HOME » NEWS » Films

ਫਿਲਮ ਰਾਧੇ ਦੀ ਨਕਾਰਾਤਮਕ ਸਮੀਖਿਆ ਤੋਂ ਬਾਅਦ ਫਸੇ ਕੇਆਰਕੇ, ਸਲਮਾਨ ਖਾਨ ਨੇ ਕੀਤਾ ਮਾਣਹਾਨੀ ਦਾ ਕੇਸ

News18 Punjabi | TRENDING DESK
Updated: May 26, 2021, 3:27 PM IST
share image
ਫਿਲਮ ਰਾਧੇ ਦੀ ਨਕਾਰਾਤਮਕ ਸਮੀਖਿਆ ਤੋਂ ਬਾਅਦ ਫਸੇ ਕੇਆਰਕੇ, ਸਲਮਾਨ ਖਾਨ ਨੇ ਕੀਤਾ ਮਾਣਹਾਨੀ ਦਾ ਕੇਸ
ਰਾਧੇ ਦੇ ਨਕਾਰਾਤਮਕ ਰਿਵਿਊ ਖਿਲਾਫ ਸਲਮਾਨ ਨੇ ਕੀਤਾ ਕੇਕੇਆਰ 'ਤੇ ਮਾਣਹਾਨੀ ਦਾ ਕੇਸ

  • Share this:
  • Facebook share img
  • Twitter share img
  • Linkedin share img

ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਨੇ ਅਭਿਨੇਤਾ ਕਮਲ ਆਰ ਖ਼ਾਨ (ਕੇਆਰਕੇ) ਦੇ ਖ਼ਿਲਾਫ਼ ਮੁੰਬਈ ਦੀ ਅਦਾਲਤ ਵਿੱਚ ਮਾਣਹਾਨੀ ਦੀ ਸ਼ਿਕਾਇਤ ਦਾਇਰ ਕੀਤੀ ਹੈ। ਇਹ ਮਾਮਲਾ ਸਲਮਾਨ ਖ਼ਾਨ ਦੀ ਫ਼ਿਲਮ ਰਾਧੇ ਦੀ ਸਮੀਖਿਆ ਨਾਲ ਜੁੜਿਆ ਹੋਇਆ ਹੈ। ਸੋਮਵਾਰ ਨੂੰ ਸਲਮਾਨ ਖ਼ਾਨ ਦੀ ਕਾਨੂੰਨੀ ਟੀਮ ਦੀ ਤਰਫੋਂ ਕਮਲ ਆਰ ਖ਼ਾਨ ਨੂੰ ਕੀਤੀ ਸ਼ਿਕਾਇਤ ਦੇ ਸਬੰਧ ਵਿੱਚ ਇੱਕ ਨੋਟਿਸ ਭੇਜਿਆ ਗਿਆ ਹੈ।


ਨੋਟਿਸ ਦੇ ਅਨੁਸਾਰ ਸਲਮਾਨ ਖ਼ਾਨ ਦੀ ਕਾਨੂੰਨੀ ਟੀਮ ਵੀਰਵਾਰ ਨੂੰ ਸਿਵਲ ਕੋਰਟ ਦੇ ਐਡੀਸ਼ਨਲ ਸੈਸ਼ਨ ਜੱਜ ਦੇ ਸਾਹਮਣੇ ਇਸ ਮਾਮਲੇ ਦੀ ਤੁਰੰਤ ਸੁਣਵਾਈ ਲਈ ਰੈਫ਼ਰ ਕਰੇਗੀ। ਕਮਲ ਆਰ ਖ਼ਾਨ ਨੇ ਵੀ ਇਸ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਟਵੀਟ ਕਰ ਕੇ ਲਿਖਿਆ "ਪਿਆਰੇ ਸਲਮਾਨ ਖ਼ਾਨ ਇਹ ਮਾਣਹਾਨੀ ਦਾ ਕੇਸ ਤੁਹਾਡੀ ਨਿਰਾਸ਼ਾ ਦਾ ਸਬੂਤ ਹੈ। ਮੈਂ ਆਪਣੇ ਫਾਵੋਅਰਸ ਦੇ ਲਈ ਸਮੀਖਿਆ ਕਰਦਾ ਹਾਂ ਅਤੇ ਮੈਂ ਆਪਣਾ ਕੰਮ ਕਰ ਰਿਹਾ ਹਾਂ। ਮੈਨੂੰ ਆਪਣੀਆਂ ਫ਼ਿਲਮਾਂ ਦੀ ਸਮੀਖਿਆ ਕਰਨ ਤੋਂ ਰੋਕਣ ਦੀ ਬਜਾਏ, ਤੁਹਾਨੂੰ ਕੁੱਝ ਵਧੀਆ ਫ਼ਿਲਮਾਂ ਬਣਾਉਣੀਆਂ ਚਾਹੀਦੀਆਂ ਹਨ। ਮੈਂ ਸਚਾਈ ਲਈ ਲੜਦਾ ਰਹਾਂਗਾ, ਧੰਨਵਾਦ।"


ਜ਼ਿਕਰਯੋਗ ਹੈ ਕਿ ਕੇਆਰਕੇ ਆਪਣੇ ਅਲੱਗ ਅੰਦਾਜ਼ ਵਿੱਚ ਬਾਲੀਵੁੱਡ ਫ਼ਿਲਮਾਂ ਦੀ ਸਮੀਖਿਆ ਕਰਦਾ ਹੈ। ਉਸ ਨੇ ਫ਼ਿਲਮ ਰਾਧੇ ਦੀ ਵੀ ਸਮੀਖਿਆ ਕੀਤੀ। ਉਸ ਨੇ ਰਾਧੇ ਦਾ ਦੁਬਈ ਵਿੱਚ ਫ਼ਸਟ ਹਾਫ਼ ਵੇਖਣ ਤੋਂ ਬਾਅਦ ਇਸ ਦੀ ਸਮੀਖਿਆ ਕੀਤੀ। ਉਸ ਨੂੰ ਇਹ ਫ਼ਿਲਮ ਪਸੰਦ ਨਹੀਂ ਆਈ ਸੀ।

ਕੇਆਰਕੇ ਨੇ ਸਮੀਖਿਆ ਕਰਦੇ ਹੋਏ ਕਿਹਾ - ਫ਼ਸਟ ਹਾਫ਼ ਨੂੰ ਵੇਖਣ ਤੋਂ ਬਾਅਦ ਕੁੱਝ ਵੀ ਸਮਝ ਨਹੀਂ ਆਇਆ। ਕਹਾਣੀ ਕੀ ਹੈ, ਕਿਰਦਾਰ ਕੀ ਹੈ, ਕੀ ਹੋ ਰਿਹਾ ਹੈ। ਮੇਰਾ ਦਿਮਾਗ਼ ਪੂਰੀ ਤਰ੍ਹਾਂ ਘੁੰਮ ਰਿਹਾ ਹੈ। ਮੈਨੂੰ ਕੁੱਝ ਸਮਝ ਹੀ ਨਹੀਂ ਆਇਆ। ਹਾਂ ਗਾਣੇ ਤੇ ਐਕਸ਼ਨ ਆਦਿ ਠੀਕ ਹਨ, ਪਰ ਸਟੋਰੀ ਵਿੱਚ ਕੀ ਹੋ ਰਿਹਾ ਹੈ ਇਹ ਜਾਣਨ ਦਾ ਕੋਈ ਤਰੀਕਾ ਨਹੀਂ ਹੈ।। ਇੰਟਰਵਲ ਤੋਂ ਬਾਅਦ, ਮੈਂ ਥੀਏਟਰ ਦੇ ਅੰਦਰ ਨਹੀਂ ਜਾ ਪਾ ਰਿਹਾ..। ਫ਼ਿਲਮ ਰਾਧੇ ਦੀ ਗੱਲ ਕਰੀਏ ਤਾਂ ਇਹ 13 ਮਈ ਨੂੰ ਰਿਲੀਜ਼ ਹੋਈ ਸੀ। ਸਲਮਾਨ ਤੋਂ ਇਲਾਵਾ ਜੈਕੀ ਸ਼ਰਾਫ, ਦਿਸ਼ਾ ਪਾਟਨੀ ਅਤੇ ਰਣਦੀਪ ਹੁੱਡਾ ਵਰਗੇ ਸਿਤਾਰੇ ਇਸ ਫ਼ਿਲਮ ਚ ਹਨ। ਪ੍ਰਭੁਦੇਵਾ ਨੇ ਇਸ ਦਾ ਨਿਰਦੇਸ਼ਨ ਕੀਤਾ ਹੈ।





Published by: Ramanpreet Kaur
First published: May 26, 2021, 3:27 PM IST
ਹੋਰ ਪੜ੍ਹੋ
ਅਗਲੀ ਖ਼ਬਰ