Sidhu Moosewala: ਸਿੱਧੂ ਮੂਸੇਵਾਲਾ (Sidhu Moose Wala) ਦੇ ਪ੍ਰਸ਼ੰਸਕ ਅਤੇ ਕਰੀਬੀ ਇਹ ਵਿਸ਼ਵਾਸ ਨਹੀਂ ਕਰ ਪਾ ਰਹੇ ਹਨ ਕਿ ਉਹ ਹੁਣ ਇਸ ਦੁਨੀਆ 'ਚ ਨਹੀਂ ਰਹੇ। ਪੰਜਾਬੀ ਗਾਇਕ ਤੇ 29 ਮਈ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਾਲੀਵੁੱਡ ਸਿਤਾਰੇ ਉਨ੍ਹਾਂ ਨਾਲ ਆਪਣੀਆਂ ਯਾਦਾਂ ਸ਼ੇਅਰ ਕਰ ਰਹੇ ਹਨ। ਇਸ ਵਿਚਕਾਰ ਗਾਇਕ ਅਤੇ ਅਦਾਕਾਰ ਅਮ੍ਰਿੰਤ ਮਾਨ
(Amrit Maan) ਨੇ ਮੂਸੇਵਾਲਾ ਨਾਲ ਆਪਣੀ ਇੱਕ ਭਾਵੁਕ ਕਰ ਦੇਣ ਵਾਲੀ ਯਾਦ ਸਾਂਝੀ ਕੀਤੀ ਹੈ। ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਅਕਾਊਂਟ ਤੇ ਮੂਸੇਵਾਲਾ ਨਾਲ ਇੱਕ ਤਸਵੀਰ ਸ਼ੇਅਰ ਕਰ ਕੈਪਸ਼ਨ ਵਿੱਚ ਭਾਵੁਕ ਗੱਲਾਂ ਲਿਖਿਆ ਗਈਆਂ ਹਨ।
ਕਲਾਕਾਰ ਅੰਮ੍ਰਿਤ ਮਾਨ (Amrit Maan) ਨੇ ਸਿੱਧੂ ਮੂਸੇਵਾਲਾ ਨਾਲ ਤਸਵੀਰ ਸ਼ੇਅਰ ਕਰ ਲਿਖਿਆ- ਅੱਜ ਜਦੋਂ ਹਵੇਲੀ ਦੇ ਅੰਦਰ ਗਿਆ ਮੈਂ ਤਾਂ ਦਿਲ ਹੀ ਟੁੱਟ ਗਿਆ ਯਾਰ, ਜੱਟਾ ਤੁੰ ਹੈਨੀ ਸੀ ਬਾਕੀ ਸਾਰੇ ਸੀ💔. ਜਦੋਂ ਇਹ ਫੋਟੋ ਖਿੱਚੀ ਸੀ ਤੂੰ ਕਹਿੰਦਾ ਸੀ ਬਾਈ ਜਿੱਦਣ ਹਵੇਲੀ ਤਿਆਰ ਹੋ ਗਈ ਆਪਣੀਆਂ ਫੋਟੋਆਂ ਹੋਰ ਘੈਂਟ ਆਉਣਗੀਆਂ... ਵਾਅਦਾ ਤੇਰੇ ਨਾਲ ਬੇਬੇ-ਬਾਪੂ ਦਾ ਖਿਆਲ ਰੱਖਾਂਗੇ, ਤੇਰੀ ਜਗ੍ਹਾਂ ਤੇ ਨਹੀਂ ਲੈ ਸਕਦੇ ਪਰ ਵੱਡਾ ਭਰਾ ਤੇਰਾ ਆਪਣਾ ਫਰਜ਼ ਨਿਭਾਉ❤️ਯਾਰੀ ਇੱਥੇ ਹੀ ਨਹੀਂ ਖਤਮ ਹੋਈ... ਯਾਰੀ ਤਾਂ ਹਾਲੇ ਸ਼ੁਰੂ ਹੋਈ ਆ...🙏🏽
ਦੱਸ ਦੇਈਏ ਕਿ ਇਹ ਤਸਵੀਰ ਉਸ ਸਮੇਂ ਦੀ ਹੈ ਜਦੋਂ ਅੰਮ੍ਰਿਤ ਮਾਨ ਅਤੇ ਸਿੱਧੂ ਮੂਸੇਵਾਲਾ ਗੀਤ "ਬੋਲੇ ਨੀ ਬੰਬੀਹਾ ਬੋਲੇ" ਦੀ ਸ਼ੂੰਟਿਗ ਕਰ ਰਹੇ ਸੀ। ਦੋਵਾਂ ਕਲਾਕਾਰਾਂ ਦੇ ਇਸ ਗੀਤ ਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਆਪਣੀ ਗਾਇਕੀ ਦੇ ਨਾਲ-ਨਾਲ ਵਿਵਾਦਿਤ ਬਿਆਨਾ ਦੇ ਚੱਲਦੇ ਵੀ ਸੁਰਖੀਆਂ 'ਚ ਰਹੇ। ਹਾਲਾਂਕਿ ਇਸ ਵਿਚਕਾਰ ਉਨ੍ਹਾਂ ਨੇ ਪੰਜਾਬੀ ਸਿਨੇਮਾ ਜਗਤ ਨੂੰ ਕਈ ਹਿੱਟ ਗੀਤ ਦਿੱਤੇ। ਜਿਸ ਵਿੱਚ G ਵੈਗਨ, ਟੋਚਨ, ਡਾਲਰ, ਬੈਡ ਫੈਲਾ, ਜੱਟ ਦਾ ਮੁਕਾਬਲਾ ਤੇ ਉਨ੍ਹਾਂ ਦਾ ਆਖਰੀ ਗੀਤ ਦਿ ਲਾਸਟ ਰਾਈਡ ਨੇ ਵੀ ਪ੍ਰਸ਼ੰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ। ਉਨ੍ਹਾਂ ਨੇ ਨਾ ਸਿਰਫ਼ ਗੀਤ ਗਾਏ ਬਲਕਿ ਉਨ੍ਹਾਂ ਨੂੰ ਲਿਖਿਆ ਵੀ ਸੀ। ਉਨ੍ਹਾਂ ਨੇ ਕਈ ਹਿੱਟ ਗੀਤ ਲਿਖੇ ਜਿਨ੍ਹਾਂ ਨੂੰ ਪਾਲੀਵੁੱਡ ਦੇ ਕਈ ਸਿਤਾਰਿਆਂ ਨੇ ਆਪਣੀ ਆਵਾਜ਼ ਦਿੱਤੀ। ਸਿੱਧੂ ਮੂਸੇਵਾਲਾ ਅੱਜ ਭਲੇ ਹੀ ਸਾਡੇ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਦੇ ਗੀਤ ਅਤੇ ਆਵਾਜ਼ ਦੁਨਿਆਂ ਵਿੱਚ ਹਮੇਸ਼ਾ ਜਿੰਦਾ ਰਹੇਗੀ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।