HOME » NEWS » Films

Sushant Singh Rajput Case : ਰਿਆ ਚੱਕਰਵਰਤੀ ਨੇ ਲਾਕਅਪ 'ਚ ਗੁਜਾਰੀ ਰਾਤ, ਅੱਜ ਭੇਜਿਆ ਜਾਵੇਗਾ ਜੇਲ੍ਹ

News18 Punjabi | News18 Punjab
Updated: September 9, 2020, 9:12 AM IST
share image
Sushant Singh Rajput Case : ਰਿਆ ਚੱਕਰਵਰਤੀ ਨੇ ਲਾਕਅਪ 'ਚ ਗੁਜਾਰੀ ਰਾਤ, ਅੱਜ ਭੇਜਿਆ ਜਾਵੇਗਾ ਜੇਲ੍ਹ
ਰਿਆ ਚੱਕਰਵਰਤੀ ਨੇ ਲਾਕਅਪ 'ਚ ਗੁਜਾਰੀ ਰਾਤ, ਅੱਜ ਭੇਜਿਆ ਜਾਵੇਗਾ ਜੇਲ੍ਹ

ਰੀਆ ਨੂੰ 14 ਦਿਨ ਜੇਲ੍ਹ ਵਿਚ ਬਿਤਾਉਣਾ ਪਏਗਾ। ਕਿਉਂਕਿ ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਰੀਆ ਚੱਕਰਵਰਤੀ ਨੂੰ ਨਿਆਂਇਕ ਹਿਰਾਸਤ ਦੀ ਪਹਿਲੀ ਰਾਤ ਐਨਸੀਬੀ ਲਾਕਅਪ ਵਿੱਚ ਬਤੀਤ ਕਰਨੀ ਪਈ। 

  • Share this:
  • Facebook share img
  • Twitter share img
  • Linkedin share img
ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ (Sushant Singh Rajput Case)  ਦੇ ਮਾਮਲੇ ਵਿਚ ਨਸ਼ੀਲੇ ਪਦਾਰਥਾਂ ਦਾ ਕੁਨੈਕਸ਼ਨ ਸਾਹਮਣੇ ਆਉਣ ਤੋਂ ਬਾਅਦ ਰਿਆ ਚੱਕਰਵਰਤੀ (Rhea Chakraborty) ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ 3 ਦਿਨਾਂ ਦੀ ਜਾਂਚ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ। ਰਿਆ ਚੱਕਰਵਰਤੀ ਨੂੰ ਮੰਗਲਵਾਰ ਦੀ ਰਾਤ ਨੂੰ ਐਨਸੀਬੀ ਦੇ ਲਾਕਅਪ ਵਿਚੋਂ ਗੁਜਾਰਨੀ ਪਈ, ਕਿਉਂਕਿ ਜੇਲ੍ਹ ਮੈਨੂਅਲ ਦੇ ਅਨੁਸਾਰ, ਸੂਰਜ ਡੁੱਬਣ ਤੋਂ ਬਾਅਦ ਜੇਲ੍ਹ ਵਿੱਚ ਕਿਸੇ ਵੀ ਕੈਦੀ ਦਾ ਦਾਖਲਾ ਨਹੀਂ ਹੁੰਦਾ। ਅੱਜ ਉਸਨੂੰ ਸਵੇਰੇ 10 ਵਜੇ ਤੋਂ ਬਾਅਦ ਬਾਈਕੁਲਾ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।

ਸੁਸ਼ਾਂਤ ਸਿੰਘ ਰਾਜਪੂਤ ਕੇਸ ਨਾਲ ਜੁੜੇ ਨਸ਼ਿਆਂ ਦੇ ਕੇਸ ਵਿਚ ਨਾਰਕੋਟਿਕਸ ਕੰਟਰੋਲ ਬਿਊਰੇ ਨੇ ਰੀਆ ਚੱਕਰਵਰਤੀ ਨੂੰ ਗ੍ਰਿਫਤਾਰ ਕਰਕੇ ਮੰਗਲਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ। ਰਿਆ ਚੱਕਰਵਰਤੀ ਨੂੰ ਮੰਗਲਵਾਰ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਇਕ ਡਰੱਗ ਕੇਸ ਵਿਚ ਤਿੰਨ ਦਿਨ ਪੁੱਛਗਿੱਛ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਰਿਆ ਦਾ ਡਾਕਟਰੀ ਮੁਆਇਨਾ ਹੋਇਆ ਅਤੇ ਫਿਰ ਉਸ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਮੁੰਬਈ ਸਥਿਤ ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਰਿਆ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਅਤੇ ਉਸ ਨੂੰ 22 ਸਤੰਬਰ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।

ਹੁਣ ਰੀਆ ਨੂੰ 14 ਦਿਨ ਜੇਲ੍ਹ ਵਿਚ ਬਿਤਾਉਣਾ ਪਏਗਾ। ਕਿਉਂਕਿ ਅਦਾਲਤ ਨੇ ਉਸ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਰੀਆ ਚੱਕਰਵਰਤੀ ਨੂੰ ਨਿਆਂਇਕ ਹਿਰਾਸਤ ਦੀ ਪਹਿਲੀ ਰਾਤ ਐਨਸੀਬੀ ਲਾਕਅਪ ਵਿੱਚ ਬਤੀਤ ਕਰਨੀ ਪਈ।
Published by: Sukhwinder Singh
First published: September 9, 2020, 9:09 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading