Sangeeta Bijlani On Salman Khan Birthday Bash: ਬਾਲੀਵੁੱਡ ਭਾਈਜਾਨ ਸਲਮਾਨ ਖਾਨ (Salman Khan) ਅੱਜ ਯਾਨਿ 27 ਦਸੰਬਰ ਨੂੰ 57ਵਾਂ ਜਨਮਦਿਨ ਮਨਾ ਰਹੇ ਹਨ। ਅਦਾਕਾਰ ਨੇ ਸੋਮਵਾਰ ਦੇਰ ਰਾਤ ਬਾਂਦਰਾ 'ਚ ਆਪਣਾ ਜਨਮਦਿਨ ਮਨਾਇਆ। ਸਲਮਾਨ ਖਾਨ ਦੀ ਜਨਮਦਿਨ ਪਾਰਟੀ ਉੱਪਰ ਫਿਲਮ ਇੰਡਸਟਰੀ ਦੇ ਕਈ ਸਿਤਾਰੇ ਸ਼ਾਮਿਲ ਹੋਏ। ਇਸ ਪਾਰਟੀ ਦਾ ਸਲਮਾਨ ਦੀ ਐਕਸ ਗਰਲਫ੍ਰੈਂਡ ਸੰਗੀਤਾ ਬਿਜਲਾਨੀ (Sangeeta Bijlani) ਵੀ ਹਿੱਸਾ ਬਣੀ। ਇਸ ਮੌਕੇ ਦੋਵਾਂ ਵਿਚਕਾਰ ਕੁਝ ਅਜਿਹਾ ਹੋਇਆ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ। ਤੁਸੀ ਵੀ ਵੇਖੋ ਇਹ ਵੀਡੀਓ...
View this post on Instagram
ਇਹ ਵੀਡੀਓ ਵਾਈਰਲ ਭਿਯਾਨੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤੀ ਹੈ। ਜਿਸ ਵਿੱਚ ਸਲਮਾਨ ਆਪਣੀ ਸਾਬਕਾ ਪ੍ਰੇਮਿਕਾ ਨੂੰ ਕਿਸ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਗੱਲ ਤੋਂ ਤੁਸੀ ਜਾਣੂ ਹੀ ਹੋਵੋਗੇ ਕਿ ਦੋਵਾਂ ਦਾ ਰਿਸ਼ਤਾ ਵਿਆਹ ਤੱਕ ਪਹੁੰਚਣ ਤੋਂ ਬਾਅਦ ਟੁੱਟ ਗਿਆ ਸੀ। ਇਸ ਪਾਰਟੀ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ 'ਚ ਸਲਮਾਨ ਦਾ ਸ਼ਾਹਰੁਖ ਨੂੰ ਗਲੇ ਲਗਾਉਣ ਅਤੇ ਸੰਗਤੀ ਬਿਜਲਾਨੀ ਨੂੰ ਚੁੰਮਣ ਦਾ ਵੀਡੀਓ ਲਾਈਮਲਾਈਟ 'ਚ ਹੈ। ਇਸ ਵੀਡੀਓ ਨੂੰ ਲੋਕ ਬੇਹੱਦ ਪਸੰਦ ਕਰ ਰਹੇ ਹਨ। ਇੱਕ ਨੇ ਕਮੈਂਟ ਕਰ ਲਿਖਿਆ- ਹੇ ਮੇਰੇ ਰੱਬ, ਦੋ ਸਾਬਕਾ ਪ੍ਰੇਮੀ... ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਦੇ ਦਿਮਾਗ ਵਿੱਚ ਕੀ ਆਇਆ ਹੋਵੇਗਾ, ਦੋਵੇਂ ਲਗਭਗ ਵਿਆਹੇ ਹੋਏ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Birthday, Birthday special, Bollywood, Entertainment, Entertainment news, Salman Khan