Sapna Chaudhary: ਸਪਨਾ ਦੇ ਇਸ ਗੀਤ ਨੇ ਮਚਾਈ ਸੰਗੀਤ ਇੰਡਸਟਰੀ 'ਚ ਹਲਚਲ, 32 ਕਰੋੜ ਤੋਂ ਵੀ ਵੱਧ ਵਾਰ ਵੇਖਿਆ

Sapna Choudhry New Song: ਹਰ ਸੰਗੀਤ ਪ੍ਰੇਮੀ ਦੀ ਆਪਣੀ ਪਸੰਦ ਹੁੰਦੀ ਹੈ ਕਿਸੇ ਨੂੰ ਕੋਈ ਕਲਾਕਾਰ ਪਸੰਦ ਹੁੰਦਾ ਤੇ ਕਿਸੇ ਨੂੰ ਕੋਈ। ਪਰ ਜਦੋਂ ਗੱਲ ਸਪਨਾ ਚੌਧਰੀ ਦੀ ਹੋਵੇ ਤਾਂ ਲੋਕ ਸਪਨਾ ਚੌਧਰੀ (Sapna Chaudhary) ਦੇ ਹਰਿਆਣਵੀ ਗੀਤਾਂ (Haryanvi Songs) ਅਤੇ ਉਸ ਦੇ ਡਾਂਸ ਦੇ ਦੀਵਾਨੇ ਹਨ। ਅਕਸਰ ਲੋਕ ਯੂਟਿਊਬ 'ਤੇ ਉਸ ਦੇ ਡਾਂਸ ਅਤੇ ਗੀਤਾਂ ਦਾ ਆਨੰਦ ਲੈਂਦੇ ਸਨ।

  • Share this:
Sapna Choudhry New Song: ਹਰ ਸੰਗੀਤ ਪ੍ਰੇਮੀ ਦੀ ਆਪਣੀ ਪਸੰਦ ਹੁੰਦੀ ਹੈ ਕਿਸੇ ਨੂੰ ਕੋਈ ਕਲਾਕਾਰ ਪਸੰਦ ਹੁੰਦਾ ਤੇ ਕਿਸੇ ਨੂੰ ਕੋਈ। ਪਰ ਜਦੋਂ ਗੱਲ ਸਪਨਾ ਚੌਧਰੀ ਦੀ ਹੋਵੇ ਤਾਂ ਲੋਕ ਸਪਨਾ ਚੌਧਰੀ (Sapna Chaudhary) ਦੇ ਹਰਿਆਣਵੀ ਗੀਤਾਂ (Haryanvi Songs) ਅਤੇ ਉਸ ਦੇ ਡਾਂਸ ਦੇ ਦੀਵਾਨੇ ਹਨ। ਅਕਸਰ ਲੋਕ ਯੂਟਿਊਬ 'ਤੇ ਉਸ ਦੇ ਡਾਂਸ ਅਤੇ ਗੀਤਾਂ ਦਾ ਆਨੰਦ ਲੈਂਦੇ ਸਨ। ਸਪਨਾ ਜਿਨ੍ਹਾਂ ਗੀਤਾਂ ਰਾਹੀਂ ਮਸ਼ਹੂਰ ਹੋਈ, ਉਹ ਬੇਸ਼ੱਕ ਹਰਿਆਣਵੀ ਹਨ ਪਰ ਉਸ ਦੇ ਡਾਂਸ ਦੇ ਪ੍ਰਸ਼ੰਸਕ ਦੇਸ਼ ਹੀ ਨਹੀਂ ਵਿਦੇਸ਼ਾਂ 'ਚ ਵੀ ਹਨ।

ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਫੈਨ ਫਾਲੋਇੰਗ ਕਾਫੀ ਜ਼ਬਰਦਸਤ ਹੈ। ਲੋਕਾਂ 'ਚ ਉਨ੍ਹਾਂ ਦਾ ਇੰਨਾ ਕ੍ਰੇਜ਼ ਹੈ ਕਿ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਪੁਰਾਣੇ ਵੀਡੀਓ ਵੀ ਵਾਇਰਲ ਹੋ ਜਾਂਦੇ ਹਨ। ਸਪਨਾ ਦੇ ਨਵੇਂ ਗੀਤ ਹੋਣ ਜਾਂ ਪੁਰਾਣੇ ਲੋਕ ਉਨ੍ਹਾਂ ਗੀਤਾਂ ਨੂੰ ਨਾ ਸਿਰਫ ਦੇਖਦੇ ਹਨ ਸਗੋਂ ਡਾਂਸ ਵੀ ਕਰਦੇ ਹਨ। ਚਾਹੇ ਉਹ ਸੋਸ਼ਲ ਮੀਡੀਆ 'ਤੇ ਸਪਨਾ ਚੌਧਰੀ ਦੇ ਡਾਂਸ ਦੀ ਵੀਡੀਓ ਕਲਿੱਪ ਹੋਵੇ ਜਾਂ ਯੂਟਿਊਬ 'ਤੇ ਉਸ ਦੇ ਪੂਰੇ ਗੀਤਾਂ ਦੇ ਡਾਂਸ ਦੀ ਵੀਡੀਓ ਹੋਵੇ, ਪ੍ਰਸ਼ੰਸਕ ਉਸ ਨੂੰ ਦੇਖਦੇ ਹੀ ਰਹਿੰਦੇ ਹਨ।

ਹਾਲਾਂਕਿ ਸਪਨਾ ਦੇ ਕਈ ਗੀਤ ਹਿੱਟ ਹੋਏ ਹਨ ਪਰ ਇੱਕ ਗੀਤ ਅਜਿਹਾ ਵੀ ਹੈ ਜਿਸ ਨੂੰ ਲੋਕ ਖੂਬ ਸੁਣਦੇ ਹਨ। ਸਪਨਾ ਦੇ ਸੁਪਰਹਿੱਟ ਹਰਿਆਣਵੀ ਗੀਤ 'ਗਜਬਨ ਪਾਣੀ ਨੇ ਚਲੀ' ਨੂੰ ਯੂ-ਟਿਊਬ 'ਤੇ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਹਰਿਆਣਾ ਦੀ ਦੇਸੀ ਕੁਈਨ ਸਪਨਾ ਚੌਧਰੀ ਜ਼ੋਰਦਾਰ ਡਾਂਸ ਕਰ ਰਹੀ ਹੈ। ਇਸ ਡਾਂਸ ਵੀਡੀਓ ਨੂੰ ਹੁਣ ਤੱਕ 32 ਕਰੋੜ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਇਸ ਨੂੰ ਅੰਤਰਾ ਰਿਕਾਰਡਸ ਨਾਂ ਦੇ ਚੈਨਲ ਵੱਲੋਂ ਯੂਟਿਊਬ 'ਤੇ ਅਪਲੋਡ ਕੀਤਾ ਗਿਆ ਹੈ। ਵੀਡੀਓ 'ਚ ਭੀੜ ਨੂੰ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਪਨਾ ਦਾ ਕਿੰਨਾ ਕ੍ਰੇਜ਼ ਹੈ। ਸਪਨਾ ਚੌਧਰੀ ਦੀ ਇੱਕ ਝਲਕ ਦੇਖਣ ਲਈ ਭੀੜ ਬੇਤਾਬ ਨਜ਼ਰ ਆਉਂਦੀ ਰਹੀ ਹੈ। ਦੱਸ ਦੇਈਏ ਕਿ ਸਪਨਾ ਚੌਧਰੀ ਦੇ ਡਾਂਸ ਸ਼ੋਅ ਇੰਨੇ ਹਿੱਟ ਹੁੰਦੇ ਹਨ ਕਿ ਬਾਲੀਵੁੱਡ ਅਦਾਕਾਰ ਵੀ ਉਨ੍ਹਾਂ ਦੇ ਸਾਹਮਣੇ ਫਿੱਕੇ ਨਜ਼ਰ ਆਉਂਦੇ ਹਨ।

ਸਪਨਾ ਚੌਧਰੀ ਜਿਸ ਤਰ੍ਹਾਂ ਆਪਣੇ ਡਾਂਸ ਅਤੇ ਪਰਸਨੈਲਿਟੀ ਨੂੰ ਸਭ ਦੇ ਸਾਹਮਣੇ ਰੱਖਦੀ ਹੈ, ਹਰ ਕੋਈ ਉਨ੍ਹਾਂ ਨੂੰ ਕਾਪੀ ਕਰਨਾ ਚਾਹੁੰਦਾ ਹੈ। ਇਹੀ ਕਾਰਨ ਹੈ ਕਿ ਸਪਨਾ ਚੌਧਰੀ ਦੀਆਂ ਜੋ ਵੀ ਵੀਡੀਓਜ਼ ਸੋਸ਼ਲ ਮੀਡੀਆ 'ਤੇ ਅਪਲੋਡ ਹੁੰਦੀਆਂ ਹਨ, ਉਹ ਤੁਰੰਤ ਹਿੱਟ ਹੋ ਜਾਂਦੀਆਂ ਹਨ।
Published by:Krishan Sharma
First published: