HOME » NEWS » Films

ਹਮ ਦਿਲ਼ ਦੇ ਚੁੱਕੇ ਸਨਮ ਦੇ 22 ਸਾਲ,ਸਲਮਾਨ ਖਾਨ ਤੇ ਐਸਵਰਿਆ ਰਾਏ ਨੇ ਬੀਤੇ ਸਮੇਂ ਨੂੰ ਕੀਤਾ ਯਾਦ

News18 Punjabi | Trending Desk
Updated: June 19, 2021, 2:29 PM IST
share image
ਹਮ ਦਿਲ਼ ਦੇ ਚੁੱਕੇ ਸਨਮ ਦੇ 22 ਸਾਲ,ਸਲਮਾਨ ਖਾਨ ਤੇ ਐਸਵਰਿਆ ਰਾਏ ਨੇ ਬੀਤੇ ਸਮੇਂ ਨੂੰ ਕੀਤਾ ਯਾਦ
ਹਮ ਦਿਲ਼ ਦੇ ਚੁੱਕੇ ਸਨਮ ਦੇ 22 ਸਾਲ,ਸਲਮਾਨ ਖਾਨ ਤੇ ਐਸਵਰਿਆ ਰਾਏ ਨੇ ਬੀਤੇ ਸਮੇਂ ਨੂੰ ਕੀਤਾ ਯਾਦ

  • Share this:
  • Facebook share img
  • Twitter share img
  • Linkedin share img
ਮੁੰਬਈ- ਐਸ਼ਵਰੀਆ ਰਾਏ , ਸਲਮਾਨ ਖਾਨ ਤੇ ਅਜੈ ਦੇਵਗਨ ਦੀ ਫਿਲਮ ਹਮ ਦਿਲ਼ ਦੇ ਚੁੱਕੇ ਸਨਮ ਦੇ ਅੱਜ 22 ਸਾਲ ਪੂਰੇ ਹੋ ਰਹੇ ਹਨ ।ਇਸ ਮੌਕੇ ਤੇ ਜਿੱਥੇ ਆਪਣੇ ਇੰਸਟਾਗ੍ਰਾਮ ਅਕਾਂਊਟ ਤੇ ਐਸਵਰਿਆ ਰਾਏ ਨੇ ਸ਼ੂਟਿੰਗ ਦੀਆਂ ਤਸਵੀਰਾਂ ਸਾਝੀਆਂ ਕੀਤੀਆਂ ਹਨ ਉਥੇ ਹੀ ਸਲਮਾਨ ਖਾਨ ਨੇ ਸੰਜੈ ਲੀਲਾ ਭੰਸਾਲੀ ਨਾਲ਼ ਆਪਣੀ ਥ੍ਰੋਬੈਕ ਫੋਟੋਆਂ ਸੇਅਰ ਕਰ ਸ਼ੂਟਿੰਗ ਦੇ ਦਿਨਾਂ ਨੂੰ ਯਾਦ ਕੀਤਾ ਹੈ ।

ਐਸ਼ਵਰਿਆ ਰਾਏ ਨੇ ਆਪਣੀ ਸ਼ੂਟਿੰਗ ਦੀਆਂ ਕਈ ਫੋਟੋਆਂ ਸੰਜੇ ਲੀਲਾ ਭੰਸਾਲੀ ਨਾਲ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਫੋਟੋਆਂ ਨਾਲ ਐਸ਼ਵਰਿਆ ਨੇ 1999 ਦੀ ਫਿਲਮ 'ਹਮ ਦਿਲ ਦੇ ਚੁਕੇ ਸਨਮ' ਦੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਆਪਣਾ ਪਿਆਰ ਜਤਾਇਆ ਹੈ।ਐਸ਼ਵਰੀਆ ਆਪਣੀਆ ਫੋਟੋਆਂ ਵਿੱਚ ਕੈਂਪਸ਼ਨ ਵਿੱਚ ਲਿਖਦੀ ਹੈ -22 ਸਾਲ , ਹਮ ਦਿਲ਼ ਦੇ ਚੁੱਕੇ ਸਨਮ....ਮੈਨੂੰ ਪਿਆਰ ਭਰੇ ਦਿਨ ਯਾਦ ਆ ਰਹੇ ਹਨ... ਪਰ ਮੇਰੇ ਪਿਆਰੇ ਸੰਜੈ..... ਇਹ ਐਵਰਗ੍ਰੀਨ ਹਨ..... ਫਾੱਰਐਵਰ.... ਥੈਂਕਯੂ.....ਦੇਸ਼ ਦੁਨੀਆਂ ਵਿੱਚ ਸਭ ਦਰਸ਼ਕਾਂ ਤੇ ਸ਼ੁੱਭਚਿੰਤਕਾਂ ਨੂੰ..... ਇੰਨਾ ਪਿਆਰ ਦੇਣ ਲਈ ਧੰਨਵਾਦ...। ਐਸ਼ਵਰੀਆ ਹਮੇਸ਼ਾਂ ਦੀ ਤਰ੍ਹਾਂ ਇਹਨਾਂ ਫੋਟੋਆਂ ਵਿੱਚ ਖੂਬਸੂਰਤ ਦਿਖ ਰਹੀ ਹੈ । ਫੈਨਜ ਵੀ ਐਸਵਰੀਆ ਦੀ ਖੂਬਸੂਰਤੀ ਦੀ ਤਾਰੀਫ ਕਰਦੇ ਹੋਏ ਉਹਨਾਂ ਨੂੰ ਫਿਰ ਤੋਂ ਸਰਕੀਨ ਤੇ ਦੇਖਣ ਦੀ ਆਪਣੀ ਚਾਹਤ ਨੂੰ ਬਿਆਨ ਕਰ ਰਹੇ ਹਨ ।


ਇਸ ਦੇ ਨਾਲ ਹੀ ਸਲਮਾਨ ਖਾਨ ਨੇ ਆਪਣੀ ਅਤੇ ਸੰਜੇ ਲੀਲਾ ਭੰਸਾਲੀ ਦੀ ਫੋਟੋ ਵੀ ਸਾਂਝੀ ਕੀਤੀ ਅਤੇ ਲਿਖਿਆ '20 ਸਾਲ ਹੋ ਗਏ ਹਮ ਦਿਲ ਦੇ ਚੁਕੇ ਸਨਮ '। ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਦੇ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਸਨ। ਇਸ ਫੋਟੋ 'ਚ ਸਲਮਾਨ ਬਹੁਤ ਮਾਸੂਮ ਦਿਖ ਰਹੇ ਹਨ। ਫੈਨਜ ਨੇ ਲਿਖਿਆ ਕਿ ਇਸ ਫਿਲਮ ਵਿੱਚ ਭਾਈ ਸੱਚਮੁੱਚ ਦਿਲ਼ ਦੇ ਚੁੱਕੇ ਸਨ ।ਇਸ ਫਿਲਮ ਲਈ ਫੈਨਜ ਜੰਮ ਕੇ ਸਲਮਾਨ ਤਾਰੀਫ ਕਰ ਰਹੇ ਬਹਨ । 13 ਲੱਖ ਤੋਂ ਜਿਆਦਾ ਲੋਕ ਇਸ ਫੋਟੋ ਨੂੰ ਲਾਈਕ ਕਰ ਚੁੱਕੇ ਹਨ ।




ਇਸ ਦੇ ਨਾਲ ਹੀ ਅਜੈ ਦੇਵਗਨ ਨੇ ਇੰਸਟਾਗ੍ਰਾਮ ਅਤੇ ਟਵਿੱਟਰ 'ਤੇ ਵੀ ਫਿਲਮ ਨੂੰ ਸੁਪਰ ਸੈਸੰਟਿਵ ਫਿਲਮ ਦੱਸਦਿਆਂ ਲਿਖਿਆ ਹੈ ਕਿ ਸਾਨੂੰ ਨਹੀਂ ਪਤਾ ਸੀ ਕਿ ਇਹ ਫਿਲਮ ਇਤਿਹਾਸ ਰਚ ਦੇਵੇਗੀ |

ਤੁਹਾਨੂੰ ਦੱਸ ਦੇਈਏ ਕਿ ਸਲਮਾਨ ਖਾਨ ਅਤੇ ਐਸ਼ਵਰਿਆ ਰਾਏ ਪਹਿਲੀ ਵਾਰ ਫਿਲਮ 'ਹਮ ਦਿਲ ਦੇ ਚੁਕੇ ਸਨਮ' 'ਚ ਇਕੱਠੇ ਨਜ਼ਰ ਆਏ ਸਨ।
Published by: Ramanpreet Kaur
First published: June 19, 2021, 2:29 PM IST
ਹੋਰ ਪੜ੍ਹੋ
ਅਗਲੀ ਖ਼ਬਰ