Yo Yo Honey Singh ਨਾਲ ਸ਼ੋਅ ਦੌਰਾਨ ਹੱਥੋਪਾਈ, FIR ਦਰਜ

27 ਮਾਰਚ ਨੂੰ ਦੱਖਣੀ ਦਿੱਲੀ ਦੇ ਇੱਕ ਕਲੱਬ ਵਿੱਚ ਗਾਇਕ ਯੋ ਯੋ ਹਨੀ ਸਿੰਘ ਦੀ ਕਥਿਤ ਤੌਰ 'ਤੇ ਕੁੱਟਮਾਰ ਕਰਨ ਤੋਂ ਬਾਅਦ ਚਾਰ ਤੋਂ ਪੰਜ ਅਣਪਛਾਤੇ ਲੋਕਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਸ਼ਿਕਾਇਤ ਦੇ ਆਧਾਰ 'ਤੇ ਦਿੱਲੀ ਪੁਲਿਸ ਨੇ ਹੁਣ ਐਫ.ਆਈ.ਆਰ.ਦਰਜ ਕਰ ਲਈ ਹੈ।

file photo

 • Share this:
  ਨਵੀਂ ਦਿੱਲੀ- ਦੱਖਣੀ ਦਿੱਲੀ ਦੇ ਇਕ ਕਲੱਬ 'ਚ ਸ਼ੋਅ ਕਰਨ ਪਹੁੰਚੇ ਗਾਇਕ ਯੋ ਯੋ ਹਨੀ ਸਿੰਘ (Yo Yo Honey Singh) ਨਾਲ ਕਥਿਤ ਤੌਰ 'ਤੇ ਬਦਸਲੂਕੀ ਅਤੇ ਕੁੱਟਮਾਰ ਕੀਤੀ ਗਈ ਹੈ। 27 ਮਾਰਚ ਨੂੰ ਦੱਖਣੀ ਦਿੱਲੀ ਦੇ ਇੱਕ ਕਲੱਬ ਵਿੱਚ ਗਾਇਕ ਯੋ ਯੋ ਹਨੀ ਸਿੰਘ ਦੀ ਕਥਿਤ ਤੌਰ 'ਤੇ ਕੁੱਟਮਾਰ ਕਰਨ ਤੋਂ ਬਾਅਦ ਚਾਰ ਤੋਂ ਪੰਜ ਅਣਪਛਾਤੇ ਲੋਕਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਸ਼ਿਕਾਇਤ ਦੇ ਆਧਾਰ 'ਤੇ ਦਿੱਲੀ ਪੁਲਿਸ ਨੇ ਹੁਣ ਐਫ.ਆਈ.ਆਰ.ਦਰਜ ਕਰ ਲਈ ਹੈ।

  ਇੰਡੀਅਨ ਐਕਸਪ੍ਰੈਸ ਦੀ ਖਬਰ ਮੁਤਾਬਕ, ਯੋ ਯੋ ਹਨੀ ਸਿੰਘ ਅਤੇ ਉਨ੍ਹਾਂ ਦੇ ਵਕੀਲ ਈਸ਼ਾਨ ਮੁਖਰਜੀ ਵੱਲੋਂ 28 ਮਾਰਚ ਨੂੰ 'ਪ੍ਰੇਸ਼ਾਨ, ਦੁਰਵਿਵਹਾਰ ਅਤੇ ਧਮਕਾਉਣ' ਦੀ ਸ਼ਿਕਾਇਤ ਤੋਂ ਬਾਅਦ ਦਿੱਲੀ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ 27 ਮਾਰਚ ਨੂੰ ਸਕੋਲ ਕਲੱਬ, ਸਾਊਥ ਐਕਸਟੈਂਸ਼ਨ-2 ਵਿਖੇ ਵਾਪਰੀ ਸੀ। ਐਫਆਈਆਰ ਮੁਤਾਬਕ ਯੋ ਯੋ ਹਨੀ ਸਿੰਘ 26 ਅਤੇ 27 ਮਾਰਚ ਦੀ ਦਰਮਿਆਨੀ ਰਾਤ ਨੂੰ ਕਲੱਬ ਵਿੱਚ ਪਰਫਾਰਮ ਕਰਨ ਆਏ ਸੀ। ਫਿਰ 27 ਮਾਰਚ ਦੀ ਰਾਤ ਨੂੰ ਸ਼ੋਅ ਦੌਰਾਨ ਚਾਰ-ਪੰਜ ਲੋਕਾਂ ਦਾ ਇੱਕ ਗਰੁੱਪ ਜ਼ਬਰਦਸਤੀ ਸਟੇਜ 'ਤੇ ਚੜ੍ਹ ਗਿਆ ਅਤੇ ਕਲਾਕਾਰਾਂ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ।

  ਐਫਆਈਆਰ ਵਿੱਚ ਕਿਹਾ ਹੈ ਕਿ 4-5 ਅਣਪਛਾਤੇ ਲੋਕਾਂ ਨੇ ਸਟੇਜ ਉੱਤੇ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਸ਼ੋਅ ਵਿੱਚ ਵਿਘਨ ਪਾਇਆ। ਪੂਰੇ ਸ਼ੋਅ ਵਿੱਚ, ਉਨ੍ਹਾਂ  ਬੀਅਰ ਦੀਆਂ ਬੋਤਲਾਂ ਦਿਖਾਈਆਂ ਅਤੇ ਕਲਾਕਾਰਾਂ ਨਾਲ ਸਟੇਜ ਉਤੇ ਧੱਕਾਮੁਕੀ ਕਰਦਿਆਂ ਧੱਕਾ ਦਿੱਤਾ। ਇਸ ਤੋਂ ਬਾਅਦ ਇੱਕ ਚੈਕ ਕਮੀਜ਼ ਵਿੱਚ ਇੱਕ ਵਿਅਕਤੀ ਨੇ ਮੇਰਾ (ਯੋ ਯੋਹਾਨੀ ਸਿੰਘ) ਹੱਥ ਫੜ ਲਿਆ ਅਤੇ ਮੈਨੂੰ ਅੱਗੇ ਖਿੱਚਣ ਲੱਗਾ। ਮੈਂ ਇਸ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਆਦਮੀ ਮੈਨੂੰ ਲਲਕਾਰਦਾ ਰਿਹਾ ਅਤੇ ਧਮਕੀਆਂ ਦਿੰਦਾ ਰਿਹਾ। ਮੈਂ ਇਹ ਵੀ ਦੇਖਿਆ ਕਿ ਇਸ ਕੋਲ ਹਥਿਆਰ ਸੀ। ਲਾਲ ਕਮੀਜ਼ ਵਿੱਚ ਇੱਕ ਹੋਰ ਵਿਅਕਤੀ ਵੀਡੀਓ ਬਣਾ ਰਿਹਾ ਸੀ ਅਤੇ ਕਹਿ ਰਿਹਾ ਸੀ 'ਭੱਗਾ ਦੀਆ ਹਨੀ ਸਿੰਘ ਕੋ।'

  ਸ਼ਿਕਾਇਤ ਵਿਚ ਕਿਹਾ ਗਿਆ ਸੀ ਕਿ ਹਨੀ ਸਿੰਘ ਸਮੇਤ ਸਾਰੇ ਕਲਾਕਾਰਾਂ ਨੇ ਸਟੇਜ ਖਾਲੀ ਕਰ ਦਿੱਤਾ ਅਤੇ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਨੀ ਸਿੰਘ ਨੂੰ ਪ੍ਰੋਗਰਾਮ ਵਿਚਾਲੇ ਹੀ ਛੱਡਣਾ ਪਿਆ। ਪੁਲਿਸ ਨੇ ਜਾਣਬੁੱਝ ਕੇ ਨੁਕਸਾਨ ਪਹੁੰਚਾਉਣ, ਅਪਰਾਧਿਕ ਧਮਕੀ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਹਨੀ ਸਿੰਘ ਜਾਂ ਉਨ੍ਹਾਂ ਦੇ ਵਕੀਲ ਵਲੋਂ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।
  Published by:Ashish Sharma
  First published: