Home /News /entertainment /

Akhil- Rubina Bajwa: ਅਖਿਲ-ਰੁਬੀਨਾ ਦੀ ਜੋੜੀ ਦੇਖਣ ਨੂੰ ਹੋ ਜਾਓ ਤਿਆਰ, ਇਸ ਫਿਲਮ ਰਾਹੀਂ ਮਚਾਉਣਗੇ ਧਮਾਲ

Akhil- Rubina Bajwa: ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਗੀਤ ਖਾਬ (Khaab) ਨਾਲ ਵਾਹੋ-ਵਾਹੀ ਲੁੱਟਣ ਵਾਲੇ ਗਾਇਕ ਅਖਿਲ (Akhil) ਫਿਲਮ 'ਤੇਰੀ ਮੇਰੀ ਗੱਲ ਬਣ ਗਈ' (Teri Meri Gal Ban Gayi) ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰ ਰਹੇ ਹਨ। ਉਹ ਖੂਬਸੂਰਤ ਅਤੇ ਪ੍ਰਤਿਭਾਸ਼ਾਲੀ ਅਦਾਕਾਰਾ ਵਿੱਚੋਂ ਇੱਕ, ਰੁਬੀਨਾ ਬਾਜਵਾ (Rubina Bajwa) ਨਾਲ ਕੰਮ ਕਰਦੇ ਹੋਏ ਨਜ਼ਰ ਆਉਣਗੇ। ਜੀ ਹਾਂ, ਪ੍ਰਸ਼ੰਸਕ ਜਲਦੀ ਹੀ ਸਾਡੀ OTT ਸਕ੍ਰੀਨ 'ਤੇ ਇੱਕ ਨਵੀਂ ਜੋੜੀ ਯਾਨੀ ਅਖਿਲ ਅਤੇ ਰੁਬੀਨਾ ਨੂੰ ਦੇਖਣਗੇ।

ਹੋਰ ਪੜ੍ਹੋ ...
  • Share this:

ਇਹ ਫਿਲਮ, 9 ਸਤੰਬਰ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ, ਅਦਾਕਾਰਾ ਪ੍ਰੀਤੀ ਸਪਰੂ ਮਹਿਲਾ ਨਿਰਦੇਸ਼ਕ ਦੇ ਤੌਰ ਤੇ ਇਸ ਰਾਹੀ ਪੰਜਾਬੀ ਇੰਡਸਟਰੀ ਵਿੱਚ ਵਾਪਸੀ ਕਰ ਰਹੀ ਹੈ। ਇਸ ਲਈ, ਇੱਕ ਨਹੀਂ, ਬਲਕਿ ਫਿਲਮ ਦੇ ਕਈ ਖਾਸ ਪਹਿਲੂ ਹਨ ਜੋ ਸਾਨੂੰ ਇਸਨੂੰ ਦੇਖਣ ਲਈ ਮਜ਼ਬੂਰ ਕਰਦੇ ਹਨ। ਅਖਿਲ ਅਤੇ ਰੁਬੀਨਾ ਬਾਜਵਾ ਦੇ ਨਾਲ, ਫਿਲਮ ਵਿੱਚ ਪ੍ਰੀਤੀ ਸਪਰੂ, ਗੁੱਗੂ ਗਿੱਲ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਹਾਰਬੀ ਸੰਘਾ, ਮਲਕੀਤ ਰੌਣੀ, ਪੁਨੀਤ ਈਸਰ, ਮੀਤ ਕੌਰ, ਅਲਕਾ ਕੌਸ਼ਲ, ਗੁਰਪ੍ਰੀਤ ਭੰਗੂ ਅਤੇ ਤੇਜ ਸਪਰੂ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ।

'ਤੇਰੀ ਮੇਰੀ ਗੱਲ ਬਣ ਗਈ' ਦਾ ਦਿਲਚਸਪ ਪੋਸਟਰ

View this post on Instagram

A post shared by AKHIL (@a.k.h.i.l_01)

ਇਕ ਵੱਖਰਾ ਪੋਸਟਰ ਸਾਂਝਾ ਕਰਦੇ ਹੋਏ, ਅਖਿਲ ਨੇ ਲਿਖਿਆ ਕਿ ਉਸ ਕੋਲ ਕੋਈ ਅਦਾਕਾਰੀ ਦਾ ਤਜਰਬਾ ਨਹੀਂ ਹੈ ਪਰ ਉਹ ਚਾਹੁੰਦਾ ਹੈ ਕਿ ਲੋਕ ਉਸ ਨੂੰ ਪਿਆਰ ਦਿਖਾਉਣ, ਕਿਉਂਕਿ ਉਹ ਉਸ ਦੇ ਗੀਤਾਂ ਨੂੰ ਵੀ ਬੇਹੱਦ ਪਿਆਰ ਦਿੰਦੇ ਹਨ। ਅਖਿਲ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਉੱਪਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ- , ''ਸਾਰੇ ਪੁੱਛਦੇ ਹੁੰਦੇ ਸੀ ਤੇਰੀ ਫਿਲਮ ਕਦੋਂ ਆਉਣੀ, ਪਿਛਲੇ 4 ਸਾਲ ਤੋਂ ਇਹੀ ਸਾਵਲ ਪੁੱਛਦੇ ਸੀ ਜਿੱਥੇ ਵੀ ਜਾਂਦਾ ਸੀ ਮੈਂ, ਫਿਰ ਜਦੋਂ ਆਉਣ ਲੱਗੀ ਤਾਂ ਕੋਵਿਡ ਆ ਗਿਆ। ਆਖਰਕਾਰ 9 ਸਤੰਬਰ ਨੂੰ ਮੇਰੀ ਪਹਿਲੀ ਫਿਲਮ 'ਤੇਰੀ ਮੇਰੀ ਗੱਲ ਬਣ ਗਈ' ਰਿਲੀਜ਼ ਹੋ ਰਹੀ ਹੈ, ਮੈਨੂ ਫਿਲਮਾਂ ਦਾ ਕੋਈ ਤਜਰਬਾ ਨਹੀਂ, ਨਾ ਹੀ ਮੇਰੀ ਫਿਲਮਾਂ ਦੀ ਦਰਸ਼ਕ ਹੈ, ਪਰ ਮੈਨੂੰ ਉਮੀਦ ਹੈ ਕਿ ਤੁਸੀ ਸਾਰੇ ਮੇਰੇ ਗਾਣਿਆ ਵਾਂਗ ਇਹਨੂੰ ਵੀ ਪਿਆਰ ਦਵੋਗੇ 😊 ਧੰਨਵਾਦ to @hardy.ludhiana and @umeshkarmawala ਵੀਰੇਆ ਦਾ ਜਿੰਨ੍ਹਾਂ ਕਰ ਕੇ ਮੈਂ ਰਿਸਕ ਲਿਆ ਸੀ 😂 ਇਹੀ ਉਮੀਦ ਆ ਕੇ ਇਹ ਨਵੇ ਸਫਰ ਦੀ ਸ਼ੂਰੂਆਤ ਆ, ਰੱਬ ਮੇਹਰ ਕਰੇ ❤️🙏🏻 ਫਿਲਹਾਲ ਗੀਤਾਂ ਤੋਂ ਇਲਾਵਾ ਪ੍ਰਸ਼ੰਸ਼ਕ ਅਖਿਲ ਦੇ ਗੀਤਾਂ ਨੂੰ ਕਿੰਨਾਂ ਪਿਆਰ ਦਿੰਦੇ ਹਨ। ਇਹ ਦੇਖਣਾ ਬੇਹੱਦ ਦਿਲਚਸਪ ਰਹੇਗਾ।
Published by:rupinderkaursab
First published:

Tags: Entertainment news, Pollywood, Punjabi Cinema, Punjabi industry

ਅਗਲੀ ਖਬਰ