ਪੰਜਾਬੀ ਗਾਇਕ 'ਤੇ ਅਦਾਕਾਰ ਐਮੀ ਵਿਰਕ (Ammy Virk) ਇੱਕ ਤੋਂ ਬਾਅਦ ਇੱਕ ਆਪਣੀ ਸ਼ਾਨਦਾਰ ਫ਼ਿਲਮ ਦੇ ਨਾਲ ਪ੍ਰਸ਼ੰਸ਼ਕਾ ਦਾ ਦਿਲ ਜਿੱਤਣ ਨੂੰ ਤਿਆਰ ਹਨ। ਹਾਲ ਹੀ 'ਚ ਉਹ ਫ਼ਿਲਮ 'ਆਜਾ ਮੈਕਸਿਕੋ ਚੱਲੀਏ`ਵਿੱਚ ਨਜ਼ਰ ਆਏ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀਆਂ ਦੋ ਨਵੀਆਂ ਫ਼ਿਲਮਾਂ ਦਾ ਐਲਾਨ ਕੀਤਾ। ਜਿਸ ਵਿੱਚ ਐਮੀ ਨੇ ਪਹਿਲੀ ਫ਼ਿਲਮ ‘ਲੌਂਗ ਲਾਚੀ 2’ (Laung Laachi 2) ਜੋ ਕਿ 19 ਅਗਸਤ, 2022 ਨੂੰ ਰਿਲੀਜ਼ ਹੋਵੇਗੀ। ਫ਼ਿਲਮ ’ਚ ਨੀਰੂ ਬਾਜਵਾ ਤੇ ਅੰਬਰਦੀਪ ਸਿੰਘ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਦੂਜੀ ਫ਼ਿਲਮ ‘ਅਰਜਣਟੀਨਾ’ (Argentina) ਦੀ ਰਿਲੀਜ਼ ਦੀ ਤਰੀਕ ਦੱਸੀ। ਜੋ ਕਿ 7 ਅਪ੍ਰੈਲ, 2023 ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ’ਚ ਐਮੀ ਵਿਰਕ ਤੇ ਵਾਮਿਕਾ ਗੱਬੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਅੰਬਰਦੀਪ ਸਿੰਘ ਨੇ ਕੀਤਾ ਹੈ।
ਦੱਸ ਦੇਈਏ ਕਿ ਐਮੀ ਵਿਰਕ ਨੇ ਆਪਣੀ ਤੀਸਰੀ ਫ਼ਿਲਮ ਦਾ ਐਲਾਨ ਵੀ ਕਰ ਦਿੱਤਾ ਹੈ। ਜਿਸ ਦਾ ਨਾਮ ਹੈ ‘ਸੌਂਕਣ ਸੌਂਕਣੇ’ ਹੈ। ਖਾਸ ਗੱਲ ਇਹ ਹੈ ਕਿ ਇਸ ਫ਼ਿਲਮ ਵਿੱਚ ਉਨ੍ਹਾਂ ਦੇ ਨਾਲ ਅਦਾਕਾਰ ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਵੀ ਨਜ਼ਰ ਆਉਣਗੀਆਂ। ਇਸ ਗੱਲ ਤੋਂ ਤੁਸੀ ਜਾਣੂ ਹੋਵੋਗੇ ਕਿ ਫਿਲਮ ਕਿਸਮਤ ਅਤੇ ਕਿਸਮਤ-2 ਵਿੱਚ ਸਰਗੁਣ ਅਤੇ ਐਮੀ ਦੀ ਜੋੜੀ ਨੂੰ ਪ੍ਰਸ਼ੰਸ਼ਕਾ ਦਾ ਖੂਬ ਪਿਆਰ ਮਿਲੀਆ। ਹੁਣ ਇੱਕ ਵਾਰ ਫਿਰ ਤੋਂ ਦੋਨੋ ਇੱਕਠੇ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਹਨ।
ਅਦਾਕਾਰਾ ਸਰਗੁਣ ਮਹਿਤਾ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਪੋਸਟ ਸਾਂਝੀ ਕਰ ਫ਼ਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਹੈ। ਫ਼ਿਲਮ ਦਾ ਐਲਾਨ ਕਰਦੇ ਹੋਏ ਸਰਗੁਣ ਨੇ ਇੰਸਟਾਗ੍ਰਾਮ 'ਤੇ ਲਿਖਿਆ, ' ਇਹ ਤਰੀਕ ਨੋਟ ਕਰਕੇ ਲੌਕ ਕਰਲੋ. ਦੱਸ ਦੇਈਏ ਕਿ ਇਹ ਫ਼ਿਲਮ 13 ਮਈ 2022 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਦੱਸਣਯੋਗ ਹੈ ਕਿ ‘ਸੌਂਕਣ ਸੌਂਕਣੇ’ ਫ਼ਿਲਮ ’ਚ ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਅਮਰਜੀਤ ਸਿੰਘ ਸਰਾਓਂ ਨੇ ਡਾਇਰੈਕਟ ਕੀਤਾ ਹੈ। ਇਹ ਇਕ ਰੋਮਾਂਟਿਕ ਕਾਮੇਡੀ ਡਰਾਮਾ ਫ਼ਿਲਮ ਹੈ, ਜਿਸ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ।
ਜ਼ਿਕਰਯੋਗ ਹੈ ਕਿ ਇਸ ਫ਼ਿਲਮ ਦੇ ਸੈੱਟ 'ਤੋਂ ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦੀਆਂ ਕਈ ਤਸਵੀਰਾਂ ਤੇ ਵੀਡੀਓ ਖੂਬ ਵਾਇਰਲ ਹੋਈਆਂ ਸੀ। ਜਿਸ ਵਿੱਚ ਦੋਨੋ ਆਪਣੇ ਮਸਤੀ ਭਰੇ ਅੰਦਾਜ਼ ਵਿੱਚ ਨਜ਼ਰ ਆਈਆ ਸੀ। ਇਸ ਦੌਰਾਨ ਉਨ੍ਹਾਂ ਨੇ ਦਿਲਜੀਤ ਦੋਸਾਂਝ ਦਾ ‘ਬੌਰਨ ਟੂ ਸ਼ਾਈਨ’ ਗੀਤ ਵੱਖਰੇ ਅੰਦਾਜ਼ ’ਚ ਪੇਸ਼ ਕੀਤਾ ਸੀ। ਇਸ ਤੋਂ ਬਾਅਦ ਦੋਨਾ ਨੇ ਹਿੰਦੀ ਖੇਡ ਦਾ ਪੰਜਾਬੀ ਵਰਜ਼ਨ ਵੀ ਬਣਾਇਆ ਸੀ, ਜੋ ਕਿ ਕਾਫੀ ਚਰਚਾ ਚ ਰਿਹਾ ਸੀ। ਮਜ਼ੇਦਾਰ ਗੱਲ ਇਹ ਹੈ ਕਿ ਇਸ ਖੇਡ ਦੇ ਪੰਜਾਬੀ ਵਰਜ਼ਨ ਦੇ ਬੋਲ ਸਰਗੁਣ ਤੇ ਨਿਮਰਤ ਵਲੋਂ ਹੀ ਲਿਖੇ ਗਏ ਸੀ, ਜੋ ਹਿੰਦੀ ਖੇਡ ਨਾਲੋਂ ਬਿਲਕੁਲ ਵੱਖਰੇ ਸੀ ਤੇ ਦਰਸ਼ਕਾਂ ਨੇ ਉਸ ਨੂੰ ਬਹੁਤ ਪਸੰਦ ਕੀਤਾ।
Published by:rupinderkaursab
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।