Home /News /entertainment /

Sohreyan Da Pind Aa Gaya Movie Song: `ਜਾਨ ਵਾਰ ਦਾਂ`ਗੀਤ ਵਿੱਚ ਦੇਖੋ ਗੁਰਨਾਮ-ਸਰਗੁਣ ਦੀ ਰੋਮਾਂਟਿਕ ਕੈਮਿਸਟਰੀ

Sohreyan Da Pind Aa Gaya Movie Song: `ਜਾਨ ਵਾਰ ਦਾਂ`ਗੀਤ ਵਿੱਚ ਦੇਖੋ ਗੁਰਨਾਮ-ਸਰਗੁਣ ਦੀ ਰੋਮਾਂਟਿਕ ਕੈਮਿਸਟਰੀ

Sohreyan Da Pind Aa Gaya Movie Song: `ਜਾਨ ਵਾਰ ਦਾਂ`ਗੀਤ ਵਿੱਚ ਦੇਖੋ ਗੁਰਨਾਮ-ਸਰਗੁਣ ਦੀ ਰੋਮਾਂਟਿਕ ਕੈਮਿਸਟਰੀ

Sohreyan Da Pind Aa Gaya Movie Song: `ਜਾਨ ਵਾਰ ਦਾਂ`ਗੀਤ ਵਿੱਚ ਦੇਖੋ ਗੁਰਨਾਮ-ਸਰਗੁਣ ਦੀ ਰੋਮਾਂਟਿਕ ਕੈਮਿਸਟਰੀ

Sohreyan Da Pind Aa Gaya Movie Song: ਪੰਜਾਬੀ ਗਾਇਕ ਗੁਰਨਾਮ ਭੁੱਲਰ (Gurnam Bhullar) ਅਤੇ ਅਦਾਕਾਰਾ ਸਰਗੁਣ ਮਹਿਤਾ (Sargun Mehta) ਦੀ ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ' 8 ਜੁਲਾਈ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਲਈ ਤਿਆਰ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਮ ਦਾ ਗੀਤ 'ਜਾਨ ਵਾਰਦਾ' ਅੱਜ ਰਿਲੀਜ਼ ਹੋ ਗਿਆ ਹੈ। ਗੀਤ ਦੀ ਵੀਡੀਓ ਗੁਰਨਾਮ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਗੀਤ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ ...
  • Share this:

Sohreyan Da Pind Aa Gaya Movie Song: ਪੰਜਾਬੀ ਗਾਇਕ ਗੁਰਨਾਮ ਭੁੱਲਰ (Gurnam Bhullar) ਅਤੇ ਅਦਾਕਾਰਾ ਸਰਗੁਣ ਮਹਿਤਾ (Sargun Mehta) ਦੀ ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ' 8 ਜੁਲਾਈ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਲਈ ਤਿਆਰ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਮ ਦਾ ਗੀਤ 'ਜਾਨ ਵਾਰਦਾ' ਅੱਜ ਰਿਲੀਜ਼ ਹੋ ਗਿਆ ਹੈ। ਗੀਤ ਦੀ ਵੀਡੀਓ ਗੁਰਨਾਮ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਗੀਤ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਪੋਸਟ ਸ਼ੇਅਰ ਕਰਦੇ ਹੋਏ ਗੁਰਨਾਮ ਨੇ ਲਿਖਿਆ ਫਿਲਮ 'ਸੋਹਰੀਆਂ ਦਾ ਪਿੰਡ ਆ ਗਿਆ' ਦਾ ਗੀਤ 'ਜਾਨ ਵਾਰਦਾ' ਹੁਣ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਰਿਲੀਜ਼ ਹੋਣ ਤੋਂ ਕੁਝ ਸਮੇਂ ਬਾਅਦ ਹੀ ਕਾਫੀ ਵਿਊਜ਼ ਮਿਲ ਚੁੱਕੇ ਹਨ।ਫਿਲਮ ਵਿੱਚ ਗੁਰਨਾਮ ਭੁੱਲਰ, ਸਰਗੁਣ ਮਹਿਤਾ, ਜਸ ਬਾਜਵਾ, ਜੈਸਮੀਨ ਬਾਜਵਾ, ਸ਼ਿਵਿਕਾ ਧੀਮਾਨ, ਹਰਦੀਪਗਿੱਲ, ਮਿੰਟੂਕਾਪਾ, ਫਿਲਮ ਦੇ ਨਿਰਮਾਤਾ ਅੰਕਿਤ ਵਿਜਨ, ਨਵਦੀਪ ਨਰੂਲਾ, ਗੁਰਜੀਤ ਸਿੰਘ ਅਤੇ ਸਹਿ-ਨਿਰਮਾਤਾ ਕਿਰਨ ਯਾਦਵ ਡਾ: ਜਪਤੇਜ ਸਿੰਘ, ਮਾਨਸੀ, ਸਿੰਘ ਅਪੂਰਵਾ ਘਈ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ੰਸਕ ਇਸ ਫਿਲਮ ਨੂੰ ਕਿੰਨਾ ਪਿਆਰ ਦਿੰਦੇ ਹਨ।

ਜਾਣਕਾਰੀ ਲਈ ਦੱਸ ਦੇਈਏ ਇਹ ਫਿਲਮ ਸ਼ਿਤਿਜ ਚੌਧਰੀ (Ksshitij Chaudhary) ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ। ਫਿਲਮ ਵਿੱਚ ਗੁਰਨਾਮ ਅਤੇ ਸਰਗੁਣ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ਦਰਸ਼ਕ ਇੱਕ ਵਾਰ ਫਿਰ ਤੋਂ ਇਸ ਜੋੜੀ ਨੂੰ ਪਰਦੇ ਉੱਪਰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਕਾਬਿਲੇਗੌਰ ਹੈ ਕਿ ਇਸ ਫਿਲਮ ਤੋਂ ਪਹਿਲਾ ਸਰਗੁਣ ਅਤੇ ਗੁਰਨਾਮ ਸੁਰਖੀ ਬਿੰਦੀ ਵਿੱਚ ਦੇਖੇ ਗਏ ਸੀ। ਇਸ ਫਿਲਮ ਨੂੰ ਪ੍ਰਸ਼ੰਸ਼ਕਾਂ ਦਾ ਬੇਹੱਦ ਪਿਆਰ ਮਿਲਿਆ ਸੀ। ਫਿਲਮ ਦੇ ਗੀਤ ਅਤੇ ਉਨ੍ਹਾਂ ਦੀ ਰੋਮਾਂਟਿਕ ਕੇਮਿਸਟਰੀ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਹੁਣ ਦੋਵਾਂ ਦੀ ਰੋਮਾਂਟਿਕ ਡ੍ਰਾਮਾ ਫਿਲਮ ਨੂੰ ਪ੍ਰਸ਼ੰਸ਼ਕ ਕਿੰਨਾ ਪਿਆਰ ਦਿੰਦੇ ਹਨ, ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ। ਗੁਰਨਾਮ ਭੁੱਲਰ ਇਸ ਤੋਂ ਪਹਿਲਾ ਫਿਲਮ ਲੇਖ ਅਤੇ ਕੋਕਾ ਵਿੱਚ ਨਜ਼ਰ ਆਏ। ਫਿਲਮ ਲੇਖ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਇਸ ਵਿੱਚ ਗੁਰਨਾਮ ਨਾਲ ਅਦਾਕਾਰਾ ਤਾਨੀਆ ਨਜ਼ਰ ਆਈ। ਕੋਕਾ ਫਿਲਮ ਦੀ ਗੱਲ ਕਰਿਏ ਤਾਂ ਇਸ ਵਿੱਚ ਗੁਰਨਾਮ ਪਹਿਲੀ ਵਾਰ ਅਦਾਕਾਰਾ ਨੀਰੂ ਬਾਜਵਾ ਨਾਲ ਨਜ਼ਰ ਆਏ। ਉੱਥੇ ਹੀ ਸਰਗੁਣ ਦੀ ਫਿਲਮ 'ਸੌਂਕਣ ਸੌਂਕਣੇ' ਰਿਲੀਜ਼ ਹੋਈ ਸੀ। ਜਿਸਨੂੰ ਪ੍ਰਸ਼ੰਸ਼ਕਾਂ ਨੇ ਭਰਪੂਰ ਪਿਆਰ ਦਿੱਤਾ।

Published by:rupinderkaursab
First published:

Tags: Entertainment news, Gurnam, Gurnam Bhullar, Punjabi Cinema, Punjabi industry, Sargun Mehta