ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਫ਼ਿਲਮੀ ਸਿਤਾਰਾ ਸਤੀਸ਼ ਕੌਲ, ਨਾ ਉੱਪਰ ਛੱਤ ਨਾ ਦਵਾਈਆਂ ਲਈ ਪੈਸੇ

Damanjeet Kaur
Updated: January 3, 2019, 11:25 AM IST
ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਫ਼ਿਲਮੀ ਸਿਤਾਰਾ ਸਤੀਸ਼ ਕੌਲ, ਨਾ ਉੱਪਰ ਛੱਤ ਨਾ ਦਵਾਈਆਂ ਲਈ ਪੈਸੇ
ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਫ਼ਿਲਮੀ ਸਿਤਾਰਾ ਸਤੀਸ਼ ਕੌਲ
Damanjeet Kaur
Updated: January 3, 2019, 11:25 AM IST
ਸਤੀਸ਼ ਕੌਲ ਨੂੰ ਪੰਜਾਬ ਦਾ ਹਰ ਉਹ ਆਦਮੀ ਜਾਣਦਾ ਹੋਊ ਜੋ ਪੰਜਾਬੀ ਫ਼ਿਲਮਾਂ ਦਾ ਸ਼ੌਕੀਨ ਰੱਖਦਾ ਹੈ। ਇੱਕ ਸਮਾਂ ਸੀ ਜਦੋਂ ਸਤੀਸ਼ ਕੌਲ ਦੀ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਗੁੱਡੀ ਚੜੀ ਹੋਈ ਸੀ ਤੇ ਉਹ ਆਪਣੀਆਂ ਫ਼ਿਲਮਾਂ ਤੇ ਸੋਹਣੀ ਦਿੱਖ ਨਾਲ ਲੋਕਾਂ ਨੂੰ ਆਪਣਾ ਦਿਵਾਨਾ ਬਣਾ ਦਿੰਦਾ ਸੀ। ਪਰ ਅੱਜ ਉਹ ਦਰ-ਦਰ ਦੀਆਂ  ਠੋਕਰਾਂ ਖਾ ਰਿਹਾ ਹੈ। ਅੱਜ ਉਸ ਕੋਲ ਨਾ ਸਿਰ ਉੱਤੇ ਛੱਤ ਹੈ ਤੇ ਨਾ ਹੀ ਆਪਣੀ ਦਵਾਈ ਲਈ ਪੈਸੇ।

ਸਤੀਸ਼ ਕੌਲ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਹਨ ਤੇ ਉਹ ਪਹਿਲਾਂ ਲੁਧਿਆਣਾ ਦੇ ਵਿਵੇਕਾਨੰਦ ਬਿਰਧ ਆਸ਼ਰਮ ਵਿੱਚ ਰਹਿ ਰਹੇ ਸਨ। ਬਿਰਧ ਆਸ਼ਰਮ ਵਿੱਚ ਰਹਿ ਰਹੇ ਸਨ ਪਰ ਫਿਰ ਉਨ੍ਹਾਂ ਦੀ ਫੈਨ ਸਤਿਆ ਦੇਵੀ ਉਨ੍ਹਾਂ ਨੂੰ ਆਪਣੇ ਘਰ ਲੈ ਆਈ ਤੇ ਉਨ੍ਹਾਂ ਦੀ ਸੇਵਾ ਕਰਨ ਲੱਗੀ। ਸੱਤਿਆ ਦੇਵੀ ਦਾ ਕਹਿਣਾ ਹੈ ਕਿ ਉਹ ਆਪਣੀ ਵੀ ਆਰਥਿਕ ਤੌਰ ਤੇ ਕਮਜ਼ੋਰ ਹੈ ਤੇ ਹੁਣ ਉਨ੍ਹਾਂ ਕੋਲੋਂ ਸਤੀਸ਼ ਕੌਲ ਦੀ ਸੇਵਾ ਨਹੀਂ ਹੋ ਪਾ ਰਹੀ ਕਿਉਂਕਿ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੋ ਰਹੀਆਂ। ਉਨ੍ਹਾਂ ਦਾ ਇੱਕੋ ਹੀ ਮੁੰਡਾ ਹੈ ਜਿਸਦੀ ਕਮਾਈ ਨਾਲ ਸਾਰਾ ਘਰ ਚੱਲਦਾ ਹੈ ਤੇ ਸਤੀਸ਼ ਕੌਲ ਦੀਆਂ ਦਵਾਈਆਂ ਤੇ ਹੋਰ ਖ਼ਰਚਿਆਂ ਲਈ ਉਨ੍ਹਾਂ ਕੋਲ ਪੈਸੇ ਨਹੀਂ ਹਨ।

ਉੱਧਰ ਸਤੀਸ਼ ਕੌਲ ਨੇ ਦੱਸਿਆ ਕਿ ਉਸਨੇ ਕਰੀਬ 100 ਤੋਂ ਵੱਧ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ ਤੇ ਬਾੱਲੀਵੁਡ ਵਿੱਚ ਵੀ ਉਨ੍ਹਾਂ ਨੇ ਅਮਿਤਾਭ ਬੱਚਨ, ਜਿਆ ਪ੍ਰਦਾ ਵਰਗੇ ਦਿੱਗਜ਼ ਅਦਾਕਾਰਾਂ ਨਾਲ ਕੰਮ ਕੀਤਾ ਹੈ ਪਰ ਅੱਜ ਉਨ੍ਹਾਂ ਨੂੰ ਉਨ੍ਹਾਂ ਦੀ ਇਸ ਹਾਲਤ ਬਾਰੇ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨੂੰ ਇਸ ਸਭ ਬਾਰੇ ਪਤਾ ਲੱਗ ਜਾਵੇ ਤਾਂ ਉਹ ਉਨ੍ਹਾਂ ਦੀ ਮਦਦ ਕਰਨ ਲਈ ਜ਼ਰੂਰ ਅੱਗੇ ਆਉਣਗੇ। ਸਤੀਸ਼ ਕੌਲ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਵੱਲੋਂ  ਵੀ ਸਨਮਾਨਿਤ ਕੀਤਾ ਜਾ ਚੁੱਕਿਆ ਹੈ।
First published: January 3, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ