Amar Noori Shared Video: ਅਦਾਕਾਰਾ ਅਤੇ ਗਾਇਕਾ ਅਮਰ ਨੂਰੀ (Amar Noori) ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੇ ਜਰਿਏ ਅਕਸਰ ਪ੍ਰਸ਼ੰਸ਼ਕਾਂ ਨਾਲ ਜੁੜੀ ਰਹਿੰਦੀ ਹੈ। ਜਿਸ ਉੱਪਰ ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ। ਇਨ੍ਹਾਂ ਵੱਲੋਂ ਸਾਂਝੀਆਂ ਕੀਤੀਆਂ ਵੀਡੀਓਜ਼ ਵਿੱਚ ਤੁਹਾਨੂੰ ਸਰਦੂਲ ਸਿਕੰਦਰ (Sardool Sikander) ਦੀ ਝਲਕ ਵੀ ਜ਼ਰੂਰ ਦਿਖਾਈ ਦੇਵੇਗੀ। ਇਨ੍ਹਾਂ ਨੂੰ ਦੇਖ ਤੁਸੀ ਕਹਿ ਸਕਦੇ ਹੋ ਕਿ ਗਾਇਕ ਸਰਦੂਲ ਸਿਕੰਦਰ ਭਲੇ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਚੁੱਕੇ ਹਨ, ਪਰ ਉਨ੍ਹਾਂ ਦੀਆਂ ਯਾਦਾਂ ਅੱਜ ਵੀ ਉਨ੍ਹਾਂ ਦੇ ਕਰੀਬੀਆਂ ਦੇ ਦਿਲਾਂ ਵਿੱਚ ਜ਼ਿੰਦਾ ਹਨ। ਇਸ ਵਿਚਕਾਰ ਅਮਰ ਨੂਰੀ ਵੱਲੋਂ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ, ਜਿਸ ਵਿੱਚ ਮਰਹੂਮ ਗਾਇਕ ਦੀ ਸ਼ਾਨਦਾਰ ਝਲਕ ਨਜ਼ਰ ਆਈ। ਤੁਸੀ ਵੀ ਵੇਖੋ ਇਹ ਵੀਡੀਓ...
View this post on Instagram
ਦਰਅਸਲ, ਇਹ ਵੀਡੀਓ ਅਮਰ ਨੂਰੀ ਵੱਲੋਂ ਬੀਤੇ ਦਿਨ ਸ਼ੇਅਰ ਕੀਤੀ ਗਈ ਹੈ। ਇਸ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਕੈਪਸ਼ਨ ਵਿੱਚ ਲਿਖਿਆ, ਜਿੱਥੇ ਸੁਰੀਲਾ ਸੰਗੀਤ ਹੈ... ਉੱਥੇ ਹਰ ਪਹਿਰ ਬਸੰਤ ਪੰਚਮੀ ਹੈ... ਬਹਾਰ ਹੈ... ਮਿਸ ਯੂ ਮੇਰੀ ਜਾਨ🌷🌹✨🙏🏽... ਇਸ ਵੀਡੀਓ ਉੱਤੇ ਪ੍ਰਸ਼ੰਸ਼ਕ ਵੀ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਉਸਤਾਦ ਸਰਦੂਰ ਸਿਕੰਦਰ ਜੀ ਕੋਟਿ-ਕੋਟਿ ਪ੍ਰਣਾਮ... ਦੂਜੇ ਯੂਜ਼ਰ ਨੇ ਕਿਹਾ ਕਿਨੀ ਸੋਹਣੀ ਵੀਡੀਓ ਕਿਨੀ ਸੋਹਣੀ ਯਾਦ...
View this post on Instagram
ਵਕਰਫਰੰਟ ਦੀ ਗੱਲ ਕਰਿਏ ਤਾਂ ਅਮਰ ਨੂਰੀ ਆਖਰੀ ਵਾਰ ਫਿਲਮ ਲੌਗ ਲਾਂਚੀ -2 ਵਿੱਚ ਗੀਤ ਗਾਉਂਦੇ ਹੋਏ ਦਿਖਾਈ ਦਿੱਤੇ ਸੀ। ਇਸ ਦੌਰਾਨ ਉਨ੍ਹਾਂ ਨਾਲ ਮਸ਼ਹੂਰ ਗਾਇਕਾ ਜਸਵਿੰਦਰ ਬਰਾੜ ਵੀ ਦਿਖਾਈ ਦਿੱਤੀ ਸੀ। ਦੋਵਾਂ ਦੇ ਗੀਤ ਨੂੰ ਪ੍ਰਸ਼ੰਸ਼ਕਾਂ ਦਾ ਭਰਮਾ ਹੁੰਗਾਰਾ ਮਿਲਿਆ। ਕਾਬਿਲੇਗੌਰ ਹੈ ਕਿ ਇਸ ਫਿਲਮ ਵਿੱਚ ਨੀਰੂ ਬਾਜਵਾ ਅਤੇ ਐਮੀ ਵਿਕਰ ਮੁੱਖ ਭੂਮਿਕਾ ਵਿੱਚ ਦਿਖਾਈ ਦਿੱਤੇ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Amar Noorie, Entertainment, Pollywood, Punjabi industry, Punjabi singer, Sardool sikandar, Singer