Home /News /entertainment /

Sargun Mehta Gurnam Bhullar: ਗੁਰਨਾਮ ਭੁੱਲਰ 'ਤੇ ਸਰਗੁਣ ਮਹਿਤਾ ਦੀ ਜੋੜੀ ਪਰਦੇ ਤੇ ਫਿਰ ਆਵੇਗੀ ਨਜ਼ਰ, ਫੈਨਜ਼ ਹੋ ਜਾਓ ਤਿਆਰ

Sargun Mehta Gurnam Bhullar: ਗੁਰਨਾਮ ਭੁੱਲਰ 'ਤੇ ਸਰਗੁਣ ਮਹਿਤਾ ਦੀ ਜੋੜੀ ਪਰਦੇ ਤੇ ਫਿਰ ਆਵੇਗੀ ਨਜ਼ਰ, ਫੈਨਜ਼ ਹੋ ਜਾਓ ਤਿਆਰ

ਗੁਰਨਾਮ 'ਤੇ ਸਰਗੁਣ ਦੀ ਜੋੜੀ ਪਰਦੇ ਤੇ ਫਿਰ ਆਵੇਗੀ ਨਜ਼ਰ, ਫੈਨਜ਼ ਹੋ ਜਾਓ ਤਿਆਰ

ਗੁਰਨਾਮ 'ਤੇ ਸਰਗੁਣ ਦੀ ਜੋੜੀ ਪਰਦੇ ਤੇ ਫਿਰ ਆਵੇਗੀ ਨਜ਼ਰ, ਫੈਨਜ਼ ਹੋ ਜਾਓ ਤਿਆਰ

Sargun Mehta Gurnam Bhullar New Movie: ਮਸ਼ਹੂਰ ਅਦਾਕਾਰ ਗੁਰਨਾਮ ਭੁੱਲਰ (Gurnam Bhullar) ਤੇ ਸਰਗੁਣ ਮਹਿਤਾ (Sargun Mehta) ਦੀ ਜੋੜੀ ਇਕ ਵਾਰ ਫਿਰ ਪਰਦੇ ਉੱਪਰ ਧਮਾਲ ਮਚਾਉਣ ਆ ਰਹੀ ਹੈ। ਦਰਅਸਲ, ਸਰਗੁਣ ਨੇ ਆਪਣੀ ਨਵੀਂ ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ' (Sohreyan Da Pind aa gaya) ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਇਸਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਦਿੱਤੀ ਹੈ।

ਹੋਰ ਪੜ੍ਹੋ ...
  • Share this:

View this post on Instagram

A post shared by Sargun Mehta (@sargunmehta)

ਅਦਾਕਾਰਾ ਨੇ ਗੁਰਨਾਮ ਭੁੱਲਰ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ- ਮਿਲਦੇ ਆ 8 ਜੁਲਾਈ 2022 ਨੂੰ 😃😃 #SohreyanDaPindaagaya 💃💃💃. ਜਾਣਕਾਰੀ ਲਈ ਦੱਸ ਦੇਈਏ ਇਹ ਫਿਲਮ ਸ਼ਿਤਿਜ ਚੌਧਰੀ (Ksshitij Chaudhary) ਦੁਆਰਾ ਨਿਰਦੇਸ਼ਿਤ ਕੀਤੀ ਜਾ ਰਹੀ ਹੈ। ਫਿਲਮ ਵਿੱਚ ਗੁਰਨਾਮ ਅਤੇ ਸਰਗੁਣ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ਫਿਲਹਾਲ ਇੱਕ ਵਾਰ ਫਿਰ ਤੋਂ ਇਸ ਜੋੜੀ ਨੂੰ ਦਰਸ਼ਕ ਪਰਦੇ ਉੱਪਰ ਦੇਖਣ ਲਈ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਕਾਬਿਲੇਗੌਰ ਹੈ ਕਿ ਇਸ ਫਿਲਮ ਤੋਂ ਪਹਿਲਾ ਸਰਗੁਣ ਅਤੇ ਗੁਰਨਾਮ ਸੁਰਖੀ ਬਿੰਦੀ ਵਿੱਚ ਦੇਖੇ ਗਏ ਸੀ। ਇਸ ਫਿਲਮ ਨੂੰ ਪ੍ਰਸ਼ੰਸ਼ਕਾਂ ਦਾ ਬੇਹੱਦ ਪਿਆਰ ਮਿਲਿਆ ਸੀ। ਫਿਲਮ ਦੇ ਗੀਤ ਅਤੇ ਉਨ੍ਹਾਂ ਦੀ ਰੋਮਾਂਟਿਕ ਕੇਮਿਸਟਰੀ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ।

ਵਰਕਫਰੰਟ ਦੀ ਗੱਲ ਕਰਿਏ ਤਾਂ ਗੁਰਨਾਮ ਭੁੱਲਰ ਇਸ ਤੋਂ ਪਹਿਲਾ ਫਿਲਮ ਲੇਖ ਅਤੇ ਕੋਕਾ ਵਿੱਚ ਨਜ਼ਰ ਆਏ। ਫਿਲਮ ਲੇਖ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ। ਇਸ ਵਿੱਚ ਗੁਰਨਾਮ ਨਾਲ ਅਦਾਕਾਰਾ ਤਾਨੀਆ ਨਜ਼ਰ ਆਈ। ਕੋਕਾ ਫਿਲਮ ਦੀ ਗੱਲ ਕਰਿਏ ਤਾਂ ਇਸ ਵਿੱਚ ਗੁਰਨਾਮ ਪਹਿਲੀ ਵਾਰ ਅਦਾਕਾਰਾ ਨੀਰੂ ਬਾਜਵਾ ਨਾਲ ਨਜ਼ਰ ਆਏ। ਉੱਥੇ ਹੀ ਸਰਗੁਣ ਦੀ ਫਿਲਮ 'ਸੌਂਕਣ ਸੌਂਕਣੇ' ਰਿਲੀਜ਼ ਹੋਈ ਸੀ। ਜਿਸਨੂੰ ਪ੍ਰਸ਼ੰਸ਼ਕਾਂ ਨੇ ਭਰਪੂਰ ਪਿਆਰ ਦਿੱਤਾ। ਖਾਸ ਗੱਲ ਤਾਂ ਇਹ ਹੈ ਕਿ ਐਮੀ ਵਿਰਕ, ਨਿਮਰਤ ਖਹਿਰਾ ਅਤੇ ਸਰਗੁਣ ਮਹਿਤਾ ਦੀ 'ਸੌਂਕਣ ਸੌਂਕਣੇ' ਨੇ ਕੁਝ ਹੀ ਦਿਨਾਂ ਵਿੱਚ ਪਰਦੇ ਤੇ 40 ਕਰੋੜ ਤੋਂ ਪਾਰ ਦਾ ਆਂਕੜਾ ਪਾਰ ਕਰ ਲਿਆ ਸੀ। ਫਿਲਹਾਲ ਆਪਣੀ ਨਵੀਂ ਫਿਲਮ 'ਸਹੁਰਿਆਂ ਦਾ ਪਿੰਡ ਆ ਗਿਆ' ਰਾਹੀਂ ਦੋਵਾਂ ਦੀ ਜੋੜੀ ਪਰਦੇ ਤੇ ਕੀ ਕਮਾਲ ਦਿਖਾਉਂਦੀ ਹੈ ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।
Published by:rupinderkaursab
First published:

Tags: Entertainment news, Gurnam, Gurnam Bhullar, Pollywood, Punjabi industry

ਅਗਲੀ ਖਬਰ