Shahrukh Khan At Salman Khan Birthday Bash: ਬਾਲੀਵੁੱਡ ਦਬੰਗ ਸਲਮਾਨ ਖਾਨ (Salman Khan) ਅੱਜ ਯਾਨੀ 27 ਦਸੰਬਰ 2022 ਨੂੰ ਆਪਣਾ 57ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ 'ਭਾਈਜਾਨ' ਨੇ ਇੱਕ ਸ਼ਾਨਦਾਰ ਪਾਰਟੀ ਕੀਤੀ। ਜਿਸ 'ਚ ਫਿਲਮ ਇੰਡਸਟਰੀ ਦੀਆਂ ਕਈ ਮਸ਼ਹੂਰ ਹਸਤਿਆਂ ਸ਼ਾਮਿਲ ਹੋਈਆਂ। ਇਨ੍ਹਾਂ ਸਾਰੇ ਸਿਤਾਰਿਆਂ 'ਚ ਸਲਮਾਨ ਦੇ ਕਰੀਬੀ ਦੋਸਤ ਕਿੰਗ ਖਾਨ ਯਾਨਿ ਸ਼ਾਹਰੁਖ (Shahrukh Khan) ਵੀ ਨਜ਼ਰ ਆਏ। ਉੱਥੇ ਹੀ 'ਕਿੰਗ ਖਾਨ' ਦੇ ਆਉਂਦੇ ਹੀ ਪਾਪਰਾਜ਼ੀ 'ਚ ਹੰਗਾਮਾ ਮੱਚਾ ਦਿੱਤਾ। ਇਸ ਬਰਥ੍ਡੇ ਬਾਸ਼ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀਆਂ ਹਨ। ਜਿਨ੍ਹਾਂ ਨੂੰ ਪ੍ਰਸ਼ੰਸ਼ਕਾਂ ਵੱਲ਼ੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ...
View this post on Instagram
ਦੱਸ ਦੇਈਏ ਕਿ ਸਲਮਾਨ ਖਾਨ ਦੁਆਰਾ ਆਯੋਜਿਤ ਪਾਰਟੀ ਵਿੱਚ ਪਹੁੰਚਣ ਵਾਲੇ ਸ਼ਾਹਰੁਖ ਆਖਰੀ ਸਟਾਰ ਸੀ। ਪਰ ਉਨ੍ਹਾਂ ਦੀ ਐਂਟਰੀ ਨੇ ਸਾਰੀ ਮਹਫਿਲ ਲੁੱਟ ਲਈ। ਅਭਿਨੇਤਾ ਨੇ ਕਾਲੇ ਚਮੜੇ ਦੀ ਜੈਕੇਟ ਪਹਿਨ ਕੇ ਬਹੁਤ ਹੀ ਸ਼ਾਨਦਾਰ ਅੰਦਾਜ਼ ਵਿੱਚ ਸਲਮਾਨ ਦੇ ਜਨਮਦਿਨ ਦੀ ਪਾਰਟੀ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਸ਼ਾਹਰੁਖ ਆਪਣੇ ਜਨਮਦਿਨ ਦੀ ਪਾਰਟੀ ਤੋਂ ਬਾਹਰ ਨਿਕਲਣ ਲੱਗੇ ਤਾਂ 'ਬਰਥਡੇ ਬੁਆਏ' ਸਲਮਾਨ ਖੁਦ ਉਨ੍ਹਾਂ ਨੂੰ ਕਾਰ ਤੱਕ ਬਾਹਰ ਛੱਡਣ ਆਏ। ਦੇਖੋ ਵਾਈਰਲ ਭਿਯਾਨੀ ਦੁਆਰਾ ਸ਼ੇਅਰ ਕੀਤਾ ਗਿਆ ਇਹ ਵੀਡੀਓ...
ਵਰਕਫਰੰਟ ਦੀ ਗੱਲ ਕਰਿਏ ਤਾਂ ਸਲਮਾਨ ਖਾਨ ਬਿੱਗ ਬੌਸ 16 ਹੌਸਟ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸਦੇ ਨਾਲ ਹੀ ਸ਼ਾਹਰੁਖ ਖਾਨ ਆਪਣੀ ਫਿਲਮ ਪਠਾਨ ਨੂੰ ਲੈ ਸੁਰਖੀਆਂ ਵਿੱਚ ਬਣੇ ਹੋਏ ਹਨ। ਹਾਲਾਂਕਿ ਕਿੰਗ ਖਾਨ ਦੀ ਫਿਲਮ ਲਗਾਤਾਰ ਵਿਵਾਦਾਂ ਵਿੱਚ ਘਿਰੀ ਹੋਈ। ਉੱਥੇ ਹੀ ਪਠਾਨ ਦੇ ਗੀਤ ਝੂਮੇ ਜੋ ਪਠਾਨ ਅਤੇ ਬੇਸ਼ਰਮਰੰਗ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Birthday, Birthday special, Entertainment, Entertainment news, Salman Khan, Shahrukh, Shahrukh Khan