Munnabhai: ਸੰਜੇ ਦੱਤ ਅਤੇ ਅਰਸ਼ਦ ਵਾਰਸੀ ਦੀ ਜੋੜੀ ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਜੋੜੀ ਵਿੱਚੋਂ ਇੱਕ ਹੈ। ਜਦੋਂ ਵੀ ਇਹ ਦੋਵੇਂ ਕਲਾਕਾਰ ਵੱਡੇ ਪਰਦੇ 'ਤੇ ਇਕੱਠੇ ਆਏ ਹਨ ਤਾਂ ਦਰਸ਼ਕ ਹੱਸਣ ਲਈ ਮਜਬੂਰ ਹੋਏ ਹਨ। ਸੁਪਰਹਿੱਟ ਫ੍ਰੈਂਚਾਇਜ਼ੀ 'ਮੁੰਨਾਭਾਈ' ਦੀ ਇਸ ਜੋੜੀ ਦੇ ਪ੍ਰਸ਼ੰਸਕਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਲਦ ਹੀ ਦਰਸ਼ਕ 'ਮੁੰਨਾ' ਅਤੇ 'ਸਰਕਟ' ਦੀ ਇਸ ਜੋੜੀ ਨੂੰ ਇੱਕ ਵਾਰ ਫਿਰ ਵੱਡੇ ਪਰਦੇ 'ਤੇ ਦੇਖਣਗੇ।
ਫਿਲਮ ਕ੍ਰਿਟਿਕ ਤਰਨ ਆਦਰਸ਼ ਨੇ ਅਰਸ਼ਦ ਵਾਰਸੀ ਅਤੇ ਸੰਜੇ ਦੱਤ ਦੀ ਆਉਣ ਵਾਲੀ ਫਿਲਮ ਦਾ ਪੋਸਟਰ ਇੰਸਟਾਗ੍ਰਾਮ 'ਤੇ ਸ਼ੇਅਰ ਕਰਕੇ ਇਹ ਖੁਸ਼ਖਬਰੀ ਦਿੱਤੀ ਹੈ। ਇਸ ਪੋਸਟਰ 'ਚ 'ਮੁੰਨਾ' ਅਤੇ 'ਸਰਕਟ' ਦੋਵੇਂ ਕੈਦੀ ਦੇ ਕੱਪੜਿਆਂ 'ਚ ਜੇਲ 'ਚ ਬੰਦ ਨਜ਼ਰ ਆ ਰਹੇ ਹਨ। ਇਸ ਫਿਲਮ ਦੇ ਟਾਈਟਲ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ। ਸੰਜੇ ਦੱਤ ਇਸ ਅਨਟਾਈਟਲ ਫਿਲਮ ਦਾ ਨਿਰਮਾਣ ਕਰਨ ਜਾ ਰਹੇ ਹਨ ਅਤੇ ਇਸ ਦਾ ਨਿਰਦੇਸ਼ਨ ਸਿਧਾਂਤ ਸਚਦੇਵ ਕਰਨਗੇ। ਇਹ ਫਿਲਮ 2023 'ਚ ਰਿਲੀਜ਼ ਹੋਵੇਗੀ। ਦੱਸ ਦੇਈਏ ਕਿ ਇਹ ਦੋਵੇਂ ਕਲਾਕਾਰ ਸਾਲ 2007 'ਚ ਫਿਲਮ 'ਧਮਾਲ' 'ਚ ਨਜ਼ਰ ਆਏ ਸਨ। ਅਜਿਹੇ 'ਚ ਕਰੀਬ 16 ਸਾਲ ਬਾਅਦ ਦੋਵੇਂ ਇਕ ਵਾਰ ਫਿਰ ਸਕ੍ਰੀਨ ਸ਼ੇਅਰ ਕਰਨਗੇ।
ਸੰਜੇ ਦੱਤ ਨੇ ਪੋਸਟਰ ਕੀਤਾ ਸ਼ੇਅਰ
ਸੰਜੇ ਦੱਤ ਨੇ ਵੀ ਇਸ ਫਿਲਮ ਦਾ ਪੋਸਟਰ ਆਪਣੀ ਸੋਸ਼ਲ ਸਾਈਟ 'ਤੇ ਸ਼ੇਅਰ ਕੀਤਾ ਹੈ। ਅਨਟਾਈਟਲ ਫਿਲਮ ਦਾ ਪੋਸਟਰ ਸ਼ੇਅਰ ਕਰਦੇ ਹੋਏ ਸੰਜੇ ਦੱਤ ਨੇ ਇੰਸਟਾਗ੍ਰਾਮ 'ਤੇ ਲਿਖਿਆ, ''ਅਸੀਂ ਇਸ ਦੇ ਇਕੱਠੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ, ਪਰ ਹੁਣ ਇਹ ਇੰਤਜ਼ਾਰ ਆਖਿਰਕਾਰ ਖਤਮ ਹੋ ਗਿਆ ਹੈ। ਮੈਂ ਆਪਣੇ ਦੋਸਤ ਅਰਸ਼ਦ ਵਾਰਸੀ ਨਾਲ ਨਵੀਂ ਫਿਲਮ ਲੈ ਕੇ ਆ ਰਿਹਾ ਹਾਂ। ਇਸ ਫਿਲਮ ਨੂੰ ਤੁਹਾਡੇ ਤੱਕ ਲਿਆਉਣ ਲਈ ਇੰਤਜ਼ਾਰ ਨਹੀਂ ਕਰ ਸਕਦਾ।" ਸੰਜੇ ਦੇ ਇਸ ਐਲਾਨ ਤੋਂ ਬਾਅਦ ਪ੍ਰਸ਼ੰਸਕ ਕਾਫੀ ਖੁਸ਼ ਹੋ ਗਏ ਹਨ।
ਦਰਸ਼ਕ ਅੱਜ ਵੀ 'ਮੁੰਨਾ' ਅਤੇ 'ਸਰਕਟ' ਨੂੰ ਨਹੀਂ ਭੁੱਲੇ ਹਨ
ਸੰਜੇ ਦੱਤ ਅਤੇ ਅਰਸ਼ਦ ਵਾਰਸੀ ਦੀ ਜੋੜੀ ਰਾਜਕੁਮਾਰ ਹਿਰਾਨੀ ਦੀ ਸੁਪਰਹਿੱਟ ਫ੍ਰੈਂਚਾਇਜ਼ੀ 'ਮੁੰਨਾ ਭਾਈ' 'ਚ ਨਜ਼ਰ ਆਈ ਸੀ। 2003 ਵਿੱਚ ਰਿਲੀਜ਼ ਹੋਈ ਫਿਲਮ ‘ਮੁੰਨਾ ਭਾਈ ਐਮਬੀਬੀਐਸ’ ਅਤੇ 2006 ਵਿੱਚ ਰਿਲੀਜ਼ ਹੋਈ ਫਿਲਮ ‘ਲਗੇ ਰਹੋ ਮੁੰਨਾ ਭਾਈ’ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਨ੍ਹਾਂ ਦੋਵਾਂ ਫਿਲਮਾਂ ਨੇ ਅਰਸ਼ਦ ਵਾਰਸੀ ਦੇ ਨਾਲ-ਨਾਲ ਬੋਮਨ ਇਰਾਨੀ ਦੀ ਕਿਸਮਤ ਬਦਲ ਦਿੱਤੀ। ਇਨ੍ਹਾਂ ਦੋਵਾਂ ਫ਼ਿਲਮਾਂ ਨੂੰ ਦਰਸ਼ਕ ਅੱਜ ਵੀ ਭੁੱਲ ਨਹੀਂ ਸਕੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Arshad Warsi, Bollywood, Entertainment news, Movies, Sanjay Dutt