Home /News /entertainment /

Sargun-Gitaz: ਸਰਗੁਣ-ਗੀਤਾਜ਼ ਦੀ 'ਮੋਹ' ਰਿਲੀਜ਼ ਤੋਂ ਪਹਿਲਾ ਹੀ ਸੁਰਖੀਆਂ 'ਚ, ਐਮੀ ਵਿਰਕ ਨੇ ਤਾਰੀਫ਼ਾਂ ਦੇ ਬੰਨ੍ਹੇ ਪੁੱਲ

Punjabi Movie Moh Da Dhamaka: ਅਦਾਕਾਰਾ ਸਰਗੁਣ ਮਹਿਤਾ (Sargun Mehta) ਇੰਨ੍ਹੀਂ ਦਿਨੀਂ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ਵਿੱਚ ਵੀ ਸੁਰਖੀਆਂ ਬਟੋਰ ਰਹੀ ਹੈ। ਫਿਲਹਾਲ ਸਰਗੁਣ ਆਪਣੀ ਫਿਲਮ "ਮੋਹ" (Moh) ਕਾਰਨ ਹਰ ਪਾਸੇ ਛਾਈ ਹੋਈ ਹੈ। ਸਰਗੁਣ ਇਸ ਵਾਰ ਵੱਖਰੀ ਕਹਾਣੀ ਅਤੇ ਨਵੇਂ ਕਿਰਦਾਰ ਨਾਲ ਪਰਦੇ ਉੱਪਰ ਸਭ ਦੇ ਸਾਹਮਣੇ ਨਜ਼ਰ ਆਵੇਗੀ। ਫਿਲਮ ਮੋਹ ਦੇ ਟਰੇਲਰ ਅਤੇ ਗੀਤਾਂ ਦੀ ਨਾ ਸਿਰਫ ਦਰਸ਼ਕ ਬਲਕਿ ਪਾਲੀਵੁੱਡ ਇੰਡਸਟਰੀ ਦੇ ਸਿਤਾਰੇ ਵੀ ਖੂਬ ਤਾਰੀਫ ਕਰ ਰਹੇ ਹਨ। ਐਮੀ ਵਿਰਕ ਨੇ ਤਾਂ ਫਿਲਮ ਦੀ ਤਾਰੀਫ਼ ਵਿੱਚ ਪੁੱਲ ਹੀ ਬੰਨ੍ਹ ਛੱਡੇ।

ਹੋਰ ਪੜ੍ਹੋ ...
  • Share this:

ਦਰਅਸਲ, ਅਦਾਕਾਰ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸਰਗੁਣ ਮਹਿਤਾ, ਗੀਤਾਜ਼ ਬਿੰਦਰੱਖੀਆ ਅਤੇ ਜਗਦੀਪ ਸਿੱਧੂ ਦੀ ਸ਼ਾਨਦਾਰ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ- ਵਾਓ ਵਾਓ ਵਾਓ (ਬਹੁਤ ਸ਼ਾਨਦਾਰ)। ਸਰਗੁਣ ਤੂੰ ਕਿੱਥੋਂ ਆਈ ਆ? ਮੈਂ ਸਿਰਫ਼ ਪੰਜਾਬੀ ਫ਼ਿਲਮ ਦੀ ਗੱਲ ਨੀ ਕਰਦਾ, ਮੈਂ ਅੱਜ ਤੱਕ ਕਦੇ ਬਾਲੀਵੁੱਡ ਤੇ ਹਾਲੀਵੁੱਡ `ਚ ਵੀ ਕਿਸੇ ਕੁੜੀ ਨੂੰ ਇਨ੍ਹਾਂ ਸੋਹਣਾ ਕੰਮ ਕਰਦੇ ਨੀ ਦੇਖਿਆ। ਤੇ ਮੈਂ ਇਹ ਗੱਲ ਸਹੁੰ ਖਾ ਕੇ ਕਹਿੰਦਾ ਹਾਂ।" ਐਮੀ ਨੇ ਅੱਗੇ ਲਿਖਦੇ ਹੋਏ ਕਿਹਾ, "ਤੇ ਗੀਤਾਜ਼ ਬਿੰਦਰੱਖੀਆ (Gitaz Bindrakhia) ਵੀਰੇ ਤੁਹਾਡੇ ਤੋਂ ਬਿਨਾਂ ਕੋਈ ਹੋਰ ਇਹ ਫ਼ਿਲਮ ਕਰ ਨੀ ਸਕਦਾ ਸੀ। ਇਸ ਤੋਂ ਜ਼ਿਆਦਾ ਮੈਂ ਕੀ ਲਿਖਾਂ? ਸੁਰਜੀਤ ਬਿੰਦਰੱਖੀਆ (Surjit Bindrakhia) ਸਾਬ ਨੂੰ ਤੁਹਾਡੇ ਤੇ ਮਾਣ ਹੋਵੇਗਾ।"

View this post on Instagram

A post shared by Sargun Mehta (@sargunmehta)

ਫ਼ਿਲਮ ਦੇ ਡਾਇਰੈਕਟਰ ਜਗਦੀਪ ਸਿੱਧੂ (Jagdeep Sidhu) ਬਾਰੇ ਬੋਲਦੇ ਹੋਏ ਐਮੀ ਨੇ ਕਿਹਾ, "ਤੇ ਤੂੰ ਜਗਦੀਪ ਸਿੱਧੂ, ਮੈਨੂੰ ਤੇਰੇ ਤੇ ਮਾਣ ਆ ਵੀ ਤੁਸੀਂ ਸਾਰਾ ਕੁੱਝ ਛੱਡ ਕੇ ਆ ਫ਼ਿਲਮ ਬਣਾਈ ਤੇ ਇੱਦਾਂ ਦੀ ਬਣਾਈ। ਮੈਨੂੰ ਮਾਣ ਆ ਵੀ ਮੈਂ ਤੇਰਾ ਭਰਾ ਹਾਂ। ਇਹ ਫ਼ਿਲਮ ਤੇਰੀ ਅੱਜ ਤੱਕ ਦੀ ਸਭ ਤੋਂ ਬੈਸਟ ਫ਼ਿਲਮ ਆ।" ਇਸਦੇ ਨਾਲ ਹੀ ਬੀ ਪਰਾਕ ਤੇ ਜਾਨੀ ਦੀ ਤਾਰੀਫ਼ ਕਰਦੇ ਉਨ੍ਹਾਂ ਲਿਖਿਆ, "ਜਾਨੀ (Jaani) ਵੀਰੇ ਐਂਡ ਵਾਲੇ ਸ਼ੇਰ ਨੇ ਜਾਨ ਕੱਢ ਦਿੱਤੀ। ਬਹੁਤ ਈ ਕਮਾਲ ਓ ਵੀਰੇ ਤੁਸੀਂ। ਤੇ ਬੀ ਪਰਾਕ (B Praak) ਪਾਜੀ ਤੁਹਾਡੇ ਬਿਨਾਂ ਫ਼ਿਲਮਾਂ ਨਹੀਂ ਚੱਲ ਸਕਦੀਆਂ। ਸਿਰ ਝੁਕਦਾ ਤੁਹਾਡੇ ਟੈਲੇਂਟ ਸਾਹਮਣੇ। ਸੱਜਣੋ 16 ਨੂੰ ਫ਼ਿਲਮ ਰਿਲੀਜ਼ ਹੋ ਜਾਣੀ।"

ਦੱਸ ਦੇਈਏ ਕਿ ਫਿਲਮ ਮੋਹ 16 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਿਸਦਾ ਫੈਨਜ਼ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ। ਇਸ ਵਾਰ ਸਰਗੁਣ ਦਾ ਵੱਖਰਾ ਅੰਦਾਜ਼ ਦੇਖਣ ਲਈ ਫੈਨਜ਼ ਨੂੰ ਸਿਨੇਮਾਘਰਾਂ ਦਾ ਰੁੱਖ ਜ਼ਰੂਰ ਕਰਨਾ ਚਾਹਿਦਾ ਹੈ।

Published by:Rupinder Kaur Sabherwal
First published:

Tags: Ammy Virk, B Praak, Entertainment, Entertainment news, Gitaz Bindrakhiya, Moh, Punjabi industry, Sargun Mehta