HOME » NEWS » Films

'ਸਾਵਧਾਨ ਇੰਡੀਆ' ਤੇ 'ਕ੍ਰਾਈਮ ਪੈਟਰੋਲ' ਦੀ ਦੋ ਅਭਿਨੇਤਰੀਆਂ ਚੋਰੀ ਦੇ ਕੇਸ ‘ਚ ਗ੍ਰਿਫਤਾਰ

News18 Punjabi | News18 Punjab
Updated: June 18, 2021, 5:50 PM IST
share image
'ਸਾਵਧਾਨ ਇੰਡੀਆ' ਤੇ 'ਕ੍ਰਾਈਮ ਪੈਟਰੋਲ' ਦੀ ਦੋ ਅਭਿਨੇਤਰੀਆਂ ਚੋਰੀ ਦੇ ਕੇਸ ‘ਚ ਗ੍ਰਿਫਤਾਰ
'ਸਾਵਧਾਨ ਇੰਡੀਆ' ਤੇ 'ਕ੍ਰਾਈਮ ਪੈਟਰੋਲ' ਦੀ ਦੋ ਅਭਿਨੇਤਰੀਆਂ ਚੋਰੀ ਦੇ ਕੇਸ ‘ਚ ਗ੍ਰਿਫਤਾਰ ਸੰਕੇਤਿਕ ਤਸਵੀਰ)

ਪੁਲਿਸ ਅਨੁਸਾਰ ਟੀ ਵੀ ਸੀਰੀਅਲਾਂ ਵਿੱਚ ਕੰਮ ਕਰਨ ਵਾਲੀਆਂ ਦੋਵੇਂ ਅਭਿਨੇਤਰੀਆਂ ਨੂੰ ਆਰੇ ਕਲੋਨੀ ਵਿੱਚ ਪੇਇੰਗ ਗੈਸਟ ਦੇ ਘਰੋਂ 3.28 ਲੱਖ ਰੁਪਏ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

  • Share this:
  • Facebook share img
  • Twitter share img
  • Linkedin share img
ਮੁੰਬਈ ਦੀ ਆਰੇ ਪੁਲਿਸ ਨੇ ਮਸ਼ਹੂਰ ਕਰਾਈਮ ਸ਼ੋਅ ‘ਸਵਧਾਨ ਇੰਡੀਆ’ ਅਤੇ ‘ਕ੍ਰਾਈਮ ਪੈਟਰੋਲ’ ਵਿੱਚ ਕੰਮ ਕਰ ਚੁੱਕੀ ਦੋ ਅਭਿਨੇਤਰੀਆਂ ਨੂੰ ਲੁੱਟ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਅਨੁਸਾਰ ਦੋਵੇਂ ਅਭਿਨੇਤਰੀਆਂ ਰਾਇਲ ਪਾਮਸ ਸੁਸਾਇਟੀ ਦੇ ਪਾਸ਼ ਖੇਤਰ ਵਿੱਚ ਪੇਇੰਗ ਗੈਸਟ ਵਜੋਂ ਆਈ ਅਤੇ ਬਾਅਦ ਵਿੱਚ ਇੱਕ ਹੋਰ ਪੇਇੰਗ ਗੈਸਟ ਔਰਤ ਦੇ ਲੱਖਾਂ ਰੁਪਏ ਚੋਰੀ ਕਰ ਫਰਾਰ ਹੋ ਗਈਆ। ਚੈਤਨਿਆ ਨੇ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ।

ਲੁੱਟ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੇਇੰਗ ਗੈਸਟ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਉਸਨੂੰ ਸੁਰਭੀ ਸ਼੍ਰੀਵਾਸਤਵ ਅਤੇ ਮੋਹਸਿਨਾ ਸ਼ੇਖ ਉਤੇ ਪੈਸੇ ਦਾ ਬੈਗ ਲੁੱਟਣ ਦਾ ਸ਼ੱਕ ਹੈ। ਪੁਲਿਸ ਅਨੁਸਾਰ ਟੀ ਵੀ ਸੀਰੀਅਲਾਂ ਵਿੱਚ ਕੰਮ ਕਰਨ ਵਾਲੀਆਂ ਦੋਵੇਂ ਅਭਿਨੇਤਰੀਆਂ ਨੂੰ ਆਰੇ ਕਲੋਨੀ ਵਿੱਚ ਪੇਇੰਗ ਗੈਸਟ ਦੇ ਘਰੋਂ 3.28 ਲੱਖ ਰੁਪਏ ਚੋਰੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕੋਲੋਂ 50 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਦੋਵਾਂ ਨੇ ਸਾਵਧਾਨ ਇੰਡੀਆ ਅਤੇ ਕ੍ਰਾਈਮ ਪੈਟਰੋਲ ਵਿਚ ਛੋਟੀਆਂ ਭੂਮਿਕਾਵਾਂ ਨਿਭਾਈਆਂ ਹਨ।

ਟਾਈਮਜ਼ ਨਾਓ ਦੀ ਰਿਪੋਰਟ ਦੇ ਅਨੁਸਾਰ ਗੋਰੇਗਾਓਂ ਈਸਟ ਦੀ ਆਰੇ ਪੁਲਿਸ ਨੂੰ ਦੋਵੇਂ ਅਭਿਨੇਤਰੀਆਂ ਨੇ ਦੱਸਿਆ ਕਿ ਕੋਰੋਨਾ ਕਾਲ ਵਿੱਚ ਕੰਮ ਬੰਦ ਹੋਣ ਕਾਰਨ ਉਹ ਆਰਥਿਕ ਤੌਰ ‘ਤੇ ਪ੍ਰੇਸ਼ਾਨ ਸਨ। ਤਾਲਾਬੰਦੀ ਕਾਰਨ ਕੰਮ ਨਾ ਹੋਣ ਕਾਰਨ ਦੋਵੇਂ ਔਰਤਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।
ਡੀਸੀਪੀ ਚੈਤਨਿਆ ਨੇ ਧਾਰਾ 380 ਆਈਪੀਸੀ ਤਹਿਤ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ 29/5/2021 ਨੂੰ ਆਰੇ ਥਾਣੇ ਵਿੱਚ ਚੋਰੀ ਦਾ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਨੇ ਸੀਸੀਟੀਵੀ ਫੁਟੇਜ ਦਿਖਾ ਕੇ ਉਨ੍ਹਾਂ ਦਾ ਸਾਹਮਣਾ ਕੀਤਾ। ਦੋਵਾਂ ਨੇ ਮੰਨਿਆ ਕਿ ਉਹ ਫੁਟੇਜ ਵਿਚ ਪੈਸੇ ਨਾਲ ਇਮਾਰਤ ਤੋਂ ਬਾਹਰ ਘੁੰਮਦੀ ਦਿਖਾਈ ਦੇ ਰਹੀ ਹੈ।
Published by: Ashish Sharma
First published: June 18, 2021, 5:50 PM IST
ਹੋਰ ਪੜ੍ਹੋ
ਅਗਲੀ ਖ਼ਬਰ