ਵਿਵਾਦਾਂ ਦੀ ਕੜਿੱਕੀ 'ਚ ਫਸੀ ਰਣਬੀਰ ਦੀ ਭੈਣ

 • Share this:
  ਰਣਬੀਰ ਕਪੂਰ ਦੀ ਭੈਣ ਰਿਧਿਮਾ ਵੈਸੇ ਸੁਰਖ਼ੀਆਂ ਤੋਂ ਦੂਰ ਰਹਿੰਦੀ ਹੈ। ਪਰ ਡਿਜ਼ਾਈਨਿੰਗ ਦੇ ਖੇਤਰ 'ਚ ਉਹਨਾਂ ਦਾ ਚੰਗਾ ਨਾਂਅ ਹੈ। ਰਿਸ਼ੀ ਕਪੂਰ ਦੀ ਧੀ ਦਾ ਨਾਂਅ ਇੰਨੀ ਦਿਨੀਂ ਇਕ ਡਿਜ਼ਾਈਨ ਦੀ ਨਕਲ ਦੀ ਵਜ੍ਹਾ ਤੋਂ ਚਰਚਾ ਚ ਹੈ।

  ਦਰਅਸਲ, ਰਿਧਿਮਾ ਕਪੂਰ ਸਾਹਨੀ ਨੇ ਹਾਲ ਹੀ 'ਚ ਫੈਸਟੀਵਲ ਜਿਊਲਰੀ ਕਲੈਕਸ਼ਨ ਲਾਂਚ ਕੀਤਾ ਸੀ। ਇਸ ਕਲੈਕਸ਼ਨ 'ਚ ਡਾਇਮੰਡ ਅਤੇ ਪਰਲਜ਼ ਤੋਂ ਬਣੇ ਏਅਰਿੰਗ ਸ਼ਾਮਲ ਸਨ। ਦੋਸ਼ ਹੈ ਕਿ ਉਹਨਾਂ ਦੇ ਏਅਰਿੰਗ ਦਾ ਡਿਜ਼ਾਈਨ Kokichi Mikimoto ਦੀ ਕਾਪੀ ਹੈ। ਕਈ ਲੋਕਾਂ ਨੇ ਸੋਸ਼ਲ ਮੀਡਿਆ ਤੇ ਇਹ ਦੋਸ਼ ਲਾਇਆ ਕਿ ਰਿਧਿਮਾ ਨੇ ਜਿਹੜੀ ਤਸਵੀਰ ਪ੍ਰੇਸੇਂਟੇਸ਼ਨ ਲਈ ਚੁੰਨੀ ਹੈ ਉਹ ਵੀ ਚੋਰੀ ਹੀ ਹੈ।

  ਰਿਧਿਮਾ ਤੇ ਡਿਜ਼ਾਈਨ ਨਕਲ ਦੇ ਦੋਸ਼ 'ਡਾਇਟ ਸਬਯਾ' ਨਾਂਅ ਤੋਂ ਇਕ ਇੰਸਟਾਗ੍ਰਾਮ ਅਕਾਊਂਟ ਜ਼ਰੀਏ ਲਗਾਏ ਗਏ ਹਨ। ਉਹਨਾਂ ਦਾ ਕਹਿਣਾ ਹੈ ਕਿ ਅਸਲ 'ਚ ਇਹ ਡਿਜ਼ਾਈਨ Kokichi Mikimoto ਦਾ ਹੈ। 'ਡਾਇਟ ਸਬਯਾ' ਨੇ ਇੰਸਟਾਗ੍ਰਾਮ ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹਨਾਂ 'ਚ ਇਕ ਏਅਰਿੰਗ ਦਿੱਖ ਰਹੇ ਹਨ।

  Published by:Harneep Kaur
  First published:
  Advertisement
  Advertisement