ਗੁਰਨਾਮ ਭੁੱਲਰ ਆਪਣੀ ਫਿਲਮ ਲੇਖ ਨੂੰ ਲੈ ਕੇ ਖੂਬ ਚਰਚਾ ਵਿੱਚ ਰਹੇ। ਇਸ ਫਿਲਮ ਵਿੱਚ ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਨੇ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ। ਅਦਾਕਾਰਾ ਤਾਨਿਆ ਨਾਲ ਉਨ੍ਹਾਂ ਦੀ ਲਵ ਕੈਮਿਸਟਰੀ ਨੂੰ ਦੇਖ ਪ੍ਰਸ਼ੰਸ਼ਕ ਖੁਸ਼ ਹੋਏ। ਫਿਲਮ ਲੇਖ ਦੇ ਗੀਤ ਵੀ ਕਾਫੀ ਸੁਪਰਹਿੱਟ ਰਹੇ। ਇਸ ਤੋਂ ਇਲਾਵਾ ਨੀਰੂ ਬਾਜਵਾ ਦੀ ਗੱਲ ਕਰਿਏ ਤਾਂ ਉਹ ਗਾਇਕ ਸਤਿੰਦਰ ਸਰਤਾਜ ਨਾਲ ਫਿਲਮ ਕਲੀ ਜੋਟਾ (KALI JOTTA) ਵਿੱਚ ਨਜ਼ਰ ਆਵੇਗੀ। ਜੋ ਕਿ 17 ਜੂਨ ਨੂੰ ਰਿਲੀਜ਼ ਹੋਵੇਗੀ।
Published by:rupinderkaursab
First published:

Tags: Entertainment news, Gurnam, Gurnam Bhullar, Neeru Bajwa, Neeru Bajwa Pics, Pollywood

ਅਗਲੀ ਖਬਰ