ਜਿਣਸੀ ਸੋਸ਼ਣ ਦੇ ਇਲਜ਼ਾਮਾਂ ਤੋਂ ਬਾਅਦ ਸਾਜਿਦ ਖਾਨ Housefull 4 ਦੇ ਡਾਇਰੈਕਟਰ ਦੀ ਪੋਸਟ ਤੋਂ ਪਿੱਛੇ ਹੱਟੇ


Updated: October 12, 2018, 7:11 PM IST
ਜਿਣਸੀ ਸੋਸ਼ਣ ਦੇ ਇਲਜ਼ਾਮਾਂ ਤੋਂ ਬਾਅਦ ਸਾਜਿਦ ਖਾਨ Housefull 4 ਦੇ ਡਾਇਰੈਕਟਰ ਦੀ ਪੋਸਟ ਤੋਂ ਪਿੱਛੇ ਹੱਟੇ

Updated: October 12, 2018, 7:11 PM IST
MeToo ਮੁਹਿੰਮ ਤਹਿਤ ਸਾਜਿਦ ਖਾਨ 'ਤੇ ਜਿਣਸੀ ਸ਼ੋਸ਼ਣ ਦੇ ਗੰਭੀਰ ਦੋਸ਼ ਲੱਗਣ ਤੋਂ ਬਾਅਦ ਉਨ੍ਹਾਂ ਨੇ Housefull 4 ਦੇ ਡਾਇਰੈਕਟਰ ਦੀ ਪੋਸਟ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ ਹੈ। ਸਾਜਿਦ 'ਤੇ ਇਹ ਇਲਜ਼ਾਮ ਤਿੰਨ ਵੱਖ-ਵੱਖ ਮਹਿਲਾਵਾਂ ਨੇ ਲਗਾਏ। ਸਾਜਿਦ 'ਤੇ ਇਹ ਇਲਜ਼ਾਮ ਅਦਾਕਾਰ ਰਾਸ਼ੇਲ ਵਾਈਟ, ਅਸਸਿਟੈਂਟ ਡਾਇਰੈਕਟਰ ਸਲੋਨੀ ਚੋਪੜਾ ਅਤੇ ਪੱਤਰਕਾਰ ਕਰਿਸ਼ਮਾ ਉਪਾਧਯਾਯ ਦੁਆਰਾ ਲੱਗੇ ਹਨ।

ਉਨ੍ਹਾਂ ਨੇ ਇਹ ਐਲਾਨ ਟਵਿੱਟਰ 'ਤੇ ਸਾਂਝੀ ਕੀਤੀ ਇੱਕ ਸਟੇਟਮੈਂਟ ਰਾਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਉਹ ਇਨ੍ਹਾਂ ਇਲਜ਼ਾਮਾਂ ਦੇ ਖਿਲਾਫ ਕੋਈ ਸੱਚਾ ਸਬੂਤ ਨਹੀਂ ਦੇ ਦਿੰਦੇ ਉਸ ਸਮੇਂ ਤੱਕ ਉਹ ਪਿੱਛੇ ਹੱਟ ਰਹੇ ਹਨ।

ਸਾਜਿਦ ਦਾ ਟਵੀਟ:



ਸਾਜਿਦ 'ਤੇ ਲੱਗੇ ਇਨ੍ਹਾਂ ਇਲਜ਼ਾਮਾਂ ਦੇ ਹੱਕ 'ਚ ਖੜੇ ਹੁੰਦੇ Housefull 4 ਦੇ ਲੀਡ ਅਦਾਕਾਰ ਅਕਸ਼ੇ ਕੁਮਾਰ ਨੇ ਵੀ ਫਿਲਮ ਦੇ ਪ੍ਰੋਡਿਊਸਰਾਂ ਨੂੰ ਫਿਲਮ ਦਾ ਸ਼ੂਟ ਕੈਂਸਲ ਕਰਨ ਲਈ ਕਿਹਾ। ਅਕਸ਼ੇ ਨੇ ਹਾਲ ਹੀ ਵਿੱਚ ਫਿਲਮ ਦਾ ਜੈਸਲਮੇਰ 'ਚ ਸ਼ੂਟ ਖਤਮ ਕੀਤਾ ਸੀ।

ਅਕਸ਼ੇ ਦਾ ਟਵੀਟ:



ਅਕਸ਼ੇ ਦੀ ਇਹ ਸਟੇਟਮੈਂਟ ਉਨ੍ਹਾਂ ਦੀ ਪਤਨੀ ਟਵਿੰਕਲ ਦੀ ਆਈ ਇਸ ਸਟੇਟਮੈਂਟ ਤੋਂ ਬਾਅਦ ਆਈ।

ਟਵਿੰਕਲ ਦਾ ਟਵੀਟ:

First published: October 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ