'Munna Bhai MBBS' 'ਚ ਸੰਜੇ ਦੱਤ ਨਾਲ ਕੰਮ ਕਰਨ ਵਾਲਾ ਇਹ ਅਦਾਕਾਰ ਹੈ ਪਿਛਲੇ 3 ਸਾਲਾਂ ਤੋਂ ਗਾਇਬ, ਪੁਲਿਸ ਨੂੰ ਨਹੀਂ ਮਿਲ ਰਿਹੈ ਕੋਈ ਸੁਰਾਗ


Updated: January 17, 2019, 12:14 PM IST
'Munna Bhai MBBS' 'ਚ ਸੰਜੇ ਦੱਤ ਨਾਲ ਕੰਮ ਕਰਨ ਵਾਲਾ ਇਹ ਅਦਾਕਾਰ ਹੈ ਪਿਛਲੇ 3 ਸਾਲਾਂ ਤੋਂ ਗਾਇਬ, ਪੁਲਿਸ ਨੂੰ ਨਹੀਂ ਮਿਲ ਰਿਹੈ ਕੋਈ ਸੁਰਾਗ
ਵਿਸ਼ਾਲ ਠੱਕਰ

Updated: January 17, 2019, 12:14 PM IST
ਸੰਜੇ ਦੱਤ ਦੀ ਫਿਲਮ 'ਮੁੰਨਾਬਾਈ ਐੱਮ. ਬੀ. ਬੀ. ਐੱਸ.' 'ਚ ਵਰੁਣ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਵਿਸ਼ਾਲ ਠੱਕਰ ਪਿਛਲੇ 3 ਸਾਲ ਤੋਂ ਗਾਇਬ ਹਨ। ਗੁਮਸ਼ੁਦਾ ਦੀ ਰਿਪੋਰਟ ਤੋਂ ਬਾਅਦ ਮੁੰਬਈ ਪੁਲਸ ਹੁਣ ਤੱਕ ਵਿਸ਼ਾਲ ਬਾਰੇ ਜਾਣਕਾਰੀ ਹਾਸਿਲ ਨਹੀਂ ਕਰ ਪਾਈ। ਖਬਰਾਂ ਮੁਤਾਬਕ 31 ਦਸੰਬਰ 2015 ਦੀ ਰਾਤ ਲਗਭਗ ਸਾਢੇ 10 ਵਜੇ ਵਿਸ਼ਾਲ ਠੱਕਰ ਆਪਣੇ ਮਾਂ ਦੁਰਗਾ ਤੋਂ 500 ਰੁਪਏ ਲੈ ਕੇ 'ਸਟਾਰ ਵਾਰਸ : ਦਿ ਫੋਰਸ ਅਵੇਕੇਨਸ' ਫਿਲਮ ਦੇਖਣ ਲਈ ਫਲੈਟ ਤੋਂ ਨਿਕਲਿਆ। ਦੇਰ ਰਾਤ ਕਰੀਬ 1 ਵਜੇ ਵਿਸ਼ਾਲ ਨੇ ਆਪਣੇ ਪਿਤਾ ਮਹਿੰਦਰ ਨੂੰ ਇਕ ਮੈਸੇਜ ਕੀਤਾ ਕਿ ਮੈਂ ਪਾਰਟੀ 'ਚ ਜਾ ਰਿਹਾ ਹਾਂ ਕੱਲ ਆਵਾਂਗਾ। ਇਸ ਤੋਂ ਬਾਅਦ ਅਗਲੀ ਸਵੇਰੇ ਤੋਂ ਵਿਸ਼ਾਲ ਠੱਕਰ ਗਾਇਬ ਹੋ ਗਏ।

ਵਿਸ਼ਾਲ ਠੱਕਰ ਦੇ ਘਰਵਾਲੇ ਉਸ ਨੂੰ ਵਿਸ਼ੂ ਬੁਲਾਉਂਦੇ ਸਨ ਜੋ ਹੁਣ ਕਰੀਬ 33 ਸਾਲ ਦਾ ਹੋ ਗਿਆ ਹੋਵੇਗਾ। ਵਿਸ਼ਾਲ ਦੀ ਮਾਂ ਦੁਰਗਾ ਕਹਿਣਾ ਹੈ ਕਿ ਮੈਨੂੰ ਨਹੀਂ ਪਤਾ ਕਿ ਮੇਰੇ ਬੇਟੇ ਨਾਲ ਕੀ ਹੋਇਆ? 3 ਸਾਲ ਨਿਕਲ ਜਾਣ ਤੋਂ ਬਾਅਦ ਵੀ ਹੁਣ ਤੱਕ ਕੁਝ ਵੀ ਨਵਾਂ ਅਪਡੇਟ ਦੇਖਣ ਨੂੰ ਨਹੀਂ ਮਿਲਿਆ। 'ਮੁੰਨਾਬਾਈ ਐੱਮ. ਬੀ. ਬੀ. ਐੱਸ.' ਫਿਲਮ ਵਿਚ ਵਿਸ਼ਾਲ ਆਪਣੇ 7 ਮਿੰਟ ਦੇ ਰੋਲ ਦੇ ਲਈ ਫੇਮਸ ਹੋਇਆ ਸੀ। ਇਸ ਤੋਂ ਬਾਅਦ ਵਿਸ਼ਾਲ ਠੱਕਰ ਨੇ ਸਾਲ 2005 'ਚ ਟੈਂਗੋ ਚਾਰਲੀ ਅਤੇ ਪਾਪੂਲਰ ਟੀ.ਵੀ. ਸ਼ੋਅ 'ਤਾਰਕ ਮਿਹਤਾ ਕਾ ਉਲਟਾ ਚਸ਼ਮਾ' 'ਚ ਵੀ ਕੰਮ ਕੀਤਾ। ਪੁਲਸ ਦਾ ਕਹਿਣਾ ਹੈ ਕਿ ਉਸ ਦੀ ਗਰਲਫਰੈਂਡ ਮੁਤਾਬਕ ਵਿਸ਼ਾਲ ਨੂੰ 1 ਜਨਵਰੀ 2016 ਨੂੰ ਸਵੇਰੇ ਕਰੀਬ 11:45 ਵਜੇ ਗੋੜ ਪੰਡਰ ਰੋਡ ਤੇ ਦੇਖਿਆ ਗਿਆ ਸੀ।

ਜਦੋਂ ਉਸ ਨੇ ਸ਼ੂਟਿੰਗ ਲਈ ਅੰਧੇਰੀ ਜਾਣ ਲਈ ਆਟੋ ਰਿਕਸ਼ਾ ਲਿਆ ਸੀ। ਇਸ ਤੋਂ ਬਾਅਦ ਕਰੀਬ ਦੁਪਿਹਰ 12:10 ਵਜੇ ਆਪਣੇ ਫੇਸਬੁੱਕ ਤੇ ਹੈਪੀ ਨਿਊ ਯੀਅਰ ਦਾ ਪੋਸਟ ਲਿਖਿਆ ਸੀ। ਕੁਝ ਹੀ ਮਿੰਟ 'ਚ ਵਿਸ਼ਾਲ ਠੱਕਰ ਦਾ ਫੋਨ ਸਵਿੱਚ ਆਫ ਵੀ ਹੋ ਗਿਆ। ਫਿਲਹਾਲ ਇਸ ਤੋਂ ਬਾਅਦ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ ਹੈ।
ਜਾਣਕਾਰੀ ਅਨੁਸਾਰ ਨਾ ਤਾਂ ਹਸਪਤਾਲ ਵਿਚ ਕੋਈ ਰਿਪੋਰਟ ਮਿਲੀ ਅਤੇ ਨਾ ਹੀ ਪੁਲਸ ਨੂੰ ਕੋਈ ਸੁਰਾਗ ਮਿਲ ਸਕਿਆ।ਹੁਣ ਤੱਕ ਬੈਂਕ ਅਕਾਊਂਟ ਤੋਂ ਵੀ ਟ੍ਰਾਂਜੈਕਸ਼ਨ ਦੇਖਣ ਨੂੰ ਨਹੀਂ ਮਿਲਿਆ। ਮੁਲੁੰਡ ਪੁਲਸ ਸਟੇਸ਼ਨ ਦੇ ਸਾਬਕਾ ਇਨਵੈਸਟੀਗੇਸ਼ਨ ਅਫਸਰ ਮਹਿੰਦਰ ਪੁਰੀ ਅਨੁਸਾਰ ਕੰਪਲੇਨ ਤੋਂ ਬਾਅਦ ਸਭ ਤੋਂ ਪਹਿਲਾਂ ਅਸੀਂ ਵਿਸ਼ਾਲ ਦੀ ਗਰਲਫਰੈਂਡ ਨਾਲ ਗੱਲਬਾਤ ਕੀਤੀ ਪਰ ਉਸਦੇ ਬਿਆਨ ਤੋਂ ਵੀ ਕੋਈ ਸੁਰਾਗ ਨਹੀਂ ਮਿਲ ਸਕਿਆ।
First published: January 17, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...