Home /News /entertainment /

Gippy Grewal: ਗਿੱਪੀ ਗਰੇਵਾਲ ਦਾ ਪਤਨੀ ਰਵਨੀਤ ਨਾਲ ਦੇਖੋ ਰੋਮਾਂਟਿਕ ਅੰਦਾਜ਼, 'Rose Day' ਤੇ ਤਸਵੀਰ ਜਿੱਤ ਰਹੀ ਦਿਲ

Gippy Grewal: ਗਿੱਪੀ ਗਰੇਵਾਲ ਦਾ ਪਤਨੀ ਰਵਨੀਤ ਨਾਲ ਦੇਖੋ ਰੋਮਾਂਟਿਕ ਅੰਦਾਜ਼, 'Rose Day' ਤੇ ਤਸਵੀਰ ਜਿੱਤ ਰਹੀ ਦਿਲ

Gippy Grewal Ravneet Grewal

Gippy Grewal Ravneet Grewal

Gippy Grewal- Ravneet : ਪੰਜਾਬੀ ਗਾਇਕ ਗਿੱਪੀ ਗਰੇਵਾਲ (Gippy Grewal) ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਵਿੱਚ ਰਹਿੰਦੇ ਹਨ। ਉਹ ਆਪਣੇ ਪੁੱਤਰਾਂ ਅਤੇ ਪਤਨੀ ਰਵਨੀਤ ਗਰੇਵਾਲ (Ravneet Grewal) ਨਾਲ ਅਕਸਰ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।

ਹੋਰ ਪੜ੍ਹੋ ...
  • Share this:

Gippy Grewal- Ravneet : ਪੰਜਾਬੀ ਗਾਇਕ ਗਿੱਪੀ ਗਰੇਵਾਲ (Gippy Grewal) ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਸੁਰਖੀਆਂ ਵਿੱਚ ਰਹਿੰਦੇ ਹਨ। ਉਹ ਆਪਣੇ ਪੁੱਤਰਾਂ ਅਤੇ ਪਤਨੀ ਰਵਨੀਤ ਗਰੇਵਾਲ (Ravneet Grewal) ਨਾਲ ਅਕਸਰ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਦੱਸ ਦੇਈਏ ਕਿ ਰੋਜ਼ ਡੇ ਵਿਚਕਾਰ ਕਲਾਕਾਰ ਦੀ ਪਤਨੀ ਨਾਲ ਇੱਕ ਰੋਮਾਂਟਿਕ ਤਸਵੀਰ ਵਾਈਰਲ ਹੋ ਰਹੀ ਹੈ। ਜਿਸ ਨੂੰ ਪ੍ਰਸ਼ੰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।


ਦਰਅਸਲ, ਇਹ ਤਸਵੀਰ ਰਵਨੀਤ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕਰ ਗਿੱਪੀ ਗਰੇਵਾਲ ਨੂੰ ਟੈਗ ਕੀਤੀ ਗਈ ਹੈ। ਜਿਸ ਨੂੰ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਲਿਖਿਆ, ਮੇਰੀ ਟੌਰ ਤੇਰੇ ਨਾਲ ਆ... ਇਸਦੇ ਬੈਕਗ੍ਰਾਊਂਡ ਵਿੱਚ ਖੁਸ਼ੀ ਪੰਧੇਰ ਅਤੇ ਦੀਪਕ ਢਿੱਲੋਂ ਦਾ ਗੀਤ ਕੋਲਡ ਵਾਰ (Cold War) ਚੱਲ ਰਿਹਾ ਹੈ। ਇਸ ਤਸਵੀਰ ਉੱਪਰ ਪ੍ਰਸ਼ੰਸ਼ਕ ਵੀ ਖਾਸ ਕਮੈਂਟ ਸ਼ੇਅਰ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਸੋਹਣੀ ਜੋੜੀ ਗਰੇਵਾਲ ਸਾਹਿਬ...

gippy grewal Jasmine Sandlas
gippy grewal Jasmine Sandlas

ਵਰਕਫਰੰਟ ਦੀ ਗੱਲ ਕਰਿਏ ਤਾਂ ਗਿੱਪੀ ਗਰੇਵਾਲ ਜਲਦ ਹੀ ਫਿਲਮ ਮਿੱਤਰਾਂ ਦਾ ਨਾਅ ਚੱਲਦਾ ਵਿੱਚ ਦਿਖਾਈ ਦੇਣਗੇ। ਇਸ ਵਿੱਚ ਜੈਸਮੀਵ ਸੈਂਡਲਾਸ ਦਾ ਗੀਤ ਹੈ। ਇਸ ਤੋਂ ਇਲਾਵਾ ਅਦਾਕਾਰਾ ਤਾਨੀਆਂ ਗਿੱਪੀ ਗਰੇਵਾਲ ਨਾਲ ਰੋਮਾਂਟਿਕ ਅੰਦਾਜ਼ ਵਿੱਚ ਨਜ਼ਰ ਆਵੇਗੀ। ਦੱਸ ਦੇਈਏ ਕਿ ਇਹ ਫਿਲਮ 8 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਜਿਸਦਾ ਪ੍ਰਸ਼ੰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।

Published by:Rupinder Kaur Sabherwal
First published:

Tags: Entertainment, Entertainment news, Gippy Grewal, Punjabi singer, Singer