Home /News /entertainment /

ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਪਿੱਛੋਂ ਬੁਲੇਟਪਰੂਫ ਗੱਡੀ ਦਾ ਸਹਾਰਾ, ਵੇਖੋ Video

ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਪਿੱਛੋਂ ਬੁਲੇਟਪਰੂਫ ਗੱਡੀ ਦਾ ਸਹਾਰਾ, ਵੇਖੋ Video

ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਪਿੱਛੋਂ ਬੁਲੇਟਪਰੂਫ ਗੱਡੀ ਦਾ ਸਹਾਰਾ, ਵੇਖੋ Video

ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਪਿੱਛੋਂ ਬੁਲੇਟਪਰੂਫ ਗੱਡੀ ਦਾ ਸਹਾਰਾ, ਵੇਖੋ Video

ਜਾਨੋਂ ਮਾਰਨ ਦੀਆਂ ਧਮਕੀਆਂ ਦੇ ਵਿਚਕਾਰ, ਸਲਮਾਨ ਖਾਨ(Salman Khan) ਨੂੰ ਹਾਲ ਹੀ ਵਿੱਚ ਆਪਣੀ ਬੁਲੇਟਪਰੂਫ ਗੱਡੀ (bulletproof vehicle) ਵਿੱਚ ਮੁੰਬਈ ਹਵਾਈ ਅੱਡੇ 'ਤੇ ਦਾਖਲ ਹੁੰਦੇ ਦੇਖਿਆ ਗਿਆ।

  • Share this:
    Salman Khan Spotted In Bulletproof Car: ਬਾਲੀਵੁੱਡ ਸਟਾਰ ਸਲਮਾਨ ਖਾਨ (Salman Khan) ਨੂੰ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ (Salim Khan )ਨੂੰ ਹਾਲ ਹੀ ਦੇ ਵਿੱਚ ਜਾਨੋ ਮਾਰਨ ਦੀਆਂ ਧਮਕੀਆਂ ਮਿਲਣ ਕਾਰਨ ਚਿੰਤਾਜਨਕ ਸਮਾਂ ਸੀ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਨੇ ਆਪਣੀ ਸੁਰੱਖਿਆ ਲਈ ਅਸਲਾ ਲਾਇਸੈਂਸ (firearm license) ਲਈ ਅਰਜ਼ੀ ਦਾਇਰ ਕੀਤੀ ਹੈ। ਲਾਰੈਂਸ ਬਿਸ਼ਨੋਈ ਗੈਂਗ (Lawrence Bishnoi gang) ਵੱਲੋਂ ਅਦਾਕਾਰ ਨੂੰ ਧਮਕੀ ਦੇਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ। ਹਾਲ ਹੀ ਦੇ ਵਿੱਚ, ਸਲਮਾਨ ਨੂੰ ਆਪਣੀ ਕਥਿਤ ਤੌਰ 'ਤੇ ਬੁਲੇਟਪਰੂਫ ਗੱਡੀ (bulletproof vehicle)'ਚ ਮੁੰਬਈ ਏਅਰਪੋਰਟ 'ਤੇ ਦਾਖਲ ਹੁੰਦੇ ਦੇਖਿਆ ਗਿਆ ਹੈ। ਟੋਇਟਾ ਲੈਂਡ ਕਰੂਜ਼ਰ (Toyota Land Cruiser), ਜਿਸ 'ਚ ਉਹ ਸਫਰ ਕਰਦੇ ਨਜ਼ਰ ਆਏ ਸਨ, ਦੀ ਕੀਮਤ 1.5 ਕਰੋੜ ਰੁਪਏ ਹੈ ਅਤੇ ਇਸ ਨੂੰ ਸਭ ਤੋਂ ਸੁਰੱਖਿਅਤ ਵਾਹਨਾਂ 'ਚੋਂ ਇਕ ਕਿਹਾ ਜਾਂਦਾ ਹੈ।

    ਐਕਟਰ ਨੇ ਸਖਤ ਸੁਰੱਖਿਆ ਦੇ ਵਿਚਕਾਰ ਇੱਕ ਸ਼ਾਨਦਾਰ ਐਂਟਰੀ ਕੀਤੀ। ਦੇਖੋ ਵੀਡੀਓ :



     
     

     

     


    View this post on Instagram


     

     

     

     

    A post shared by Viral Bhayani (@viralbhayani)






    ਉਸਦੇ ਪ੍ਰਸ਼ੰਸਕ ਉਸਦੇ ਸਵੈਗ ਬਾਰੇ ਗੱਲ ਕਰਨ ਲਈ ਕਮੈਂਟ ਸੈਕਸ਼ਨ ਵਿੱਚ ਕਾਫੀ ਕੁਝ ਲਿਖਦੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ, "ਬਹੁਤ handsome ਲੱਗ ਰਹੇ ਹੋ 😍😍😍....ਉਫ਼ " ਜਦਕਿ ਦੂਜੇ ਨੇ ਲਿਖਿਆ, "ਅਲਗ ਹੀ ਸਵੈਗ ਹੈ ਇੰਕਾ ਤੋ"।

    ਮੁੰਬਈ ਪੁਲਿਸ ਨੇ ਕਿਹਾ ਹੈ ਕਿ ਇਸ ਦੌਰਾਨ ਸਲਮਾਨ ਖਾਨ ਨੂੰ ਅਸਲ ਵਿੱਚ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਇੱਕ ਹਥਿਆਰ ਦਾ ਲਾਇਸੈਂਸ ਜਾਰੀ ਕੀਤਾ ਗਿਆ ਹੈ। ਜੂਨ ਵਿੱਚ, ਸਲਮਾਨ ਖਾਨ ਅਤੇ ਉਸਦੇ ਪਿਤਾ, ਸਕਰੀਨਪਲੇ ਲੇਖਕ ਸਲੀਮ ਖਾਨ ਨੂੰ ਇੱਕ ਚਿੱਠੀ ਮਿਲੀ ਸੀ ਜਿਸ ਵਿੱਚ ਧਮਕੀ ਦਿੱਤੀ ਗਈ ਸੀ ਕਿ ਪਿਓ-ਪੁੱਤ ਦੀ ਜੋੜੀ ਦਾ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹਾਲ ਹੋਵੇਗਾ, ਜਿਸ ਨੂੰ ਮਈ ਵਿੱਚ ਮਾਰਿਆ ਗਿਆ ਸੀ।

    ਇਹ ਉਦੋਂ ਹੋਇਆ ਹੈ ਜਦੋਂ ਸਲਮਾਨ ਖਾਨ ਨੇ ਕੁਝ ਹਫ਼ਤੇ ਪਹਿਲਾਂ ਦੱਖਣੀ ਮੁੰਬਈ ਵਿੱਚ ਨਵ-ਨਿਯੁਕਤ ਮੁੰਬਈ ਪੁਲਿਸ ਕਮਿਸ਼ਨਰ ਵਿਵੇਕ ਫਾਂਸਾਲਕਰ ਦੇ ਦਫ਼ਤਰ ਵਿੱਚ ਮੁਲਾਕਾਤ ਕੀਤੀ ਸੀ। ਜਦੋਂ ਕਿ ਸਲਮਾਨ ਨੇ ਕਿਹਾ ਕਿ ਉਹ ਕਮਿਸ਼ਨਰ ਨੂੰ ਮਿਲਣ ਗਿਆ ਸੀ ਅਤੇ "ਪੁਰਾਣਾ ਦੋਸਤ" ਹੋਣ ਕਾਰਨ ਵਧਾਈ ਦੇਣ ਗਿਆ ਸੀ। ਪਰ ਰਿਪੋਰਟ ਮਿਲੀ ਇਹ ਵੀ ਮਿਲੀ ਸੀ ਕਿ ਸਲਮਾਨ ਨੇ ਅਸਲਾ ਲਾਇਸੈਂਸ ਲਈ ਅਰਜ਼ੀ ਦਿੱਤੀ ਸੀ।

    ਇਸ ਦੌਰਾਨ, ਕੰਮ ਦੇ ਮੋਰਚੇ 'ਤੇ, ਸਲਮਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਬਹੁਤ ਉਤਸ਼ਾਹਿਤ ਛੱਡ ਦਿੱਤਾ ਹੈ ਕਿਉਂਕਿ ਉਸਨੇ ਇੱਕ ਸੂਖਮ ਸੰਕੇਤ ਛੱਡ ਦਿੱਤਾ ਹੈ ਕਿ ਉਹ ਜਲਦੀ ਹੀ ਅਨੀਸ ਬਜ਼ਮੀ (Anees Bazmee) ਨਾਲ ਨੋ ਐਂਟਰੀ (No Entry) ਦੇ ਸੀਕਵਲ ਦੀ ਸ਼ੂਟਿੰਗ ਸ਼ੁਰੂ ਕਰੇਗਾ। ਉਹ ਇਸ ਸਮੇਂ ਟਾਈਗਰ 3 (Tiger 3) ਦੀ ਸ਼ੂਟਿੰਗ ਕਰ ਰਿਹਾ ਹੈ। ਅਭਿਨੇਤਾ ਕੋਲ ਕਭੀ ਈਦ ਕਭੀ ਦੀਵਾਲੀ (Kabhi Eid Kabhi Diwali) ਅਤੇ ਸ਼ਾਹਰੁਖ ਖਾਨ ਦੀ ਪਠਾਨ (Pathan) ਵਿੱਚ ਇੱਕ ਕੈਮਿਓ ਵੀ ਹੈ। ਸਲਮਾਨ ਚਿਰੰਜੀਵੀ ਦੇ ਗੌਡਫਾਦਰ ਨਾਲ ਦੱਖਣ (South) ਵਿੱਚ ਡੈਬਿਊ ਕਰ ਰਹੇ ਹਨ।
    Published by:Tanya Chaudhary
    First published:

    Tags: Bollywood, Entertainment news, Lawrence Bishnoi, Salman Khan

    ਅਗਲੀ ਖਬਰ