Rumors of Malaika Arora Being Pregnant: ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ (Malaika Arora) ਅਤੇ ਅਭਿਨੇਤਾ ਅਰਜੁਨ ਕਪੂਰ (Arjun Kapoor) ਆਪਣੇ ਰਿਲੇਸ਼ਨਸ਼ਿਪ ਦੀਆਂ ਖਬਰਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਦੋਵੇਂ ਲੰਬੇ ਸਮੇਂ ਤੋਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ। ਹਾਲ ਹੀ 'ਚ ਅਜਿਹੀ ਖਬਰ ਸਾਹਮਣੇ ਆਈ ਹੈ, ਜਿਸ ਨੂੰ ਪੜ੍ਹ ਕੇ ਲੋਕ ਹੈਰਾਨ ਰਹਿ ਗਏ ਹਨ। ਦਰਅਸਲ, ਮਲਾਇਕਾ ਦੇ ਗਰਭਵਤੀ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਅਰਜੁਨ ਕਪੂਰ ਅਤੇ ਮਲਾਇਕਾ ਦਾ ਰਿਐਕਸ਼ਨ ਵੀ ਸਾਹਮਣੇ ਆ ਗਿਆ ਹੈ। ਅਰਜੁਨ ਅਤੇ ਮਲਾਇਕਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਹ ਗੁੱਸੇ 'ਚ ਨਜ਼ਰ ਆ ਰਹੇ ਹਨ।
ਮਲਾਇਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਸ ਖਬਰ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। ਮਲਾਇਕਾ ਨੇ ਇਸ ਫੇਕ ਨਿਊਜ਼ ਲਈ ਨਿਊਜ਼ ਸਾਈਟ ਅਤੇ ਰਿਪੋਰਟਰ ਦੀ ਨਿੰਦਾ ਕੀਤੀ ਹੈ। ਮਲਾਇਕਾ ਨੇ ਇੰਸਟਾਗ੍ਰਾਮ ਸਟੋਰੀ 'ਤੇ ਰਿਪੋਰਟਰ ਦੀ ਖਬਰ ਦਾ ਸਕਰੀਨ ਸ਼ਾਟ ਸ਼ੇਅਰ ਕਰਕੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ।
ਅਰਜੁਨ ਕਪੂਰ ਨੂੰ ਵੀ ਆਈਆ ਗੁੱਸਾ
ਇਸ ਤੋਂ ਇਲਾਵਾ ਅਰਜੁਨ ਕਪੂਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਇਸ ਖਬਰ ਨੂੰ ਬਿਲਕੁਲ ਗਲਤ ਦੱਸਿਆ ਹੈ, ਨਾਲ ਹੀ ਉਹ ਹੰਗਾਮਾ ਕਰਦੇ ਵੀ ਨਜ਼ਰ ਆਏ। ਨਿਊਜ਼ ਪੋਰਟਲ 'ਤੇ ਗੁੱਸਾ ਜ਼ਾਹਰ ਕਰਦੇ ਹੋਏ ਅਰਜਨ ਕਪੂਰ ਨੇ ਕਿਹਾ, ''ਇਹ ਬਹੁਤ ਘਟੀਆ ਗੱਲ ਹੈ। ਅਜਿਹੀਆਂ ਖ਼ਬਰਾਂ ਲਗਾਤਾਰ ਲਿਖੀਆਂ ਜਾ ਰਹੀਆਂ ਹਨ, ਅਸੀਂ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ, ਪਰ ਇਹ ਮੀਡੀਆ ਵਿੱਚ ਫੈਲ ਜਾਂਦੀ ਹੈ ਅਤੇ ਸੱਚਾਈ ਦਾ ਹਿੱਸਾ ਬਣ ਜਾਂਦੀ ਹੈ। ਅਰਜੁਨ ਨੇ ਇਸ ਨੂੰ ਅਸੰਵੇਦਨਸ਼ੀਲ ਦੱਸਿਆ ਅਤੇ ਕਿਹਾ, "ਤੁਸੀਂ ਸਾਡੀ ਨਿੱਜੀ ਜ਼ਿੰਦਗੀ ਨਾਲ ਖੇਡਣ ਦੀ ਹਿੰਮਤ ਨਾ ਕਰੋ।"
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollywood, Entertainment, Entertainment news, Malaika arora, Pregnant