MOH poster Release: ਪੰਜਾਬੀ ਸਿਨੇਮਾ ਅੱਜ ਕੱਲ੍ਹ ਤਰੱਕੀਆਂ ਦੀ ਰਾਹ ਤੇ ਅੱਗੇ ਵੱਧਦਾ ਜਾ ਰਿਹਾ ਹੈ। ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰ , ਲੇਖਕ , ਨਿਰਦੇਸ਼ਕ ਇਸ ਵਿੱਚ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਹਨ। ਦੁਨੀਆਂ ਭਰ ਵਿਚ ਪੰਜਾਬੀ ਗਾਣਿਆਂ ਅਤੇ ਫ਼ਿਲਮਾਂ ਨੂੰ ਬਹੁਤ ਪਿਆਰ ਮਿਲ ਰਿਹਾ ਹੈ। ਹਾਲ ਹੀ ਦੇ ਵਿਚ ਮਸ਼ਹੂਰ Director ਜਗਦੀਪ ਸਿੱਧੂ (Jagdeep Sidhu) ਨੇ ਆਪਣੀ ਨਵੀਂ ਫਿਲਮ 'ਮੋਹ'(MOH) ਦਾ ਪੋਸਟਰ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕੀਤਾ ਹੈ। ਹੁਣ ਤੱਕ ਜਗਦੀਪ ਸਿੱਧੂ ਨੇ ਪੰਜਾਬੀ ਇੰਡਸਟਰੀ ਨੂੰ 'ਸੁਫਨਾ', 'ਕਿਸਮਤ' , 'ਲੇਖ' ਅਤੇ ਹੋਰ ਕਈ ਕਮਾਲ ਦੀਆਂ ਮਨੋਰੰਜਨ ਭਰੀਆਂ ਫ਼ਿਲਮਾਂ ਦਿੱਤੀਆਂ ਹਨ ਜਿਹਨਾਂ ਦੇ ਕਰ ਕੇ ਪੰਜਾਬੀ ਫ਼ਿਲਮਾਂ ਲਈ ਹੋਰ ਰਾਜਾਂ ਵਿਚ ਵੀ ਭਰਪੂਰ ਪਿਆਰ ਦੇਖਿਆ ਗਿਆ।
ਦੱਸ ਦਈਏ ਕਿ ਇਸ ਫਿਲਮ ਦੇ ਵਿਚ ਜਗਦੀਪ ਨੇ ਇਕ ਨਵੀਂ ਜੋੜੀ ਨੂੰ Screen ਤੇ ਮੌਕਾ ਦਿੱਤਾ ਹੈ ਜੋ ਕਿ ਸਰਗੁਣ ਮਹਿਤਾ (Sargun Mehta) ਤੇ ਗੀਤਾਜ਼ ਬਿੰਦਰੱਖੀਆ (Gitaz Bindrakhiya) ਦੀ ਹੋਵੇਗੀ। ਫਿਲਮ ਦੀ ਕਾਫੀ ਚਰਚਾ ਤੋਂ ਬਾਅਦ ਹੁਣ ਫਿਲਮ MOH ਦਾ official ਪੋਸਟਰ ਲਾਂਚ ਕਰ ਦਿੱਤਾ ਗਿਆ ਹੈ ਜਿਸ ਨੇ ਇਕ ਬਾਰ ਫਿਰ ਤੋਂ ਲੋਕਾਂ ਨੂੰ ਚਰਚਾ ਦਾ ਵਿਸ਼ਾ ਦੇ ਦਿੱਤਾ ਹੈ।
Director ਜਗਦੀਪ ਸਿੱਧੂ ਨੇ ਫਿਲਮ ਦਾ ਪੋਸਟਰ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕਰਦਿਆਂ ਹੋਇਆ ਲਿਖਿਆ - " ਤੇਰੇ ਮੇਰੇ ਇਸ਼ਕ ਤੇ ਦੁਨੀਆਂ ਥੁਕੇਗੀ।.. #MOH #september2022 .. ਬਾਬਾ ਸਭ ਦੇ ਸੁਫ਼ਨੇ ਪੂਰੇ ਕਰੇ।"...
View this post on Instagram
ਇਸ ਦੇ ਨਾਲ ਹੀ ਜ਼ਿਕਰਯੋਗ ਇਹ ਵੀ ਹੈ ਕਿ ਫਿਲਮ ਦੇ ਅਦਾਕਾਰ ਗੀਤਾਜ਼ ਅਤੇ ਅਦਾਕਾਰਾ ਸਰਗੁਣ ਦੋਵਾਂ ਨੇ ਵੀ ਫਿਲਮ ਦੇ ਪੋਸਟਰ ਆਪਣੇ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕੀਤੇ ਹਨ। ਗੀਤਾਜ਼ ਨੇ ਆਪਣੀ ਇੰਸਟਾਗ੍ਰਾਮ ਪੋਸਟ ਚ ਪੋਸਟਰ ਸਾਂਝਾ ਕਰਦਿਆਂ ਹੋਇਆ ਲਿਖਿਆ -"@sidhu_moosewala ਭਰਾ ਤੋ ਬਾਅਦ ਦਿਲ ਬਥੇਰਾ ਉਦਾਸ ਰਿਹਾ💔ਪਰ ਜਦ ਤੱਕ ਇਨਸਾਫ਼ ਨਹੀ ਮਿਲੇਗਾ ਓਦੋਂ ਤੱਕ ਅਸੀ ਵੀ ਨੀ ਹਟਾਂਗੇ #justiceforsidhumoosewala.. ਸ਼ੋ ਚਲਦਾ ਰਹੇਗਾ ❤️🔥 ਮੋਹ…ਮੇਰੀ ਜਿੰਦਗੀ ਦਾ ਸਬਤੋਂ ਵਡਾ ਬਰੇਕ...ਕਦੇ ਜ਼ਿੰਦਗੀ ਵਿਚ ਵੀ ਨਹੀਂ ਸੋਚਿਆ ਸੀ ਕਿ ਰੱਬ ਰਾਤੋ ਰਾਤ ਮੇਰੀ ਜਿੰਦਗੀ ਬਾਦਲ ਦੇਵੇਗਾ 🤲🏼ਵਾਹਿਗੁਰੂ ਸਬਦਾ ਭਲਾ ਕਰੇ🥹❤️
View this post on Instagram
ਇਸ ਦੇ ਨਾਲ ਹੀ ਸਰਗੁਣ ਮਹਿਤਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਫਿਲਮ ਦਾ ਪੋਸਟਰ ਸਾਂਝਾ ਕੀਤਾ ਤੇ MOH <3 .. ਆ ਰਹੀ ਹੈ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿਚ। ..
ਜੇਕਰ ਗੱਲ ਕਰੀਏ ਫਿਲਮ ਦੇ ਗਾਣਿਆਂ ਦੀ ਤਾਂ ਇਸ ਦੇ ਗਏ ਸਿੰਗਰ B Praak ਵਲੋਂ compose ਕੀਤੇ ਗਏ ਹਨ ਅਤੇ ਲੇਖਕ Jaani ਜਾਨੀ ਵਲੋਂ ਲਿਖੇ ਗਏ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gitaz Bindrakhiya, Jagdeep sidhu, Moh, Moh film poster release, Sargun Mehta