The lion came in front of Shehnaaz Gill: ਪੰਜਾਬ ਦੀ ਕੈਟਰੀਨਾ ਕੈਫ ਯਾਨਿ ਸ਼ਹਿਨਾਜ਼ ਗਿੱਲ (Shehnaaz Gill) ਹੁਣ ਹਰ ਕਿਸੇ ਦੀ ਪਸੰਦੀਦਾ ਸਟਾਰ ਬਣ ਗਈ ਹੈ। ਉਹ ਆਪਣੇ ਹਰ ਅੰਦਾਜ਼ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਸ਼ਹਿਨਾਜ਼ ਦੀ ਫੈਨ ਫਾਲੋਇੰਗ ਲਗਾਤਾਰ ਵੱਧ ਰਹੀ ਹੈ। ਅਦਾਕਾਰਾ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਇਸ ਵਿਚਕਾਰ ਅਦਾਕਾਰਾ ਵੱਲੋਂ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਹੈ। ਜਿਸ ਨੂੰ ਲੈ ਉਹ ਚਰਚਾ ਵਿੱਚ ਹੈ। ਦਰਅਸਲ, ਇਸ ਵੀਡੀਓ ਵਿੱਚ ਸ਼ਹਿਨਾਜ਼ ਡਰਦੀ ਹੋਈ ਨਜ਼ਰ ਆ ਰਹੀ ਹੈ।
View this post on Instagram
ਤੁਸੀ ਵੀ ਵੇਖੋ ਇਹ ਵੀਡੀਓ ਜਿਸ ਵਿੱਚ ਸ਼ਹਿਨਾਜ਼ ਆਪਣੀ ਟੀਮ ਦੇ ਮੈਂਬਰਾਂ ਨਾਲ ਇੱਕ ਕਮਰੇ 'ਚ ਨਜ਼ਰ ਆ ਰਹੀ ਹੈ। ਇੱਕ ਸ਼ੇਰ ਵੀ ਦੂਜੇ ਕਮਰੇ ਵਿੱਚ ਘੁੰਮ ਰਿਹਾ ਹੈ। ਹਾਲਾਂਕਿ ਉਹ ਇੱਕ ਟ੍ਰੈਂਡ ਸ਼ੇਰ ਹੈ, ਉਸਨੇ ਆਪਣੀ ਗਰਦਨ ਵਿੱਚ ਇੱਕ ਪੱਟਾ ਵੀ ਬੰਨ੍ਹਿਆ ਹੋਇਆ ਹੈ। ਪਰ ਇਹ ਇਕ ਖਤਰਨਾਕ ਜਾਨਵਰ ਹੈ, ਜਿਸ ਨੂੰ ਦੇਖ ਹਰ ਕੋਈ ਡਰ ਸਕਦਾ ਹੈ। ਇਸ ਲਈ ਸ਼ਹਿਨਾਜ਼ ਵੀ ਉਸ ਨੂੰ ਮਿਲਣ ਗਈ, ਪਰ ਸ਼ੇਰ ਨੂੰ ਦੇਖ ਕੇ ਡਰ ਗਈ। ਉਹ ਵੀ ਚੀਕ ਪਈ ਅਤੇ "ਓ ਮੰਮੀ" ਕਹਿ ਕੇ ਉੱਥੋਂ ਭੱਜ ਗਈ।
ਇਸ ਵੀਡੀਓ ਨੂੰ ਦੇਖ ਫੈਨਜ਼ ਹੱਸ-ਹੱਸ ਲੋਟਪੋਟ ਹੋ ਰਹੇ ਹਨ। ਕਿਉਂਕਿ ਇਸ ਵਿੱਚ ਸ਼ਹਿਨਾਜ਼ ਦਾ ਰਿਐਕਸ਼ਨ ਪ੍ਰਸ਼ੰਸਕਾਂ ਨੂੰ ਬਹੁਤ ਪਿਆਰਾ ਲੱਗ ਰਿਹਾ ਹੈ। ਪ੍ਰਸ਼ੰਸਕ ਲਗਾਤਾਰ ਇਸਤੇ ਕਮੈਂਟ ਕਰ ਰਹੇ ਹਨ ਅਤੇ ਸ਼ਹਿਨਾਜ਼ ਨੂੰ ਹਿੰਮਤ ਨਾਲ ਬਾਕੀ ਮੈਂਬਰਾਂ ਵਾਂਗ ਅੱਗੇ ਵੱਧਣ ਦੀ ਸਲਾਹ ਦੇ ਰਹੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bollwood, Entertainment, Entertainment news, Pollywood, Punjabi singer, Shehnaaz Gill, Singer