ਟੀਵੀ ਦਾ ਨਾਮਵਰ ਚਿਹਰਾ ਰੁਬੀਨਾ ਜਿਸ ਨੇ ਕਈ ਸੀਰੀਅਲ ਕੰਮ ਕੀਤਾ ਤੇ ਤੇ ਉਸ ਤੋਂ ਬਾਅਦ ‘ਬਿੱਗ ਬੌਸ 14’ ਦੀ ਜੇਤੂ ਬਣੀ , ਮਸ਼ਹੂਰ ਟੀ. ਵੀ. ਅਦਾਕਾਰਾ ਰੁਬੀਨਾ ਦਿਲੈਕ ਨੂੰ ਹੁਣ ਜਲਦ ਹੋਰ ਵੀ ਵੱਡੇ ਬਾਲੀਵੁੱਡ ’ਚ ਨਜ਼ਰ ਆ ਸਕਦੀ ਹੈ ,, ਇਸ ਦੀ ਜਾਣਕਰੀ ਸੋਸ਼ਲ ਮੀਡੀਆ ਤੇ ਡਿਤ ਗਈ ਹੈ ਤੇ ਹੁਣ ਬਾਲੀਵੁੱਡ ਚ ਡੈਬਿਊ ਕਰਨ ਦਾ ਮੌਕਾ ਮਿਲ ਗਿਆ ਹੈ। ਰੁਬੀਨਾ ਦਿਲੈਕ ਬਾਲੀਵੁੱਡ ਫ਼ਿਲਮ ’ਚ ਨਜ਼ਰ ਆਉਣ ਵਾਲੀ ਹੈ, ਜਿਸ ਦੀ ਸ਼ੂਟਿੰਗ ਸਤੰਬਰ, 2021 ਤੋਂ ਸ਼ੁਰੂ ਹੋ ਜਾ ਰਹੀ ਹੈਇਸ ਗੱਲ ਦੀ ਜਾਣਕਾਰੀ ਫ਼ਿਲਮ ਸਮੀਖਿਅਕ ਤਰਣ ਆਦਰਸ਼ ਨੇ ਦਿੱਤੀ ਹੈ ਤੇ ਰੁਬੀਨਾ ਦਿਲੈਕ ਨੇ ਵੀ ਉਨ੍ਹਾਂ ਦੇ ਟਵੀਟ ’ਤੇ ਮੋਹਰ ਲਗਾ ਦਿੱਤੀ ਹੈ।
ਇਸ ਤਰ੍ਹਾਂ ਰੁਬੀਨਾ ਦਿਲੈਕ ਦੇ ਪ੍ਰਸ਼ੰਸਕਾਂ ਲਈ ਗੁੱਡ ਨਿਊਜ਼ ਹੈ ਕਿ ਉਹ ਬਾਲੀਵੁੱਡ ’ਚ ਡੈਬਿਊ ਕਰਨ ਜਾ ਰਹੀ ਹੈ।ਰੁਬੀਨਾ ਦਿਲੈਕ ਦੀ ਫ਼ਿਲਮ ਨੂੰ ਲੈ ਕੇ ਜਾਣਕਾਰੀ ਦਿੰਦਿਆਂ ਤਰਣ ਆਦਰਸ਼ ਨੇ ਟਵੀਟ ਕੀਤਾ ਹੈ, ‘ਰੁਬੀਨਾ ਦਿਲੈਕ ਬਿੱਗ ਸਕ੍ਰੀਨ ’ਤੇ ਡੈਬਿਊ ਕਰਨ ਜਾ ਰਹੀ ਹੈ। ‘ਅਰਧ’ ਨਾਲ ਮਿਊਜ਼ਿਕ ਕੰਪੋਜ਼ਰ ਪਲਾਸ਼ ਮੁਛਲ ਡਾਇਰੈਕਟਰ ਬਣਨ ਜਾ ਰਹੇ ਹਨ। ਉਨ੍ਹਾਂ ਨੇ ਆਪਣੀ ਫ਼ਿਲਮ ਲਈ ਰੁਬੀਨਾ ਦਿਲੈਕ ਨੂੰ ਸਾਈਨ ਕੀਤਾ ਹੈ।’ਉਨ੍ਹਾਂ ਅੱਗੇ ਲਿਖਿਆ, ‘ਪਲਾਸ਼ ਦੀ ਫ਼ਿਲਮ ’ਚ ਹਿਤੇਨ ਤੇਜਵਾਨੀ ਵੀ ਨਜ਼ਰ ਆਉਣਗੇ।
‘ਅਰਧ’ ’ਚ ਰਾਜਪਾਲ ਯਾਦਵ ਵੀ ਨਜ਼ਰ ਆਉਣਗੇ। ਫ਼ਿਲਮ ਦੀ ਸ਼ੂਟਿੰਗ ਪਲਾਸ਼ ਮੁਛਲ ਸਤੰਬਰ, 2021 ਤੋਂ ਸ਼ੁਰੂ ਕਰਨਗੇ।’ ਇਸ ਟਵੀਟ ’ਤੇ ਪ੍ਰਤੀਕਿਰਿਆ ਦਿੰਦਿਆਂ ਰੁਬੀਨਾ ਦਿਲੈਕ ਨੇ ਲਿਖਿਆ, ‘ਅਰਧ।’ ਤੇ ਫੈਨਸ ਵੀ ਬੜੀ ਬੇਸਬਰੀ ਨਾਲ ਇੰਤਜਾਰ ਕਰਦੇ ਨਜ਼ਰ ਆ ਰਹੇ ਨੇ ,,, ਰੁਬੀਨਾ ਤੇ ਅਭਿਨਵ ਦੋਨਾਂ ਨੇ ਸੋਸ਼ਲ ਮੀਡੀਆ ਤੇ ਲੋਗਾਤਾਰ ਵੀਡੀਓ ਸਾਂਝੀਆਂ ਕਰ ਤਹਿਲਕਾ ਮਚਾ ਕਰ ਰੱਖਿਆ ਹੋਇਆ ਹੈ ਲਗਾਤਾਰ ਵੀਡੀਉ ਸਵਾਰ ਹੋਇਆ ਵੀ ਨਜ਼ਰ ਆ ਰਹੀ ਹੈ ਤੇ ਲਗਾਤਾਰ ਵੀਡੀਓ ਵਾਇਰਲ ਹੁੰਦੀਆਂ ਅਕਸਰ ਨਜ਼ਰ ਆਉਂਦੀਆਂ ਨੇ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।